17 ਵੈਟਨਰੀ ਇੰਸਪੈਕਟਰਾਂ ਨੂੰ ਮਿਲਿਆ ਜਿਲਾ ਵੈਟਨਰੀ ਇੰਸਪੈਕਟਰਾਂ ਦਾ ਦਰਜਾ
17 ਵੈਟਨਰੀ ਇੰਸਪੈਕਟਰਾਂ ਨੂੰ ਮਿਲਿਆ ਜਿਲਾ ਵੈਟਨਰੀ ਇੰਸਪੈਕਟਰਾਂ ਦਾ ਦਰਜਾ
ਐਸੋਸੀਏਸ਼ਨ ਵੱਲੋਂ ਪਸੂ ਪਾਲਣ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਕੀਤਾ ਗਿਆ ਧੰਨਵਾਦ
ਅੱਜ ਕੈਬਨਿਟ ਮੰਤਰੀ ਪੈਂਡੂ ਵਿਕਾਸ ਤੇ ਪੰਚਾਇਤਾ ਪਸੂ ਪਾਲਣ ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਜੀ ਦੀ ਵਿਭਾਗ ਦੇ ਵੈਟਨਰੀ ਇੰਸਪੈਕਟਰਾਂ ਪ੍ਰਤੀ ਸਾਰਥਿਕ ਸੌਚ ਅਤੇ ਦੂਰ ਅੰਦੇਸੀ ਸਦਕਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇ ਕੁਮਾਰ ਜੰਜੂਆ ਆਈ ਏ ਐਸ ਨੇ ਆਪਣੇ ਹੁਕਮ ਨੰਬਰ—2559 ਮਿਤੀ 29 ਜੂਨ 2021 ਦੇ ਅਨੁਸਾਰ 17 ਵੈਟਨਰੀ ਇੰਸਪੈਕਟਰਾਂ ਨੂੰ ਦੋ ਵੱਖ 2 ਵੱਖ ਪੱਤਰਾਂ ਰਾਹੀਂ ਤਰੱਕੀ ਦੇ ਕੇ ਜਿਲਾ ਵੈਟਨਰੀ ਇੰਸਪੈਕਟਰਜ ਦਾ ਦਰਜਾ ਦਿਤਾ ਹੈ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਜਸਵਿੰਦਰ ਸਿੰਘ ਬੜੀ ਸੂਬਾ ਜਨਰਲ ਸਕੱਤਰ ਰਾਜੀਵ ਮਲਹੋਤਰਾ ਗੁਰਦੀਪ ਸਿੰਘ ਬਾਸੀ ਜਗਸੀਰ ਸਿੰਘ ਖਿਆਲਾ ਦਲਜੀਤ ਸਿੰਘ ਰਾਜਾਤਾਲ ਮਨਦੀਪ ਸਿੰਘ ਗਿੱਲ ਜਗਰਾਜ ਸਿੰਘ ਟੱਲੇਵਾਲ ਹਰਪਰੀਤ ਚਤਰਾ ਸਤਨਾਮ ਸਿੰਘ ਢੀਂਡਸਾ ਜਸਵਿੰਦਰ ਸਿੰਘ ਢਿਲੋਂ ਹਰਪਰੀਤ ਸਿੰਘ ਸਿੱਧੂ ਬਰਿਜ ਲਾਲ ਪੂਹਲਾ ਸਮੇਤ ਸਮੂੱਚੀ ਸੂਬਾ ਕਮੇਟੀ ਅਤੇ ਜਿਲਾ ਪ੍ਰਧਾਨਾਂ ਸਮੇਤ ਪੀ ਐਸ ਵੀ ਆਈ ਏ ਨੇ ਉਹਨਾਂ ਦੇ ਕੇਡਰ ਨੂੰ ਪਹਿਲੀ ਵਾਰੀ ਪਲੇਸਮੈਂਟ ਦੀ ਜਗਾ ਤਰੱਕੀ ਮਿਲਣ ਤੇ ਕੈਬਨਿਟ ਮੰਤਰੀ ਪਸੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸ੍ਰੀ ਵਿਜੇ ਕੁਮਾਰ ਜੰਜੂਆ ਆਈ ਏ ਐਸ ਵਧੀਕ ਮੁੱਖ ਸਕੱਤਰ ਅਤੇ ਡਿਪਟੀ ਸੈਕਟਰੀ ਮੈਡਮ ਸੁਰਿੰਦਰ ਕੋਰ ਸਮੇਤu ਵਿਭਾਗ ਦੇ ਅਮਲੇ ਦਾ ਧੰਨਵਾਦ ਕੀਤਾ ਜਿਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਇਸ ਕੰਮ ਨੂੰ ਅੰਜਾਮ ਦਿਤਾ