
जगजीत सिंह डल्लेवाल अवैध हिरासत में नहीं: हाईकोर्ट
ਫਰੀਦਕੋਟ ਦੀ ਅਦਾਲਤ ਚੱਲ ਰਿਹਾ ਹੈ ਇਹ ਕੇਸ ਹਾਈ ਕੋਰਟ ਨੇ ਅੱਜ ਇੱਕ ਬੇਹਦ ਹੀ ਮਹੱਤਵਪੂਰਨ ਆਦੇਸ਼ ਦਿੰਦੇ ਹੋਏ ਫਰੀਦਕੋਟ ਦੀ ਅਦਾਲਤ ਚ ਚੱਲ ਰਹੇ ਕੋਟਕਪੂਰਾ ਫਾਇਰਿੰਗ ਕੇਸ ਦੇ ਟਰਾਇਲ ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ।
ਹਾਈ ਕੋਰਟ ਨੇ ਇਹ ਆਦੇਸ਼ ਇਸ ਮਾਮਲੇ ਦੇ ਇਸ ਮਾਮਲੇ ਦੇ ਇਕ ਦੋਸ਼ੀ ਪੁਲਿਸ ਅਧਿਕਾਰੀ ਐਸ ਐਸ ਪੀ ਚਰਨਜੀਤ ਸ਼ਰਮਾ ਦੀ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਦਿੱਤੇ ਹਨ ।
ਚਰਨਜੀਤ ਸ਼ਰਮਾ ਨੇ ਹਾਈਕੋਰਟ ਚ ਪਟੀਸ਼ਨ ਪਾ ਕੇ ਕਿਹਾ ਸੀ ਕਿ ਹਾਈ ਕੋਰਟ ਨੇ ਤਕਰੀਬਨ ਤਿੰਨ ਸਾਲ ਪਹਿਲਾਂ ਆਦੇਸ਼ ਦਿੱਤੇ ਸੀ ਕਿ ਕੋਟ ਪੂਰਾ ਤੇ ਬਹਿਬਲ ਕਲਾਂ ਫਾਇਰਿੰਗ ਕੇਸ ਇੱਕੋ ਹੀ ਜਗ੍ਹਾ ਤੇ ਸੁਣੇ ਜਾਣੇ ਚਾਹੀਦੇ ਹਨ।
ਪਿਛਲੇ ਸਾਲ ਹਾਈ ਕੋਰਟ ਨੇ ਉਹਨਾਂ ਦੀ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਬਹਿਬਲ ਕਲਾਂ ਫਾਇਰਿੰਗ ਕੇਸ ਦਾ ਟਰਾਇਲ ਚੰਡੀਗੜ ਵਿੱਚ ਸ਼ਿਫਟ ਕਰ ਦਿੱਤਾ ਸੀ ਲੇਕਿਨ ਕੋਟਕਪੂਰਾ ਫਾਈਲਿੰਗ ਕੇਸ ਅਜੇ ਵੀ ਫਰੀਦਕੋਟ ਦੀ ਅਦਾਲਤ ਵਿੱਚ ਚੱਲ ਰਿਹਾ ਹੈ ਫਰੀਦਕੋਟ ਦੀ ਅਦਾਲਤ ਨੇ 24 ਫਰਵਰੀ ਨੂੰ ਇਸ ਕੇਸ ਦੇ ਦੋਸ਼ੀਆਂ ਦੇ ਖਿਲਾਫ ਚਾਰਜ ਫਰੇਮ ਕਰਨ ਤੇ ਗੌਰ ਕਰਨਾ ਹੈ ਇਸ ਲਈ ਚਰਨਜੀਤ ਸ਼ਰਮਾ ਨੇ ਕਿਹਾ ਹੈ ਕੇ ਬਹਿਬਲ ਕਲਾਂ ਫਾਇਰਿੰਗ ਕੇਸ ਦੀ ਤਰ੍ਹਾਂ ਹੀ ਕੋਟਕਪੂਰਾ ਫਾਇਰਿੰਗ ਕੇਸ ਵੀ ਚੰਡੀਗੜ੍ਹ ਦੀ ਅਦਾਲਤ ਵਿੱਚ ਤਬਦੀਲ ਕੀਤਾ ਜਾਣਾ ਚਾਹੀਦਾ।
ਅੱਜ ਹਾਈ ਕੋਰਟ ਨੇ ਚਰਨਜੀਤ ਸ਼ਰਮਾ ਦੀ ਇਸ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਫਰੀਦਕੋਟ ਦੀ ਅਦਾਲਤ ਵਿੱਚ ਚੱਲ ਰਹੇ ਕੋਟਕਪੂਰਾ ਫਾਇਰਿੰਗ ਕੇਸ ਤੇ 10 ਮਾਰਚ ਤੱਕ ਰੋਕ ਲਗਾ ਦਿੱਤੀ ਹੈ।
ਹੁਣ 10 ਮਾਰਚ ਨੂੰ ਹਾਈਕੋਰਟ ਅਗਲੀ ਸੁਣਵਾਈ ਚ ਸਾਰੇ ਪੱਖਾਂ ਦੀਆਂ ਦਲੀਲਾਂ ਸੁਣ ਅੱਗੇ ਦੇ ਆਦੇਸ਼ ਜਾਰੀ ਕਰ ਸਕਦਾ ਹੈ