
नशे की रोकथाम के लिए अलग से बजट किया जा सकता है पेश
ਚੰਡੀਗੜ੍ਹ, 24 ਮਾਰਚ (ਨਰੇਸ਼ ਸ਼ਰਮਾ) : ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਸਖ਼ਤ ਅਨੁਸ਼ਾਸਨੀ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ। ਇਹ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਸੀਨੀਅਰ ਸਹਾਇਕ (ਲੇਖਾ) ਬਬਲਜੀਤ ਕੌਰ ਵਿਰੁੱਧ ਹੈ। ਇਹ ਸਿਫ਼ਾਰਸ਼ ਉਨ੍ਹਾਂ ਦੇ ਫਰਜ਼ਾਂ ਵਿੱਚ ਦਿਖਾਈ ਗਈ ਲਾਪਰਵਾਹੀ ਅਤੇ ਦੁਰਵਿਵਹਾਰ ਦੇ ਜਵਾਬ ਵਿੱਚ ਆਈ ਹੈ। ਕੁਲਵੰਤ ਸਿੰਘ ਪੰਡੋਰੀ, ਐਮ.ਐਲ.ਏ.ਵਲੋਂ ਬਬਲਜੀਤ ਕੌਰ, ਸੀਨੀਅਰ ਸਹਾਇਕ (ਲੇਖਾ ), ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ, ਐਸ.ਏ.ਐਸ. ਨਗਰ (ਉਸ ਵੇਲੇ ਬੀ.ਡੀ.ਪੀ.ਓ., ਮਹਿਲ ਕਲਾਂ, ਜਿਲ੍ਹਾ ਬਰਨਾਲਾ) ਵਿਰੁੱਧ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਮਾਮਲਾ ਦਿੰਦੇ ਹੋਏ ਦੋਸ਼ ਲਗਾਇਆ ਗਿਆ ਕਿ ਇਹ ਅਧਿਕਾਰਣ ਕਈ-ਕਈ ਵਾਰ ਕਾਲ ਕਰਨ ਤੋਂ ਬਾਅਦ ਵੀ ਜਵਾਬ ਨਹੀਂ ਦਿੰਦੀ ਅਤੇ ਜਦੋਂ ਫੋਨ ਦਾ ਜਵਾਬ ਦਿੰਦੀ ਹੈ ਤਾਂ ਬੜੀ ਬੱਦਤਮੀਜ਼ੀ ਨਾਲ ਗੱ ਲ ਕਰਦੀ ਹੈ।
ਕਮੇਟੀ ਨੇ ਉਕਤ ਮਾਮਲੇ ਸਬੰਧੀ ਮੈਂਬਰ ਸਾਹਿਬ ਦਾ ਪੱਖ ਅਤੇ ਬਬਲਜੀਤ ਕੌਰ ਦੀ ਜ਼ੁਬਾਨੀ ਪੁੱਛ -ਪੜਤਾਲ ਕਰਨ ਤੋਂ ਬਾਅਦ ਸਿਫਾਰਸ਼ ਕੀਤੀ ਕਿ ਬਬਲਜੀਤ ਕੌਰ, ਸੀਨੀਅਰ
ਵਿਸ਼ੇਸ਼ ਅਧਿਕਾਰ ਕਮੇਟੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਹਾਇਕ ਵਲੋਂ ਕੀਤੀ ਗਈ ਅਣਗਵਹਲੀ ਦੇ ਮੱਦੇ ਨਜ਼ਰ ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਵਲੋਂ ਆਪਣੇ ਪੱਧਰ ਤੇ ਨਿਯਮ ਅਨੁਸਾਰ ਅਨੁਸਾਸ਼ਨਕ ਕਾਰਵਾਈ ਕਰਦੇ ਹੋਏ ਇਸ ਅਧਿਕਾਰਣ ਦੀਆਂ ਸੇਵਾਵਾ ਮੁਅੱਤਲ ਕੀਤੀਆਂ ਜਾਣ ਅਤੇ ਨਾਲ ਹੀ ਭਵਿੱਖ ਵਿੱਚ ਉਸ ਨੂੰ ਕਿਸੇ ਪਬਲਿਕ ਡੀਲਿੰਗ ਦੀ ਪੋਸਟ ਤੇ ਨਾ ਲਗਾਇਆ ਜਾਵੇ ਕਿਉਂਕਿ ਲੋਕ ਪ੍ਰਤੀਨਿਧੀਆਂ ਨਾਲ ਡੀਲ ਕਰਨ ਸਬੰਧੀ ਉਸ ਨੂੰ ਜਾਣਕਾਰੀ ਨਹੀਂ ਹੈ। ਕਮੇਟੀ ਨੇ ਇਸ ਮਾਮਲੇ ਸਬੰਧੀ ਆਪਣੀ ਰਿਪੋਰਟ ਪੰਜਾਬ ਵਿਧਾਨ ਸਭਾ ਸਪੀਕਰ ਨੂੰ ਪੇਸ਼ ਕੀਤੀ।
ਕੁਲਵੰਤ ਸਿੰਘ ਪੰਡੋਰੀ, ਐਮ.ਐਲ.ਏ. ਨੇ ਪਰੋਟੋਕੋਲ ਨਾਰਮਜ ਅਤੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਨੋਟਿਸ ਦਿੱਤਾ ਸੀ । ਆਪਣੇ ਨੋਟਿਸ ਵਿੱਚ ਮੈਂਬਰ ਸਹਿਬਾਨ ਨੇ ਲਿਖਿਆ ਹੈ ਕਿ ਹਲਕੇ ਦੇ ਮਸਲਿਆਂ ਸਬੰਧੀ ਜਦੋਂ ਉਹ ਬਬਲਜੀਤ ਕੌਰ, ਬੀ.ਡੀ.ਪੀ.ਓ., ਮਹਿਲ ਕਲਾਂ, ਜਿਲ੍ਹਾ ਬਰਨਾਲਾ ਨੂੰ ਕਾਲ ਕਰਦੇ ਹਨ ਤਾਂ ਇਹ ਅਧਿਕਾਰਣ ਕਈ—ਕਈ ਵਾਰ ਕਾਲ ਕਰਨ ਤੋਂ ਬਾਅਦ ਵੀ ਜਵਾਬ ਨਹੀਂ ਦਿੰਦੀ ਅਤੇ ਜਦੋਂ ਫੋਨ ਕਾਲ ਦਾ ਜਵਾਬ ਦਿੰਦੀ ਹੈ ਤਾਂ ਬੜੀ ਬਿੱਦਤਮੀਜੀ ਨਾਲ ਗੱਲ ਕਰਦੀ ਹੈ। ਜਿਸ ਕਾਰਨ ਉਨ੍ਹਾਂ ਦੇ ਦੇ ਮਾਣ—ਸਿਤਕਾਰ ਅਤੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਹੋਈ ਹੈ। ਇਸ ਦਾ ਖੁਲਾਸ਼ਾ ਅੱਜ ਪੰਜਾਬ ਵਿਧਾਨ ਸਭਾ ਚ ਕੁਲਵੰਤ ਸਿੰਘ ਪੰਡੋਰੀ ਵਲੋਂ ਪੇਸ਼ ਵਿਸ਼ੇਸ਼ ਅਧਿਕਾਰ ਕਮੇਟੀ ਦੀ ਰਿਪੋਰਟ ਵਿਚ ਹੋਇਆ ਹੈ