June 14, 2021

ਭਾਰਤ ਬੰਦ ਦੌਰਾਨ ਕੇਂਦਰੀ ਖੇਤੀ ਮੰਤਰੀ ਨੇ ਕਨੂੰਨ ਵਾਪਸ ਨਾ ਲੈਣ ਦੇ ਦਿੱਤੇ ਸੰਕੇਤ , ਖੇਤੀ ਕਨੂੰਨ ਨੂੰ ਦੱਸਿਆ ਸਹੀ

ਭਾਰਤ ਬੰਦ ਦੌਰਾਨ ਕੇਂਦਰੀ ਖੇਤੀ ਮੰਤਰੀ ਨੇ ਕਨੂੰਨ ਵਾਪਸ ਨਾ ਲੈਣ ਦੇ ਦਿੱਤੇ ਸੰਕੇਤ , ਖੇਤੀ ਕਨੂੰਨ ਨੂੰ ਦੱਸਿਆ ਸਹੀ

ਕਿਹਾ : ਰਾਜਨੀਤਿਕ ਏਜੰਡੇ ਤਹਿਤ ਫੈਲਾਇਆ ਜਾ ਰਿਹਾ ਭਰਮ
ਖੇਤੀ ਕਨੂੰਨ ਦੇ ਖਿਲਾਫ ਅੱਜ ਕਿਸਾਨ ਸੰਗਠਨਾਂ ਵਲੋਂ ਭਾਰਤ ਬੰਦ ਦਾ ਸੱਦਾ ਦਿਤਾ ਹੈ ,ਦੂਜੇ ਪਾਸੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਟਿਵਤਰ ਤੇ ਖੇਤੀ ਕਨੂੰਨ ਵਾਪਸ ਨਾ ਲੈਣ ਦੇ ਸੰਕੇਤ ਦਿੱਤੇ ਹਨ । ਕੇਂਦਰੀ ਮੰਤਰੀ ਨੇ ਖੇਤੀ ਕਨੂੰਨ ਨੂੰ ਸਹੀ ਕਰਾਰ ਦਿੰਦੇ ਹੋਏ ਸਾਫ ਕੀਤਾ ਹੈ ਕਿ ਇਹ ਤਿੰਨੋ ਕਨੂੰਨ ਕਿਸਾਨਾਂ ਦੇ ਫਾਇਦੇ ਲਈ ਹਨ । ਇਸ ਨਾਲ ਕਿਸਾਨ ਦੀ ਜੀਵਨ ਵਿਚ ਖੁਸ਼ਹਾਲੀ ਆਏਗੀ , ਇਸ ਕਨੂੰਨ ਦੇ ਖਿਲਾਫ ਰਾਜਨੀਤਿਕ ਏਜੰਡੇ ਦੇ ਤਹਿਤ ਕੀਤੇ ਜਾ ਰਹੇ ਦੁਰ ਪ੍ਰਚਾਰ ਅਤੇ ਸਮਾਜ ਨੂੰ ਵੰਡਣ ਵਾਲੀਆਂ ਤਾਕਤਾਂ ਤੋਂ ਬਚੋ ।


ਭਾਰਤ ਬੰਦ ਦੇ ਦੌਰਾਨ ਅਤੇ ਕਿਸਾਨ ਸੰਗਠਨਾਂ ਦੀ ਕੱਲ੍ਹ 9 ਦਸੰਬਰ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾ ਇਸ ਟਵੀਟ ਦਾ ਸਿੱਧਾ ਮਤਲਵ ਕੱਢਿਆ ਜਾ ਸਕਦਾ ਹੈ ਕਿ ਕੇਂਦਰ ਸਰਕਾਰ ਇਸ ਕਨੂੰਨ ਨੂੰ ਵਾਪਿਸ਼ ਨਹੀਂ ਲੈਣ ਜਾ ਰਹੀ ਹੈ । ਹੁਣ ਕੇਂਦਰੀ ਮੰਤਰੀ ਨੇ ਟਵੀਟ ਤੇ ਸਾਫ ਕਿਹਾ ਹੈ ਕਿ ਐਮ ਐਸ ਪੀ ਪਹਿਲਾ ਦੀ ਤਰ੍ਹਾਂ ਜਾਰੀ ਰਹੇਗੀ । ਕਿਸਾਨ ਆਪਣੀ ਫ਼ਸਲ ਐਮ ਐਸ ਪੀ ਤੇ ਵੇਚ ਸਕਣਗੇ , ਮੰਡੀਆਂ ਖਤਮ ਨਹੀਂ ਹੋਣਗੀਆਂ । ਕਿਸਾਨਾਂ ਕੋਲ ਮੰਡੀਆਂ ਵਿਚ ਫ਼ਸਲ ਵੇਚਣ ਤੋਂ ਇਲਾਵਾ ਹੋਰ ਥਾਵਾਂ ਤੇ ਵੀ ਫ਼ਸਲ ਵੇਚਣ ਦਾ ਵਿਕਲਪ ਹੋਵੇਗਾ ।
ਇਸ ਟਵੀਟ ਰਹੀ ਖੇਤੀ ਮੰਤਰੀ ਨੇ ਕਿਸਾਨਾਂ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ , ਕਿਸਾਨ ਇਸ ਦਾ ਕੀ ਮਤਲਵ ਕੱਢਦੇ ਹਨ, ਇਹ ਕਲ ਦੀ ਬੈਠਕ ਵਿਚ ਸਾਫ ਹੋ ਜਾਵੇਗਾ । ਹਾਲਾਂਕਿ ਸਰਕਾਰ ਕਨੂੰਨ ਵਿਚ ਸੋਧ ਕਾਰਨ ਨੂੰ ਤਿਆਰ ਹੋ ਗਈ ਹੈ, ਲੇਕਿਨ ਕਿਸਾਨ ਇਸ ਕਨੂੰਨ ਨੂੰ ਵਾਪਸ ਲੈਣ ਤੇ ਅੜੇ ਹੋਏ ਹਨ । ਕਿਸਾਨ ਸਾਫ ਕਹਿ ਰਹੇ ਹਨ ਕਿ ਜਦੋ ਤਕ ਕਨੂੰਨ ਵਾਪਸ ਨਹੀਂ ਹੁਣੇ ਅੰਦੋਲਨ ਜਾਰੀ ਰਹੇਗਾ ।