Punjab
78 ਵਿਧਾਇਕਾਂ ਨੇ ਕੈਪਟਨ ਅਮਰਿੰਦਰ ਦੇ ਖਿਲਾਫ ਲਿਖ ਕੇ ਭੇਜਿਆ , ਅਸੀਂ ਮੁੱਖ ਮੰਤਰੀ ਬਦਲ ਦਿੱਤਾ : ਸੁਰਜੇਵਾਲਾ
ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਂਣ ਲਈ 78 ਵਿਧਾਇਕਾਂ ਨੇ ਲਿਖ ਕੇ ਭੇਜਿਆ ਸੀ ਜਿਸ ਤੋਂ ਬਾਅਦ ਅਸੀਂ ਪੰਜਾਬ ਦਾ ਮੁੱਖ ਮੰਤਰੀ ਬਦਲ ਦਿੱਤਾ ਹਾਂ ਸੁਰਜੇਵਾਲਾ ਨੇ ਕਿਹਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦਾ ਫੈਸਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਨਹੀਂ ਸੀ ਬਲਕਿ 78 ਵਿਧਾਇਕਾਂ ਦਾ ਫੈਸਲਾ ਸੀ ਸੁਰਜੇਵਾਲਾ ਨੇ ਕਿਹਾ ਕਿ ਇਕ ਦਲਿਤ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਇਤਹਾਸਿਕ ਫੈਸਲਾ ਲਿਆ ਹੈ ਓਹਨਾ ਕਿਹਾ ਕੇ ਭਾਜਪਾ ਵਲੋਂ ਕਿਸੇ ਵੀ ਦਲਿਤ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਹੈ