Punjab

ਪਿਛਲੀਆਂ ਸਰਕਾਰਾਂ 3 ਲੱਖ ਕਰੋੜ ਦਾ ਕਰਜਾ ਛੱਡ ਗਈਆਂ , ਜਾਂਚ ਕਰਾ ਕੇ ਰਿਕਵਰੀ ਕਰਾਂਗੇ : CM ਭਗਵੰਤ

ਮਾਨ ਸਰਕਾਰ ਨੇ ਖੁਦ ਲਿਆ 14 ਦਿਨ ਵਿੱਚ 5500 ਕਰੋੜ ਦਾ ਕਰਜਾ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪਿਛਲੀਆਂ ਸਰਕਾਰਾਂ ਪੰਜਾਬ ਉਤੇ 3 ਲੱਖ ਕਰੋੜ ਦਾ ਕਰਜਾ ਛੱਡ ਗਈਆਂ ਹਨ ।   ਪਰ ਇਹ ਕਰਜਾ ਕਿਥੇ ਖਰਚ ਕੀਤਾ ਗਿਆ ਹੈ । ਇਸ ਦੀ ਜਾਂਚ ਕਰਾ ਕੇ ਰਿਕਵਰੀ ਕਰਾਂਗੇ , ਕਿਉਂਕਿ ਇਹ ਲੋਕਾਂ ਦਾ ਪੈਸੇ ਹੈ ।  ਪੰਜਾਬ ਸਰਕਾਰ ਦੇ ਵਿੱਤੀ ਹਾਲਤ ਇਹ ਹਨ ਕਿ ਸਰਕਾਰ ਨੂੰ ਕਰਜਾ ਲੈ ਕੇ ਆਪਣਾ ਖਰਚ ਚਲਾਉਣਾਂ ਪਾ ਰਿਹਾ ਹੈ  । ਪੰਜਾਬ ਸਰਕਾਰ ਵਲੋਂ 20315 ਕਰੋੜ ਰੁਪਏ ਹਰ ਸਾਲ ਵਿਆਜ ਵਿੱਚ ਚਲੇ ਜਾਂਦੇ ਹਨ ਅਤੇ ਕਰਜੇ ਦਾ ਬੋਝ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ । ਪੰਜਾਬ ਸਰਕਾਰ ਨੇ ਖੁਦ 16 ਮਾਰਚ ਤੋਂ ਲੈ ਕੇ 30 ਮਾਰਚ ਤਕ 5500 ਕਰੋੜ ਦਾ ਮਾਰਕੀਟ ਤੋਂ ਕਰਜਾ ਲਿਆ ਹੈ । ਪੰਜਾਬ ਸਰਕਾਰ ਦੀ ਜਦੋ ਤੱਕ ਆਪਣੀ ਆਮਦਨ ਨਹੀਂ ਵਧੇਗੀ ,ਉਦੋਂ ਤੱਕ ਸਰਕਾਰ ਨੂੰ ਕਰਜਾ ਲੈਣਾ ਹੀ ਪਏਗਾ । ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਮਾਰਚ ,ਮਹੀਨੇ ਵਿੱਚ ਇਸ ਲਈ ਜ਼ਿਆਦਾ ਕਰਜਾ ਲਿਆ ਹੈ ਕਿਉਂਕਿ ਅਪ੍ਰੈਲ ਮਹੀਨੇ ਵਿੱਚ ਸਰਕਾਰ ਨੂੰ ਕਰਜਾ ਨਹੀਂ ਮਿਲਣਾ ਸੀ।  ਇਸ ਲਈ ਸਰਕਾਰ ਨੇ ਮਾਰਚ ਮਹੀਨੇ ਵਿੱਚ ਆਪਣਾ ਖਰਚ ਚਲਾਉਣ ਲਈ ਜ਼ਿਆਦਾ ਕਰਜਾ ਲੈ ਲਿਆ ਹੈ । 

 


ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਐਲਾਨ ਕੀਤਾ ਹੈ ਪਿਛਲੇ ਸਰਕਾਰਾਂ ਵਲੋਂ ਜੋ ਹੁਣ ਤੱਕ 3 ਲੱਖ ਕਰੋੜ ਦਾ ਕਰਜਾ ਲਿਆ ਹੈ  । ਉਸ ਦੀ ਜਾਂਚ ਕਾਰਵਾਈ ਜਾਵੇਗੀ ਅਤੇ ਇਹ ਪੈਸੇ ਪਿਛਲੀਆਂ ਸਰਕਾਰਾਂ ਤੋਂ ਵਸੂਲ ਕੀਤਾ ਜਾਵੇਗਾ । ਜਦੋ ਕੈਪਟਨ ਸਰਕਾਰ ਆਈ ਤਾ ਉਹ ਵੀ ਪੰਜਾਬ ਦੇ ਵਿੱਤੀ ਹਾਲਤ ਨੂੰ ਲੈ ਕੇ ਵ੍ਹਾਈਟ ਪੇਪਰ ਲੈ ਕੇ ਆਈ ਸੀ ,ਉਹ ਵੀ ਕਾਗਜ ਦਾ ਟੁਕੜਾ ਬਣ ਕੇ ਰਹਿ ਗਈ ਹੈ । ਪੰਜਾਬ ਦੀ ਭਗਵੰਤ ਮਾਨ ਸਰਕਾਰ ਲਈ ਮੁਸਕਲ ਇਹ ਹੈ ਕੇ ਸਰਕਾਰ ਨੇ ਪਹਿਲੇ ਕਰਜੇ ਦਾ ਵਿਆਜ ਦੇਣਾ ਹੀ ਪੈਣਾ ਹੈ । ਸਰਕਾਰ 3 ਲੱਖ ਕਰੋੜ ਦੇ ਕਰਜੇ ਦੇ ਵਿਆਜ ਤਾਂ ਦੇਣਾ ਹੀ ਪੈਣਾ ਹੈ ।  ਸਰਕਾਰ ਇਹ ਯਕੀਨੀ ਬਣਾਏ ਕੇ ਅਸੀਂ ਮਾਰਕੀਟ ਤੋਂ ਕਿਸੇ ਵੀ ਹਾਲਤ ਵਿੱਚ ਕਰਜਾ ਨਹੀਂ ਲਾਵਾਂਗੇ । 

Related Articles

Leave a Reply

Your email address will not be published. Required fields are marked *

Back to top button
error: Sorry Content is protected !!