National

ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰ ਤੇ ਟਿਕਟ ਦੇਣ ਵਾਲੇ ਰਾਜਨੀਤਿਕ ਦਲ ਉਤੇ ਚੋਣ ਕਮਿਸ਼ਨ ਨੇ ਲਗਾਈ ਵੱਡੀ ਸ਼ਰਤ

ਸਾਰੇ ਰਾਜਨੀਤਕ ਦਲ ਤਹਿ ਸਮੇ ਅਨੁਸਾਰ ਚੋਣਾਂ ਕਰਾਉਣ ਦੇ ਹੱਕ ਵਿਚ : ਚੋਣ ਕਮਿਸ਼ਨ
ਵੋਟਿੰਗ ਲਈ ਇਕ ਘੰਟੇ ਦਾ ਸਮਾਂ ਵਧਾਇਆ

ਮੁੱਖ ਚੋਣ ਕਮਿਸਨਰ ਸੁਸ਼ੀਲ ਚੰਦਰਾ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਵਲੋਂ ਸਾਰੇ ਰਾਜਨੀਤਿਕ ਦਲਾਂ ਨਾਲ ਗੱਲਬਾਤ ਕੀਤੀ ਗਈ ਹੈ । ਰਾਜਨੀਤਿਕ ਦਲਾਂ ਨੇ ਕਿਹਾ ਹੈ ਕਿ ਚੋਣਾਂ ਤਹਿ ਸਮੇ ਅਨੁਸਾਰ ਹੋਣੀਆਂ ਚਾਹੀਦੀਆਂ ਹਨ । ਚੰਦਰਾ ਨੇ ਕਿਹਾ ਕਿ ਕਮਿਸ਼ਨ ਨੇ ਸਾਰੇ ਰਾਜਨੀਤਿਕ ਦਲਾਂ ਨੂੰ ਨਿਰਪੱਖ ਚੋਣ ਕਰਾਉਣ ਦਾ ਭਰੋਸ਼ਾ ਦਿੱਤਾ ਹੈ  । ਚੰਦਰਾ ਨੇ ਕਿਹਾ ਕਿ ਚੋਣ ਕਮਿਸ਼ਨ ਵਲੋਂ ਸਾਫ ਕੀਤਾ ਗਿਆ ਹੈ ਕਿ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਮੀਡੀਆ ਵਿਚ ਆ ਕੇ ਦੱਸਣਾ ਪਵੇਗਾ ਕਿ ਉਸ ਖਿਲਾਫ ਕਿਹੜੀ ਧਾਰਾ ਲੱਗੀ ਹੈ, ਉਸ ਖਿਲਾਫ ਕਿਹੜੇ ਮਾਮਲੇ ਚੱਲ ਰਹੇ ਹਨ । ਇਸ ਤੋਂ ਇਲਾਵਾ ਟਿਕਟ ਦੇਣ ਵਾਲੀ ਰਾਜਨੀਤਿਕ ਪਾਰਟੀ ਮੀਡਿਆ ਰਹੀ ਜਨਤਾ ਨੂੰ ਦੱਸੇਗੀ ਕਿ ਉਸਨੇ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰ ਨੂੰ ਕਿਉਂ ਟਿਕਟ ਦਿੱਤੀ ਹੈ ?  ਸੁਸ਼ੀਲ ਚੰਦਰਾ ਅੱਜ ਦਿੱਲੀ ਵਿਖੇ ਮੀਡਿਆ ਨਾਲ ਗੱਲਬਾਤ ਕਰ ਰਹੇ ਸਨ । 
ਉਨ੍ਹਾਂ ਕਿਹਾ ਕਿ 5 ਜਨਵਰੀ ਨੇ ਫਾਈਨਲ ਵੋਟਰ ਲਿਸਟ ਸਾਹਮਣੇ ਆ ਜਾਏਗੀ ਅਤੇ ਵੋਟਰ ਲਿਸਟ ਆਉਂਣ ਤੋਂ ਬਾਅਦ ਵੀ ਨਾਮ ਜੋੜੇ ਜਾ ਸਕਣਗੇ । ਚੰਦਰਾ ਨੇ ਕਿਹਾ ਕਿ 80 ਸਾਲ ਤੋਂ ਉਪਰ ਵਾਲੇ ਬਜ਼ੁਰਗ ਵੋਟਰ ਘਰ ਬੈਠਕੇ ਹੀ ਵੋਟ ਪਾ ਸਕਣਗੇ । ਇਸ ਲਈ ਫਾਰਮ ਭਰਨਾ ਪਏਗਾ ਅਤੇ ਜਿਸ ਸਮੇ ਉਹ ਵੋਟ ਪਾਉਣਗੇ ਉਸ ਸਮੇ ਵੀਡੀਓ ਗ੍ਰਾਫੀ ਕੀਤੀ ਜਾਵੇਗੀ । ਇਸ ਤੋਂ ਇਲਾਵਾ 1250 ਵੋਟਰਾਂ ਉਤੇ ਇਕ ਪੋਲਿੰਗ ਬੂਥ ਬਣਾਇਆ ਜਾਵੇਗਾ  ।ਦੇਸ਼ ਵਿਚ ਹੁਣ ਤੱਕ 4 ਓਮੀਕਰੋਨ ਦੇ ਮਾਮਲੇ ਆਏ ਹਨ । ਜਿਨ੍ਹਾਂ ਵਿੱਚੋ 3 ਠੀਕ ਹੋ ਕੇ ਚਲੇ ਗਏ ਹਨ । ਪੋਲਿੰਗ ਦੇ ਸਮਾਂ ਇਕ ਘੰਟਾ ਵਧਾਇਆ ਜਾਵੇਗਾ  । ਚੋਣ ਕਮਿਸ਼ਨ ਨੇ ਨਵਾਂ ਆਪ ਲਾਂਚ ਕੀਤਾ ਹੈ ।  ਗੜਬੜੀ ਦੀ ਕੋਈ ਵੀ ਤਸਵੀਰ ਉਸ ਤੇ ਭੇਜੀ ਜਾ ਸਕੇਗੀ  । 

Related Articles

Leave a Reply

Your email address will not be published. Required fields are marked *

Back to top button
error: Sorry Content is protected !!