Punjab

ਮੁੱਖ ਚੋਣ ਅਫਸਰ ਪੰਜਾਬ ਨੇ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਦੀ ਮੁਹਿੰਮ ਕੀਤੀ ਸ਼ੁਰੂ

ਚੰਡੀਗੜ, 06 ਅਕਤੂਬਰ
ਪੰਜਾਬ ਰਾਜ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾ 2022 ਦੇ ਲਈ ਚੋਣ ਕਮਿਸ਼ਨਰ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਵੱਲੋਂ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਦੀ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ 18-19 ਸਾਲਾਂ ਦੇ ਨੌਜਵਾਨ ਜੋ ਕਿ ਵੋਟ ਬਣਾਉਣ ਦੇ ਯੋਗ ਹੋ ਗਏ ਹਨ ਅਤੇ ਉਨਾਂ ਦੀ ਵੋਟ ਨਹੀਂ ਬਣੀ, ਉਹ ਆਪਣੀ ਵੋਟ ਬਣਾਉਣ ਲਈ http://www.voteportal.ecl.gov.in/ ਅਤੇ http://www.nvsp.in/ ਤੇ ਰਜਿਸਟਰ ਕਰਵਾਉਣ ਅਤੇ ਜੇਕਰ ਉਨਾਂ ਦੀ ਵੋਟ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਤਾਂ ਉਹ e-EPIC ਡਾਊਨਲੋਡ ਕਰਨ।

ਮੁੱਖ ਚੋਣ ਅਫਸਰ, ਪੰਜਾਬ ਵੱਲੋਂ ਟਰਾਂਸਪੋਰਟ ਵਿਭਾਗ ਨਾਲ ਮਿਲ ਕੇ ਇਹ ਸੁਵਿਧਾ ਵੀ ਦਿੱਤੀ ਗਈ ਹੈ ਕਿ ਜਿਹੜੇ ਨੌਜਵਾਨ ਆਪਣੇ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਡਰਾਈਵਿੰਗ ਟੈਸਟ ਦੇਣ ਵਾਸਤੇ ਟੈਸਟਿੰਗ ਸੈਂਟਰਾਂ ਤੇ ਆਉਂਦੇ ਹਨ, ਉਨਾਂ ਨੂੰ ਰਜਿਸਟਰ ਕਰਨ ਵਾਸਤੇ ਉਚੇਚੇ ਤੌਰ ਤੇ ਜਿੱਥੇ ਲਰਨਿੰਗ ਲਾਇਸੈਂਸ ਦੀ ਫੋਟੋ ਹੁੰਦੀ ਹੈ ਉਥੇ ਖਾਲੀ ਪਏ ਕਾਊਂਟਰਾਂ ਤੇ ਵੋਟਰ ਰਜਿਸਟਰ ਕਰਨ ਲਈ ਟਰਾਂਸਪੋਰਟ ਵਿਭਾਗ ਵੱਲੋਂ ਸਟਾਫ ਤੈਨਾਤ ਕਰ ਦਿੱਤਾ ਗਿਆ ਹੈ।
ਇਸ ਲਈ ਮੁੱਖ ਚੋਣ ਅਫਸਰ ਪੰਜਾਬ ਰਾਜ ਦੇ ਸਾਰੇ ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਉਨਾਂ ਨੇ ਆਪਣੀ ਵੋਟ ਨਹੀਂ ਬਣਾਈ ਤਾਂ ਵੱਖ ਵੱਖ ਸਥਾਨਾਂ ਤੇ ਵੋਟ ਦੀ ਰਜਿਸਟ੍ਰੇਸ਼ਨ ਕਰਨ ਲਈ ਬਣਾਈਆਂ ਗਈਆਂ ਸੁਵਿਧਾਵਾਂ ਦਾ ਲਾਭ ਉਠਾਉਂਦੇ ਹੋਏ ਆਪਣੀ ਵੋਟ ਜਲਦ ਤੋਂ ਜਲਦ ਬਣਾਉਣ।

 

Chief Electoral Officer Punjab launches new voter registration drive
Chandigarh, 06 October
As per the instructions of the Election Commissioner, Government of India for the forthcoming Vidhan Sabha Elections 2022 in the State of Punjab, the Chief Electoral Officer Punjab Dr. S. Karuna Raju has launched a new voter registration campaign. Under this campaign youth between the ages of 18-19 who have become eligible to cast their votes and have not yet registered as voters, can go to http: //www.voteportal. ecl.gov.in/ to register themselves. In case they are registered then they can download e-EPIC from and http://www.nvsp.in/
The Chief Electoral Officer, Punjab in association with the Department of Transport, Punjab has also provided the facility to the youngsters who come to the driving testing centers to take the driving test. Along with getting their driving license made, they can register as voters at the counters adjoining those where photograph for learning license is taken. Special staff has been deployed by the Transport Department to register voters at these counters.
The Chief Electoral Officer appealed to the eligible youth of the state to enrol themselves as voters as soon as possible and avail maximum out of the facilities being extended for the registration of voters at various places.

Related Articles

Leave a Reply

Your email address will not be published. Required fields are marked *

Back to top button
error: Sorry Content is protected !!