
Rape ਮਾਮਲੇ ਚ ਪਾਸਟਰ ਬਾਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜਾ
ਮੋਹਾਲੀ ਕੋਰਟ ਨੇ ਇੱਕ ਹੋਰ ਧਰਮ ਗੁਰੂ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ। ਕੋਰਟ ਵਲੋਂ ਇਹ ਸਜਾ ਟਿਲ ਡੈੱਥ ਦਿੱਤੀ ਗਈ ਹੈ, ਜਿਸ ਨਾਲ ਦੋਸ਼ੀ ਜਿੰਦਗੀ ਭਰ ਜੇਲ੍ਹ ‘ਚ ਰਹੇਗਾ।
ਪਾਸਟਰ ਬਾਜਿੰਦਰ ਸਿੰਘ ਨੂੰ ਮੋਹਾਲੀ ਕੋਰਟ ਨੇ ਬਲਾਤਕਾਰ ਮਾਮਲੇ ‘ਚ ਉਮਰ ਕੈਦ ਦੀ ਸਜਾ ਸੁਣਾਈ ਹੈ। 2018 ‘ਚ ਉਸ ਦੇ ਖ਼ਿਲਾਫ ਕੇਸ ਦਰਜ ਹੋਇਆ ਸੀ। ਪੀੜਤਾਂ ਨੂੰ 7 ਸਾਲ ਬਾਅਦ ਇਨਸਾਫ਼ ਮਿਲਿਆ ਹੈ।
ਪਾਸਟਰ ਬਾਜਿੰਦਰ ਸਿੰਘ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਜੇਲ੍ਹ ਵਿੱਚ ਬਿਤਾਉਣੀ ਪਵੇਗੀ। ਉਸ ਨੇ ਕੋਰਟ ‘ਚ ਰਹਿਮ ਦੀ ਅਪੀਲ ਕੀਤੀ, ਦਲੀਲ ਦਿੱਤੀ ਕਿ ਉਸਦੇ ਛੋਟੇ ਬੱਚੇ ਹਨ ਅਤੇ ਪਤਨੀ ਬਿਮਾਰ ਹੈ। ਪਰ ਕੋਰਟ ਨੇ ਉਸ ਦੀ ਅਪੀਲ ਨੂੰ ਰੱਦ ਕਰਦਿਆਂ ਉਮਰ ਕੈਦ ਦੀ ਸਜਾ ਬਰਕਰਾਰ ਰੱਖੀ।
ਪਾਦਰੀ ਕੇ ਖਿਲਾਫ ਹੋਰ ਵੀ ਕਈ ਮਾਮਲੇ ਚੱਲ ਰਹੇ ਹਨ ਪਾਦਰੀ ਦੀ ਕੁਝ ਦਿਨ ਪਹਿਲਾ ਇਕ ਹੋਰ ਵੀਡੀਓ ਸਾਮਣੇ ਆਈ ਸੀ ਜਿਸ ਚ ਉਹ ਇਕ ਮਹਿਲਾ ਨਾਲ ਕੁੱਟ ਮਾਰ ਕਰ ਰਹੇ ਹਨ ਪਾਸਟਰ ਬਜਿੰਦਰ ਹਮੇਸ਼ਾ ਹੀ ਚਰਚਾ ਚ ਰਹੇ ਹਨ ਪੀੜਤਾਂ ਨੇ ਕਿਹਾ ਹੈ ਕੇ ਉਸ ਨੂੰ ਇਨਸਾਫ ਮਿਲਿਆ ਹੈ ਤੇ ਉਸ ਨੇ ਕਿਹਾ ਜੋ ਪੰਜਾਬ ਦੀ ਧੀਆਂ ਨਾਲ ਗ਼ਲਤ ਹੋਇਆ ਹੈ ਉਹ ਵੀ ਬਾਹਰ ਨਿਕਲ ਕੇ ਆਉਂਣ ਤਾ ਕੇ ਉਨ੍ਹਾਂ ਨੂੰ ਇਨਸਾਫ ਮਿਲ ਸਕੇ ਪੀੜਤਾਂ ਦੇ ਵਕੀਲ ਨੇ ਕਿਹਾ ਹੈ ਅੱਜ ਸਜਾ ਹੋਣੀ ਸੀ ਤੇ ਪਾਦਰੀ ਨੂੰ ਉਮਰ ਕੈਦ ਸੀ ਸਜਾ ਸੁਣਾਈ ਹੈ ਤੇ ਉਸ ਨੂੰ ਟਿਲ ਡੈੱਥ ਸਜਾ ਸੁਣਾਈ ਗਈ ਹੈ