
DCs ਨੂੰ ਮੀਟਿੰਗ ਜਾਂ ਵੀਡੀਓ ਕਾਲ ਲਈ ਬੁਲਾਉਣ ਤੋਂ ਪਹਿਲਾਂ ਮੁੱਖ ਸਕੱਤਰ ਦੀ ਮਨਜ਼ੂਰੀ ਲਾਜ਼ਮੀ
ਅਕਸਰ ਪ੍ਰਬੰਧਕੀ ਸਕੱਤਰ DCs ਨੂੰ ਚੰਡੀਗੜ੍ਹ ਬੁਲਾਉਂਦੇ ਹਨ ਜਾਂ ਉਨ੍ਹਾਂ ਨਾਲ ਲੰਬੀਆਂ ਵੀਡੀਓ ਕਾਨਫਰੰਸਸ ਕਰਦੇ ਹਨ
ਨਰੇਸ਼ ਸ਼ਰਮਾ
ਚੰਡੀਗੜ੍ਹ, 20 ਜੂਨ – ਹੁਣ ਪੰਜਾਬ ਦੇ ਡਿਪਟੀ ਕਮਿਸ਼ਨਰਜ਼ (DCs) ਨੂੰ ਚੰਡੀਗੜ੍ਹ ਵਿਖੇ ਮੀਟਿੰਗਾਂ ਜਾਂ ਲੰਬੀਆਂ ਵੀਡੀਓ ਕਾਨਫਰੰਸਸ ਲਈ ਬੁਲਾਉਣ ਤੋਂ ਪਹਿਲਾਂ ਮੁੱਖ ਸਕੱਤਰ ਦੀ ਲਿਖਤੀ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ। ਇਹ ਨਵਾਂ ਹੁਕਮ ਪਰਸੋਨਲ ਵਿਭਾਗ ਵੱਲੋਂ ਸਾਰੇ ਪ੍ਰਬੰਧਕੀ ਸਕੱਤਰਾਂ ਨੂੰ ਜਾਰੀ ਕੀਤਾ ਗਿਆ ਹੈ।
ਇਸ ਹੁਕਮ ‘ਚ ਜ਼ਿਕਰ ਕੀਤਾ ਗਿਆ ਹੈ ਕਿ ਅਕਸਰ ਪ੍ਰਬੰਧਕੀ ਸਕੱਤਰ DCs ਨੂੰ ਚੰਡੀਗੜ੍ਹ ਬੁਲਾਉਂਦੇ ਹਨ ਜਾਂ ਉਨ੍ਹਾਂ ਨਾਲ ਲੰਬੀਆਂ ਵੀਡੀਓ ਕਾਨਫਰੰਸਸ ਕਰਦੇ ਹਨ, ਜਿਸ ਕਾਰਨ ਜਨਤਕ ਕੰਮਕਾਜ ਤੇ ਫੀਲਡ ਮੌਨਟਰਿੰਗ ਪ੍ਰਭਾਵਤ ਹੁੰਦੀ ਹੈ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਇਹ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਹਰ ਐਸੇ ਮਾਮਲੇ ਲਈ ਪਹਿਲਾਂ ਤੋਂ ਮੁੱਖ ਸਕੱਤਰ ਪੰਜਾਬ ਦੀ ਪ੍ਰਵਾਨਗੀ ਲੈਣੀ ਹੋਵੇਗੀ।

DCs : ਪੂਰਾ ਪਰਫੋਰਮਾ ਭੇਜਣਾ ਲਾਜ਼ਮੀ
ਪਰਸੋਨਲ ਵਿਭਾਗ ਨੇ ਇੱਕ ਪਰਫੋਰਮਾ ਵੀ ਜਾਰੀ ਕੀਤਾ ਹੈ ਜਿਸ ਰਾਹੀਂ ਇਹ ਜਾਣਕਾਰੀ ਦੇਣੀ ਹੋਵੇਗੀ:
-
DC ਦੀ ਨਾਂ
-
ਮੀਟਿੰਗ ਜਾਂ ਵੀਡੀਓ ਕਾਨਫਰੰਸ ਦੀ ਮਿਤੀ ਅਤੇ ਸਮਾਂ
-
ਉਦੇਸ਼ / ਮਕਸਦ
-
ਹੋਰ ਜ਼ਰੂਰੀ ਜਾਣਕਾਰੀ
ਇਹ ਸਾਰੀਆਂ ਜਾਣਕਾਰੀਆਂ ਲਿਖਤੀ ਰੂਪ ਵਿੱਚ ਮੁੱਖ ਸਕੱਤਰ ਨੂੰ ਭੇਜਣੀਆਂ ਹੋਣਗੀਆਂ, ਤਾਂ ਜੋ ਉਹ ਆਪਣੀ ਪ੍ਰਵਾਨਗੀ ਦੇ ਸਕਣ।
DCs : ਮੀਟਿੰਗ ਸ਼ਡਿਊਲ ਨਾਲ ਮੁਖ ਮੰਤਰੀ ਦੀ ਮੀਟਿੰਗ ਨਾ ਟਕਰਾਏ
ਇਸ ਦੇ ਨਾਲ ਪਰਸੋਨਲ ਵਿਭਾਗ ਨੇ ਇਹ ਵੀ ਦੱਸਿਆ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ DC ਦੀ ਮੀਟਿੰਗ ਜਾਂ ਵੀਡੀਓ ਕਾਲ ਦੇ ਸਮੇਂ ਦੌਰਾਨ ਮੁੱਖ ਮੰਤਰੀ ਜਾਂ ਮੁੱਖ ਸਕੱਤਰ ਵੱਲੋਂ ਕੋਈ ਹੋਰ ਮੀਟਿੰਗ ਸ਼ਡਿਊਲ ਨਾ ਹੋਵੇ।