ਅਡਾਨੀਆ ਦੇ ਗੁਦਾਮਾਂ ਵਿੱਚ ਫ਼ਸਲ ਵੇਚਣ ਲਈ ਕਿਸਾਨਾਂ ਦੇ ਟਰੈਕਟਰਾਂ ਦੀਆਂ ਲੱਗੀਆਂ 3 ਤੋਂ 4 ਕਿਲੋਮੀਟਰ ਤਕ ਲਾਈਨਾਂ
ਖੇਤੀ ਕਨੂੰਨਾਂ ਨੂੰ ਲੈ ਕੇ ਕਿਸਾਨਾਂ ਵਲੋਂ 1 ਸਾਲ ਕੇਂਦਰ ਸਰਕਾਰ ਅਤੇ ਅਡਾਨੀਆ ਖਿਲਾਫ ਦਿੱਲੀ ਵਿੱਚ ਮੋਰਚਾ ਲਾਇਆ ਸੀ ਪਰ ਇਸ ਸਮੇ ਪੰਜਾਬ ਦੇ ਕਿਸਾਨ ਅਡਾਨੀਆ ਨੂੰ ਕਣਕ ਵੇਚਣ ਵਿੱਚ ਦਿਲਚਸਪੀ ਦਿਖਾ ਰਹੇ ਹਨ ਭਾਰੀ ਸੰਖਿਆ ਵਿੱਚ ਕਿਸਾਨ ਟਰੈਕਟਰਾਂ ਤੇ ਕਣਕ ਲੱਦ ਕੇ ਅਡਾਨੀਆ ਦੇ ਗੁਦਾਮਾਂ ਵਿੱਚ ਕਣਕ ਵੇਚ ਰਹੇ ਹਨ ਅਤੇ ਸਰਕਾਰੀ ਮੰਡੀਆਂ ਵਿੱਚ ਕਣਕ ਨਹੀਂ ਲੈ ਕੇ ਜਾ ਰਹੇ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਮਹਿੰਗੇ ਰੇਟ ਤੇ ਓਥੇ ਕਣਕ ਮਿਲ ਰਹੀ ਹੈ ਇਸ ਲਈ ਉਹ ਅਡਾਨੀਆ ਦੇ ਗੁਦਾਮਾਂ ਵਿੱਚ ਕਣਕ ਵੇਚ ਰਹੇ ਹਨ ਅੰਤਰ ਰਾਸ਼ਟਰੀ ਪੱਧਰ ਉਤੇ ਕਣਕ ਦੇ ਰੇਟ ਵੱਧ ਚੁਕੇ ਹੈ ਇਸ ਲਈ ਅਡਾਨੀਆ ਵਲੋਂ ਕਣਕ ਦੀ ਕਿਸਾਨਾਂ ਨੂੰ ਜ਼ਿਆਦਾ ਕੀਮਤ ਦਿੱਤੀ ਜਾ ਰਹੀ ਹੈ ਇਸ ਲਈ ਕਿਸਾਨ ਅਡਾਨੀਆ ਦੇ ਗੁਦਾਮਾਂ ਵਿੱਚ ਕਣਕ ਵੇਚਣ ਨੂੰ ਤਰਜੀਹ ਦੇ ਰਹੇ ਹਨ
ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਸਰਦਾ ਨਹੀਂ ਹੈ ਇਸ ਲਈ ਕਣਕ ਵੇਚਣ ਆ ਰਹੇ ਹਨ ਕਈ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਮਜਬੂਰ ਹਾਂ ਕਿਸਾਨਾਂ ਵਲੋਂ ਮੋਗਾ ਵਿਖੇ ਅਡਾਨੀ ਆ ਦੇ ਗੁਦਾਮ ਵਿੱਚ ਕਣਕ ਵੇਚੀ ਜਾ ਰਹੀ ਹੈ ਇਸ ਸਮੇ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹਨ ਇਸ ਸਮੇ 3 ਤੋਂ 4 ਕਿਲੋਮੀਟਰ ਤਕ ਲਾਈਨਾਂ ਲੱਗੀਆਂ ਹਨ ਕਈ ਕਿਸਾਨਾਂ ਦਾ ਕਹਿਣਾ ਹੈ ਕਿ ਆੜਤੀਆ ਦੇ ਰਾਹੀਂ ਕਣਕ ਵੇਚਣ ਆ ਰਹੇ ਹਾਂ ਅਤੇ ਸਰਕਾਰ ਨੂੰ ਟੈਕਸ ਦੇ ਰਹੇ ਹਾਂ ਕਈ ਕਿਸਾਨਾਂ ਦਾ ਕਹਿਣਾ ਹੈ ਮੰਡੀ ਕੱਚੀ ਹੈ ਇਸ ਲਈ ਕਣਕ ਇਥੇ ਵੇਚ ਰਹੇ ਹਨ ਕਿਸਾਨਾਂ ਦਾ ਕਹਿਣਾ ਹੈ ਇਥੇ ਸਾਨੂੰ ਫਾਇਦਾ ਹੈ ਮੰਡੀਆਂ ਵਿੱਚ ਪੱਖਾਂ ਲੱਗਦਾ ਹੈ ਇਥੇ ਪੱਖਾਂ ਨਹੀਂ ਲੱਗਦਾ ਹੈ