ਯੂ ਜੀ ਸੀ ਦੀ ਭਾਰਤੀ ਵਿਦਿਆਰਥੀਆਂ ਨੂੰ ਚੇਤਾਵਨੀ; ਪਾਕਿਸਤਾਨ ਤੋਂ ਪੜਾਈ ਕੀਤੀ ਤਾਂ ਭਾਰਤ ਵਿਚ ਨੌਕਰੀ ਨਹੀਂ
ਭਾਰਤੀ ਵਿਦਿਆਰਥੀਆਂ ਲਈ ਯੂਜੀਸੀ ਨੇ ਚੇਤਾਵਨੀ ਜਾਰੀ ਕਰ ਦਿੱਤੀ ਹੈ : ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਅਤੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਨੇ ਭਾਰਤੀ ਵਿਦਿਆਰਥੀਆਂ ਨੂੰ ਕਿਹਾ ਕਿ ਜੇਕਰ ਉਹਨਾਂ ਨੇ ਪਾਕਿਸਤਾਨ ਦੀ ਕਿਸੇ ਵੀ ਸੰਸਥਾ ਤੋਂ ਸਿੱਖਿਆ ਹਾਸਲ ਕਰਦੇ ਹਨ , ਤਾਂ ਉਹ ਦੇਸ਼ ਵਿੱਚ ਨੌਕਰੀ ਜਾਂ ਹੋਰ ਸਿੱਖਿਆ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਣਗੇ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਅਤੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਨੇ ਇਹ ਫ਼ਰਮਾਨ ਇਸ ਲਈ ਜਾਰੀ ਕੀਤਾ ਹੈ ।
ਯੂਜੀਸੀ ਨੇ ਕਿਹਾ ਹੈ ਕਿ ਸਾਰੇ ਸਬੰਧਤਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਉਚੇਰੀ ਪੜ੍ਹਾਈ ਲਈ ਪਾਕਿਸਤਾਨ ਦੀ ਯਾਤਰਾ ਨਾ ਕਰਨ , ਕੋਈ ਵੀ ਭਾਰਤੀ ਜਾ ਭਾਰਤ ਦਾ ਵਿਦੇਸ਼ੀ ਨਾਗਰਿਕ ਪਾਕਿਸਤਾਨ ਵਿਚ ਕਿਸੇ ਵੀ ਵਿਸ਼ੇ ਵਿਚ ਸਿਖਿਆ ਹਾਸਲ ਕਰਦਾ ਹੈ ਤਾਂ ਉਹ ਭਾਰਤ ਅੰਦਰ ਨੌਕਰੀ ਲੈਣ ਅਤੇ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੇਗਾ ।
ਯੂ ਜੀ ਸੀ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਡਿਗਰੀ ਦੇ ਅਧਾਰ ਤੋਂ ਕੋਈ ਵੀ ਭਾਰਤੀ ਦੇਸ਼ ਅੰਦਰ ਨੌਕਰੀ ਲੈਣ ਅਤੇ ਉੱਚ ਸਿਖਿਆ ਹਾਸਲ ਦੇ ਯੋਗ ਨਹੀਂ ਹੋਵੇਗਾ । ਹਾਲਾਂਕਿ ਪ੍ਰਵਾਸੀ ਅਤੇ ਉਨ੍ਹਾਂ ਦੇ ਬੱਚੇ ਜਿਨ੍ਹਾਂ ਨੇ ਪਾਕਿਸਤਾਨ ਵਿੱਚ ਉੱਚ ਸਿਖਿਆ ਅਤੇ ਡਿਗਰੀ ਹਾਸਲ ਕੀਤੀ ਹੈ । ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਅਤੇ ਉੱਚ ਸਿਖਿਆ ਹਾਸਲ ਲਈ M.H.A ਤੋਂ ਸੁਰੱਖਿਆ ਕਲੀਅਰੈਂਸ ਪ੍ਰਾਪਤ ਕਰਨ ਤੋਂ ਬਾਅਦ ਭਾਰਤ ਵਿੱਚ ਰੋਜਗਾਰ ਦੀ ਭਾਲ ਕਰ ਸਕਣਗੇ ।