Haryana

ਪੰਜਾਬ ਭਾਜਪਾ ਵੱਲੋਂ ਭੰਗੜੇ ਅਤੇ ਢੋਲ ਦੀ ਧੁੰਨ ਵਿਚਾਲੇ ਹਰਿਆਣਾ ਦੀ ਜਿੱਤ ਦਾ ਜਸ਼ਨ

ਪੰਜਾਬ ਭਰ ਵਿਚ ਭਾਜਪਾ ਵਰਕਰਾਂ ਨੇ ਵੰਡੇ ਜਿੱਤ ਦੇ ਲੱਡੂ

ਚੰਡੀਗੜ੍ਹ, 8 ਅਕਤੂਬਰ ()- ਭਾਰਤੀ ਜਨਤਾ ਪਾਰਟੀ ਪੰਜਾਬ ਨੇ ਅੱਜ ਹਰਿਆਣਾ ਵਿੱਚ ਭਾਜਪਾ ਦੀ ਜਿੱਤ ਦਾ ਜਸ਼ਨ ਚੰਡੀਗੜ੍ਹ ਸਥਿਤ ਸੂਬਾ ਦਫ਼ਤਰ ਵਿੱਚ ਭੰਗੜੇ ਅਤੇ ਢੋਲ ਦੀ ਗੂੰਜ ਵਿੱਚ ਮਨਾਇਆ। ਉੱਥੇ ਮੌਜੂਦ ਸਾਰਿਆਂ ਨੇ ਇੱਕ ਦੂਜੇ ਨੂੰ ਲੱਡੂ ਖਿਲਾਏ ਅਤੇ ਲੋਕਾਂ ਨੂੰ ਲੱਡੂ ਵੰਡੇ ਗਏ। ਇੱਥੇ ਹੀ ਬੱਸ ਨਹੀਂ ਅੱਜ ਪੰਜਾਬ ਦੇ ਕੋਨੇ-ਕੋਨੇ ਵਿੱਚ ਭਾਜਪਾ ਵਰਕਰਾਂ ਨੇ ਗਲੀਆਂ-ਬਾਜ਼ਾਰਾਂ ਵਿੱਚ ਢੋਲ ਵਜਾ ਕੇ ਅਤੇ ਲੱਡੂ ਵੰਡ ਕੇ ਜਸ਼ਨ ਮਨਾਏ।

ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਕੇਵਲ ਢਿੱਲੋਂ ਸਮੇਤ ਸੂਬਾ ਮੀਡੀਆ ਇੰਚਾਰਜ ਵਿਨੀਤ ਜੋਸ਼ੀ, ਸੂਬਾ ਦਫ਼ਤਰ ਸਕੱਤਰ ਸੁਨੀਲ ਦੱਤ, ਜ਼ਿਲ੍ਹਾ ਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਅਤੇ ਹੋਰ ਵਰਕਰਾਂ ਨੇ ਇੱਕ ਦੂਜੇ ਨੂੰ ਭੰਗੜਾ ਪਾ ਕੇ ਅਤੇ ਲੱਡੂ ਖਿਲਾ ਕੇ ਖੁਸ਼ੀ ਮਨਾਈ।

ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਵਲ ਢਿੱਲੋਂ ਨੇ ਕਿਹਾ ਕਿ ਇਹ ਹਰਿਆਣਾ ਦੀ ਭਾਜਪਾ ਸਰਕਾਰ ਦੀਆਂ ਵਿਕਾਸ ਨੀਤੀਆਂ ਦੀ ਜਿੱਤ ਹੈ, ਇਹ ਭਾਜਪਾ ਸਰਕਾਰ ਦੀ ਬਿਨਾਂ ਭੇਦਭਾਵ ਸਭ ਦਾ ਵਿਕਾਸ ਦੀ ਨੀਤੀ ਦੀ ਜਿੱਤ ਹੈ, ਹਰਿਆਣਾ ਵਿੱਚ ਕੇਂਦਰੀ ਸਕੀਮਾਂ ਨਰਿੰਦਰ ਮੋਦੀ ਜੀ ਇਸ ਰਾਹੀਂ ਜੋ ਵਿਕਾਸ ਹੋਇਆ ਹੈ, ਉਹ ਜਿੱਤ ਹੈ। ਭਾਜਪਾ ਨੂੰ ਤੀਜੀ ਵਾਰ ਸੱਤਾ ਸੌਂਪ ਕੇ ਹਰਿਆਣਾ ਦੀ ਜਨਤਾ ਨੇ ਨਾ ਸਿਰਫ਼ ਕਾਂਗਰਸ ਦੀ ਨਾਂਹ-ਪੱਖੀ ਰਾਜਨੀਤੀ ਨੂੰ ਨਕਾਰ ਦਿੱਤਾ ਹੈ, ਸਗੋਂ ਰਾਹੁਲ ਗਾਂਧੀ ਨੂੰ ਇਹ ਸੁਨੇਹਾ ਵੀ ਦਿੱਤਾ ਹੈ ਕਿ ਸੰਵਿਧਾਨ ਨੂੰ ਕੋਈ ਖ਼ਤਰਾ ਨਹੀਂ ਹੈ। ‘ਆਪ’ ਪਾਰਟੀ ਦਾ ਖਾਤਾ ਨਾ ਖੁੱਲ੍ਹਣਾ ਦਰਸਾਉਂਦਾ ਹੈ ਕਿ ਹਰਿਆਣਾ ਦੇ ਲੋਕਾਂ ਨੇ ਵੀ ਹੋਰਨਾਂ ਸੂਬਿਆਂ ਵਾਂਗ ਆਮ ਆਦਮੀ ਪਾਰਟੀ ਨੂੰ ਨਕਾਰ ਦਿੱਤਾ ਹੈ।

ਵਿਨੀਤ ਜੋਸ਼ੀ ਨੇ ਕਿਹਾ ਕਿ ਜਿੱਥੇ ਵੀ ਸ੍ਰੀਮਤੀ ਸੁਨੀਤਾ ਕੇਜਰੀਵਾਲ, ਸੰਜੇ ਸਿੰਘ, ਭਗਵੰਤ ਮਾਨ ਨੇ ‘ਆਪ’ ਉਮੀਦਵਾਰਾਂ ਲਈ ਚੋਣ ਪ੍ਰਚਾਰ ਦੇ ਹਿੱਸੇ ਵਜੋਂ ਪ੍ਰੋਗਰਾਮ ਕੀਤੇ, ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋਈ ਹੈ।

Related Articles

Back to top button
error: Sorry Content is protected !!