ਗਵਾਂਢੀ ਦੇਸ਼ ਸ਼੍ਰੀਲੰਕਾ ਵਿੱਚ ਐਮਰਜੈਂਸੀ ਲਾਗੂ
ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਪੂਰੇ ਦੇਸ਼ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਡਿੱਗਦੀ ਅਰਥਵਿਵਸਥਾ ਅਤੇ ਮਹਿੰਗਾਈ ਕਾਰਨ ਸ਼੍ਰੀਲੰਕਾ ਦੀ ਸਥਿਤੀ ਬਹੁਤ ਖਰਾਬ ਹੋ ਗਈ ਹੈ। ਲੋਕ ਸੜਕਾਂ ‘ਤੇ ਉਤਰ ਆਏ ਹਨ। ਪੂਰੇ ਦੇਸ਼ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਹਿੰਸਾ ਅਤੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਰਾਸ਼ਟਰਪਤੀ ਨੇ ਦੇਸ਼ ਭਰ ਵਿੱਚ ਕਰਫਿਊ ਦਾ ਐਲਾਨ ਕੀਤਾ ਹੈ।
ਸ਼ੁੱਕਰਵਾਰ ਨੂੰ ਇੱਕ ਬੇਮਿਸਾਲ ਆਰਥਿਕ ਸੰਕਟ ਦੇ ਗੁੱਸੇ ਵਿੱਚ ਸੈਂਕੜੇ ਲੋਕਾਂ ਦੁਆਰਾ ਉਸਦੇ ਘਰ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਤੋਂ ਇੱਕ ਦਿਨ ਬਾਅਦ ਸੁਰੱਖਿਆ ਬਲਾਂ ਨੂੰ ਵਿਆਪਕ ਸ਼ਕਤੀਆਂ ਦਿੰਦੇ ਹੋਏ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ।
ਸ੍ਰੀ ਲੰਕਾ ਵਿਚ ਡੀਜਲ ਦੀ ਕਮੀ ਕਾਰਨ ਸਭ ਕੁਝ ਠੱਪ ਹੋ ਗਿਆ ਹੈ । ਸ੍ਰੀ ਲੰਕਾ ਵਿਚ ਇਕ ਕਿਲੋ ਚਾਵਲ ਦੀ ਕੀਮਤ 200 ਰੁਪਏ , 400 ਗ੍ਰਾਮ ਦਾ ਦੁੱਧ 800 ਰੁਪਏ, ਪੈਟਰੋਲ 300 ਰੁਪਏ , ਡੀਜ਼ਲ 230 ਰੁਪਏ ਵਿਚ ਮਿਲ ਰਿਹਾ ਹੈ ਨਾ ਦਵਾਈ , ਨਾ ਖਾਣਾ , ਨਾ ਬਿਜਲੀ ਲੋਕਾਂ ਨੂੰ ਮਿਲ ਰਹੀ ਹੈ ਹਾਲਾਤ ਇਹ ਹੋ ਗਏ ਹਨ ਡੀਜਲ ਦੀ ਕਮੀ ਕਾਰਨ ਬਿਜਲੀ ਥਰਮਲ ਪਲਾਂਟ ਬੰਦ ਹੋ ਗਏ ਹਨ ਸਟ੍ਰੀਟ ਲਾਈਟ ਬੰਦ ਕਰ ਦਿੱਤੀਆਂ ਹਨ ਲੋਕ ਭੁੱਖੇ ਮਰਨ ਲਈ ਮਜਬੂਰ ਹੋ ਗਏ ਹਨ ਰਾਸ਼ਟਰਪਤੀ ਦੇ ਖਿਲਾਫ ਲੋਕ ਸੜਕਾਂ ਉਤੇ ਉਤਰ ਆਏ ਹਨ ਸ੍ਰੀ ਲੰਕਾ ਤੇ 7 ਅਰਬ ਵਿਦੇਸ਼ੀ ਕਰਜ ਹੈ ਜਦੋ ਕਿ 5 ਅਰਬ ਦਾ ਕਰਜਾ ਚੀਨ ਦਾ ਹੈ ।