Haryana
* ਡੇਰਾ ਮੁਖੀ ਰਾਮ ਰਹੀਮ ਨੂੰ ਮਿਲੀ ਇਕ ਮਹੀਨੇ ਦੀ ਪੈਰੋਲ*
ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਇਕ ਮਹੀਨੇ ਦੀ ਪੈਰੋਲ ਮਿਲ ਗਈ ਹੈ । ਰਾਮ ਰਹੀਮ ਸੁਨਾਰੀਆ ਜੇਲ੍ਹ ਤੋਂ ਪੈਰੋਲ ਤੋਂ ਬਾਹਰ ਆ ਗਏ ਹਨ ਸਵੇਰੇ 6 .30 ਵਜੇ ਤੇ ਰਾਮ ਰਹੀਮ ਨੂੰ ਚੁੱਪ ਚਾਪ ਭਾਰੀ ਸੁਰੱਖਿਆ ਵਿਚਾਲੇ ਲਿਜਾਇਆ ਗਿਆ। ਰਾਮ ਰਹੀਮ ਪੈਰੋਲ ਦੌਰਾਨ ਯੂਪੀ ਦੇ ਬਾਗਪਤ ਆਸ਼ਰਮ ‘ਚ ਰਹੇਗਾ । ਇਸ ਤੋਂ ਪਹਿਲਾਂ ਪੰਜਾਬ ਚੋਣਾਂ ਤੋਂ ਠੀਕ ਪਹਿਲਾਂ ਵੀ ਰਾਮ ਰਹੀਮ ਨੂੰ 21 ਦਿਨਾਂ ਦੀ ਫ਼ਰਲੋ ਮਿਲੀ ਸੀ। ਹੁਣ ਇੱਕ ਮਹੀਨੇ ਦੀ ਪੈਰੋਲ ਮਿਲੀ ਹੈ। ਡੇਰਾ ਮੁਖੀ ਯੂਪੀ ਦੇ ਬਾਗਪਤ ਆਸ਼ਰਮ ‘ਚ ਪਹੁੰਚ ਗਏ ਹਨ ਇਸ ਦੀ ਕਿਸੇ ਨੂੰ ਖ਼ਬਰ ਤਕ ਨਹੀਂ ਹੋਈ ਕੀ ਰਾਮ ਰਹੀਮ ਨੂੰ ਪੈਰੋਲ ਮਿਲ ਰਹੀ ਹੈ । ਹਰਿਆਣਾ ਸਰਕਾਰ ਤੇ ਯੂ ਪੀ ਪੁਲਿਸ ਨੇ ਇਸ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ ।