Punjab

ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਛੇ ਸ਼ਹੀਦ ਸਾਥੀਆਂ ਦਾ ਸਾਂਝਾ ਪੋਸਟਰ ਸਿੱਖਿਆ ਮੰਤਰੀ ਪਰਗਟ ਸਿੰਘ ਉਲੰਪੀਅਨ ਵੱਲੋਂ ਲੋਕ ਅਰਪਨ

ਲੁਧਿਆਣਾ/ਚੰਡੀਗੜ੍ਹ

ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਨਾਲ ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿੱਚ ਫਾਂਸੀ ਚੜ੍ਹੇ ਸੂਰਮੇ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ,ਸ਼ਹੀਦ ਜਗਤ ਸਿੰਘ ਸੁਰ ਸਿੰਘ, ਸ਼ਹੀਦ ਹਰਨਾਮ ਸਿੰਘ ਸਿਆਲਕੋਟੀ,ਸ਼ਹੀਦ ਬਖ਼ਸ਼ੀਸ਼ ਸਿੰਘ, ਸ਼ਹੀਦ ਸੁਰੈਣ ਸਿੰਘ ਵੱਡਾ ਤੇ ਸ਼ਹੀਦ ਸੁਰੈਣ ਸਿੰਘ ਛੋਟਾ ਦੀ ਯਾਦ ਨੂੰ ਸਮਰਪਿਤ ਪੋਸਟਰ ਨੂੰ ਪੰਜਾਬ ਦੇ ਸਿੱਖਿਆ,ਖੇਡਾਂ ਤੇ ਪਰਵਾਸੀ ਮਾਮਲਿਆਂ ਦੇ ਮੰਤਰੀ ਪਰਗਟ ਸਿੰਘ ਉਲੰਪੀਅਨ, ਗੁਰਬਚਨ ਸਿੰਘ ਰੰਧਾਵਾ ਉਲੰਪੀਅਨ, ਰਾਜਦੀਪ ਸਿੰਘ ਗਿੱਲ ਸਾਬਕਾ ਡੀ ਜੀ ਪੀ ਪੰਜਾਬ, ਖੇਡ ਲਿਖਾਰੀ ਨਵਦੀਪ ਸਿੰਘ ਗਿੱਲ , ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਲਖਵਿੰਦਰ ਜੌਹਲ,ਪੰਜਾਬੀ ਸਾਹਿੱਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਰਵਿੰਦਰ ਸਿੰਘ ਭੱਠਲ,ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ, ਦੀਪਕ ਸ਼ਰਮਾ ਚਨਾਰਥਲ ਤੇ ਅਕਾਦਮੀ ਦੇ ਚੇਅਰਮੈਨ ਗੁਰਭਜਨ ਸਿੰਘ ਗਿੱਲ ਨੇ ਲੋਕ ਅਰਪਨ ਕੀਤਾ।
ਇਸ ਮੌਕੇ ਆਪਣੀ ਟਿਪਣੀ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਦੇਸ਼ ਭਗਤਾਂ, ਖਿਡਾਰੀਆਂ, ਲਿਖਾਰੀਆਂ, ਕਲਾਕਾਰਾਂ ਨੂੰ ਯਾਦ ਕਰਨ ਨਾਲ ਹੀ ਮਾਨਵ ਵਿਕਾਸ ਸੰਭਵ ਹੈ। ਉਨ੍ਹਾ ਆਖਿਆ ਕਿ ਗਦਰ ਪਾਰਟੀ ਦੇ ਇਹ ਸੱਤ ਸੂਰਮੇ ਸਾਡੇ ਲਈ ਇਹ ਸੁਨੇਹਾ ਦਿੰਦੇ ਹਨ ਕਿ ਇਸ ਧਰਤੀ ਦੀ ਮਾਣ ਮਰਯਾਦਾ ਸੰਭਾਲਣ ਲਈ ਇੱਕ ਜੁੱਟ ਹੋਈਏ। ਇਨ੍ਹਾਂ ਸੂਰਮਿਆਂ ਨੂੰ ਇਕੱਠੇ ਯਾਦ ਕਰਨਾ ਸਾਡਾ ਧਰਮ ਹੈ।
ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਗੁਰਭਜਨ ਸਿੰਘ ਗਿੱਲ ਨੇ ਇਸ ਪੋਸਟਰ ਦੀ ਅਹਿਮੀਅਤ ਦੱਸਦਿਆਂ ਕਿਹਾ ਕਿ 16 ਨਵੰਬਰ 1915 ਨੂੰ ਗਦਰ ਪਾਰਟੀ ਦੇ ਇਨਕਲਾਬੀਆਂ ਤੇ ਚੱਲੇ ਪਹਿਲੇ ਲਾਹੌਰ ਸਾਜ਼ਿਸ਼ ਕੇਸ ਅਧੀਨ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਛੇ ਸਾਥੀਆਂ ਨੂੰ ਲਾਹੌਰ ਸੈਂਟਰਲ ਜੇਲ੍ਹ ਵਿਚ ਫਾਂਸੀ ਦੇ ਤਖ਼ਤੇ ਤੇ ਚੜ੍ਹਾਇਆ ਗਿਆ ਸੀ।
ਜਿੰਨ੍ਹਾਂ ਦੇ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਪਿੰਡ ਸਰਾਭਾ (ਲੁਧਿਆਣਾ),ਸ਼ਹੀਦ ਜਗਤ ਸਿੰਘ ਪਿੰਡ ਸੁਰ ਸਿੰਘ (ਤਰਨ ਤਾਰਨ) ਤੋਂ ਇਲਾਵਾ ਸ਼ਹੀਦ ਬਖਸ਼ੀਸ਼ ਸਿੰਘ,ਸ਼ਹੀਦ ਸੁਰਾਇਣ ਸਿੰਘ (ਵੱਡਾ),ਸ਼ਹੀਦ ਸੁਰਾਇਣ ਸਿੰਘ (ਛੋਟਾ) ਤਿੰਨੇ ਸ਼ਹੀਦ ਪਿੰਡ ਗਿੱਲਵਾਲੀ(ਅੰਮ੍ਰਿਤਸਰ ) ਦੇ ਹਨ। ਸ਼ਹੀਦ ਹਰਨਾਮ ਸਿੰਘ ਸਿਆਲਕੋਟੀ (ਪਿੰਡ ਭੱਟੀ ਗੁਰਾਇਆ) ਸਿਆਲਕੋਟ) ਤੇ
ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਤਾਲੇਗਾਉਂ (ਪੂਨਾ) ਮਹਾਂਰਾਸ਼ਟਰਾ ਦੇ ਸਨ।
ਗਿੱਲ ਨੇ ਕਿਹਾ ਹੈ ਕਿ ਆਜ਼ਾਦੀ ਸੰਗਰਾਮ ਦੇ ਇਨ੍ਹਾਂ ਸੱਤ ਸੂਰਮਿਆਂ ਨੂੰ 1947 ਤੋਂ ਬਾਦ ਕਦੇ ਵੀ ਸਰਕਾਰੀ ਪੱਧਰ ਤੇ ਇੱਕਠਿਆਂ ਯਾਦ ਨਹੀਂ ਕੀਤਾ ਗਿਆ।
ਮੇਰੀ ਰੀਝ ਸੀ ਕਿ 16 ਨਵੰਬਰ ਦੇ ਸ਼ਹੀਦਾਂ ਨੂੰ ਸਰਕਾਰੀ ਤੇ ਜਨਤਕ ਪੱਧਰ ਤੇ ਇੱਕਠਿਆਂ ਚੇਤੇ ਕਰਨ ਦਾ ਯੋਗ ਪ੍ਰਬੰਧ ਹੋਵੇ। ਇਸੇ ਲਈ
ਪੰਜਾਬੀ ਲੋਕ ਵਿਰਾਸਤ ਅਕਾਦਮੀ ਵੱਲੋਂ ਇਨ੍ਹਾਂ ਸਾਰੇ ਸ਼ਹੀਦਾਂ ਦੇ ਚਿਤਰ ਆਸਿਫ਼ ਰਜ਼ਾ ਲਾਹੌਰ (ਪਾਕਿਸਤਾਨ)ਪਾਸੋਂ ਤਿਆਰ ਕਰਵਾ ਕੇ ਇਸ ਦਾ ਪੋਸਟਰ ਪ੍ਰਕਾਸ਼ਿਤ ਕੀਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!