PUNJAB ਦਾ ਕੇਂਦਰ ਵੱਲ ਜੀ ਐਸ ਟੀ ਦਾ 3000 ਕਰੋੜ PENDING ,ਪੜੋ ਹੋਰ ਕਿਥੋਂ ਆਉਣਗੇ ਕਿੰਨੇ ਪੈਸੇ
ਨਵੀ ਸਰਕਾਰ ਨੂੰ ਰਾਹਤ : ਅਗਲੇ ਤਿੰਨ ਮਹੀਨੇ ਚ 4500 ਕਰੋੜ ਹੋਰ ਆਉਣਗੇ
ਅਗਲੇ ਸਾਲ ਸ਼ਰਾਬ ਤੋਂ 1500 ਕਰੋੜ ਜ਼ਿਆਦਾ ਆਮਦਨ ਦਾ ਟੀਚਾ
Updatepunjab Desk :
ਕੇਂਦਰ ਸਰਕਾਰ ਵਲੋਂ ਜੂਨ 2022 ਤੱਕ ਜੀ ਐਸ ਟੀ ਦੀ ਮੁਆਵਜਾ ਰਾਸ਼ੀ ਦਿੱਤੀ ਜਾਣੀ ਹੈ । ਇਸ ਤੋਂ ਬਾਅਦ ਇਹ ਮੁਆਵਜਾ ਆਉਂਣਾ ਬੰਦ ਹੋ ਜਾਣਾ ਹੈ , ਜਿਸ ਸਮੇ ਜੀ ਐਸ ਟੀ ਆਇਆ ਸੀ । ਉਸ ਸਮੇ ਕੇਂਦਰ ਸਰਕਾਰ ਨੇ ਕਿਹਾ ਸੀ ਜੋ ਘਾਟਾ ਹੋਵੇਗਾ , ਉਹ ਕੇਂਦਰ ਅਗਲੇ 5 ਸਾਲ ਤੱਕ ਸਹਿਣ ਕਰੇਗਾ । ਉਸ ਤੋਂ ਬਾਅਦ ਪੰਜਾਬ ਤੋਂ ਜੀ ਐਸ ਟੀ ਜਿਨ੍ਹਾਂ ਇਕੱਠਾ ਹੋਵੇਗਾ , ਉਸਦਾ ਬਣਦਾ ਜੋ ਹਿੱਸਾ ਪੰਜਾਬ ਨੂੰ ਮਿਲੇਗਾ ।
ਪੰਜਾਬ ਦੀ ਨਵੀ ਬਣੀ ਆਮ ਆਦਮੀ ਦੀ ਸਰਕਾਰ ਲਈ ਰਾਹਤ ਦੀ ਖ਼ਬਰ ਹੈ । ਕੇਂਦਰ ਸਰਕਾਰ ਵੱਲ ਅਜੇ ਪੰਜਾਬ ਦਾ ਜੀ ਐਸ ਟੀ ਦਾ 3000 ਕਰੋੜ ਰੁਪਏ ਬਕਾਇਆ ਰਾਸ਼ੀ ਬਾਕੀ ਹੈ । ਜਿਸ ਨਾਲ ਕੁਝ ਨਵੀ ਸਰਕਾਰ ਨੂੰ ਰਾਹਤ ਮਿਲ ਜਾਏਗੀ । ਇਸ ਤੋਂ ਇਲਾਵਾ ਪੰਜਾਬ ਸਰਕਾਰ ਹਰ ਮਹੀਨੇ 1500 ਕਰੋੜ ਜੀ ਐਸ ਟੀ ਦੀ ਮੁਆਵਜਾ ਰਾਸ਼ੀ ਆਉਂਦੀ ਹੈ । ਇਸ ਅਪ੍ਰੈਲ , ਮਈ ਤੇ ਜੂਨ ਦੇ ਤਿੰਨ ਮਹੀਨੇ ਤੇ 4500 ਕਰੋੜ ਹੋਰ ਆ ਜਾਣੇ ਹਨ । ਕੁਲ ਮਿਲਾ ਕੇ ਕੇਂਦਰ ਤੋਂ ਪੰਜਾਬ ਨੂੰ ਜੂਨ ਮਹੀਨੇ ਤੱਕ 7500 ਕਰੋੜ ਆਉਂਣ ਦੀ ਉਮੀਦ ਹੈ ।
ਪੰਜਾਬ ਸਰਕਾਰ ਨੇ ਇਸ ਵਾਰ ਸ਼ਰਾਬ ਤੋਂ ਆਪਣਾ ਟੀਚਾ ਪੂਰਾ ਕਰ ਲਿਆ ਹੈ । ਸਰਕਾਰ ਨੇ ਇਸ ਸਾਲ ਸ਼ਰਾਬ ਤੋਂ 7002 ਕਰੋੜ ਦੀ ਆਮਦਨ ਦਾ ਟੀਚਾ ਰੱਖਿਆ ਸੀ, ਜੋ ਕਿ ਪੂਰਾ ਹੋ ਗਿਆ ਹੈ । ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਗਲੇ ਸਾਲ ਸ਼ਰਾਬ ਤੋਂ ਆਮਦਨ ਦਾ ਟੀਚਾ 7000 ਕਰੋੜ ਤੋਂ ਵਧਾ 8500 ਕਰੋੜ ਕਰਨ ਜਾ ਰਹੀ ਹੈ । ਸਰਕਾਰ ਇਸ ਤੋਂ ਜ਼ਿਆਦਾ ਆਮਦਨ ਕਮਾਉਣ ਲਈ ਸ਼ਰਾਬ ਦਾ ਕੋਟਾ ਵਧਾਉਣਾ ਪਵੇਗਾ । ਜਿਸ ਤੋਂ ਸਾਫ ਹੈ ਕਿ ਸਰਕਾਰ ਦੀ ਆਮਦਨ ਸ਼ਰਾਬ ਦੀ ਬੋਤਲ ਤੇ ਨਿਰਭਰ ਕਰਦੀ ਹੈ । ਜਿੰਨੀਆਂ ਜ਼ਿਆਦਾ ਬੋਤਲਾਂ ਵਿਕਣਗੀਆਂ , ਓਨੀ ਹੀ ਆਮਦਨ ਜ਼ਿਆਦਾ ਸ਼ਰਾਬ ਤੋਂ ਆਏਗੀ । ਆਪ ਦੀ ਸਰਕਾਰ ਦੇ ਆਉਂਣ ਨਾਲ ਸ਼ਰਾਬ ਤੋਂ ਆਮਦਨ ਇਸ ਲਈ ਵੀ ਵਧੇਗੀ ਕਿਉਂਕਿ ਜੋ ਜਾਅਲੀ ਸ਼ਰਾਬ ਪੰਜਾਬ ਅੰਦਰ ਵਿਕਦੀ ਹੈ । ਉਹ ਨਹੀਂ ਵਿਕੇਗੀ , ਇਸ ਨਾਲ ਸਰਕਾਰ ਦੀ ਆਮਦਨ ਵਧੇਗੀ । ਪੰਜਾਬ ਅੰਦਰ ਕਾਂਗਰਸ ਦੇ ਰਾਜ ਵਿਚ ਜਾਅਲੀ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ ਸਨ । ਜਿਸ ਨਾਲ ਸਰਕਾਰੀ ਖਜਾਨੇ ਨੂੰ ਨੁਕਸਾਨ ਹੋਇਆ , ਇਸ ਵਿੱਚ ਕਈ ਸਿਆਸੀ ਲੋਕ ਸ਼ਾਮਲ ਸਨ । ਪਰ ਉਨ੍ਹਾਂ ਖਿਲਾਫ ਕਾਰਵਾਈ ਨਹੀ ਹੋਈ ਹੈ । ਹੁਣ ਦੇਖਣਾ ਹੈ ਕਿ ਆਪ ਦੀ ਸਰਕਾਰ ਇਹਨਾਂ ਖਿਲਾਫ ਕੀ ਕਾਰਵਾਈ ਕਰਦੀ ਹੈ ।