International
Russia Ukraine War: ਰੂਸ਼ ਨੇ UNSC ਵਿਚ ਭਾਰਤ ਦੇ ਸਟੈਂਡ ਦੀ ਕੀਤੀ ਸ਼ਲਾਘਾ
ਰੂਸ਼ ਨੇ ਭਾਰਤ ਦੇ ਰੁੱਖ ਦੀ ਤਾਰੀਫ ਕੀਤੀ ਹੈ ਅਤੇ ਰੂਸ਼ ਨੇ ਭਾਰਤ ਦੇ ਸਟੈਂਡ ਨੂੰ ਸੰਤੁਲਿਤ ਦੱਸਿਆ ਹੈ । ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਸ਼ੁੱਕਰਵਾਰ ਨੂੰ ਯੂਕਰੇਨ ‘ਤੇ ਰੂਸੀ ਹਮਲੇ ਨੂੰ ਰੋਕਣ ਅਤੇ ਫੌਜ ਨੂੰ ਵਾਪਸ ਬੁਲਾਉਣ ਦੇ ਪ੍ਰਸਤਾਵ ‘ਤੇ ਵੋਟਿੰਗ ਕੀਤੀ ਗਈ ਸੀ । ਇਸ ਦੌਰਾਨ ਰੂਸ ਨੇ ਪ੍ਰਸਤਾਵ ਨੂੰ ਵੀਟੋ ਕਰ ਦਿੱਤਾ। ਰੂਸ ਵੀ ਸੁਰੱਖਿਆ ਪ੍ਰੀਸ਼ਦ ਦੇ ਪੰਜ ਸਥਾਈ ਮੈਂਬਰਾਂ ਵਿੱਚੋਂ ਇੱਕ ਹੈ।
ਦੂਜੇ ਪਾਸੇ ਭਾਰਤ, ਚੀਨ ਅਤੇ ਯੂਏਈ ਨੇ ਰੂਸ਼ ਦੇ ਹਮਲੇ ਦੀ ਨਿੰਦਾ ਕਰਨ ਵਾਲੀ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ। ਭਾਰਤ ਨੇ ਰੂਸ ਵਿਰੁੱਧ ਮਤੇ ‘ਤੇ ਵੋਟ ਨਹੀਂ ਪਾਈ ਸੀ ਯੂਕਰੇਨ ‘ਤੇ ਹਮਲੇ ਦੇ ਖਿਲਾਫ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਪੇਸ਼ ਕੀਤੇ ਗਏ ਪ੍ਰਸਤਾਵ ਦੇ ਸਮਰਥਨ ‘ਚ 15 ‘ਚੋਂ 11 ਮੈਂਬਰ ਦੇਸ਼ਾਂ ਨੇ ਵੋਟ ਦਿੱਤੀ। ਇਸ ਦੇ ਨਾਲ ਹੀ ਰੂਸ ਨੇ ਇਸ ਪ੍ਰਸਤਾਵ ਦੇ ਖਿਲਾਫ ਵੀਟੋ ਦੀ ਵਰਤੋਂ ਕੀਤੀ। ਤੁਹਾਨੂੰ ਦੱਸ ਦੇਈਏ ਕਿ ਰੂਸ ਨੇ UNSC ਵਿੱਚ ਭਾਰਤ ਦੇ ਕਦਮ ਦੀ ਤਾਰੀਫ ਕੀਤੀ ਹੈ।