
ਕਿਸੇ ਵੀ ਹਲਾਤਾਂ ਵਿੱਚ ਜਲਾਲਾਬਾਦ ਵਾਸੀਆਂ ਨੂੰ ਹਰ ਸੰਭਵ ਮੱਦਦ ਦੇਣ ਦਾ ਕੀਤਾ ਐਲਾਨ
ਕਿਸੇ ਵੀ ਹਲਾਤਾਂ ਵਿੱਚ ਜਲਾਲਾਬਾਦ ਵਾਸੀਆਂ ਨੂੰ ਹਰ ਸੰਭਵ ਮੱਦਦ ਦੇਣ ਦਾ ਕੀਤਾ ਐਲਾਨ*
ਜਲਾਲਾਬਾਦ, 12 ਮਈ : ਸਾਬਕਾ ਵਿਧਾਇਕ ਜਲਾਲਾਬਾਦ ਰਮਿੰਦਰ ਸਿੰਘ ਆਂਵਲਾ ਵੱਲੋਂ ਅੱਜ ਇੱਥੇ ਸਰਹੱਦੀ ਇਲਾਕੇ ਦੇ ਪਿੰਡਾਂ ਦਾ ਇੱਕ ਖ਼ਾਸ ਦੌਰਾ ਕੀਤਾ ਗਿਆ। ਉਨ੍ਹਾਂ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਨਾਲ ਵੱਖ-ਵੱਖ ਥਾਈਂ ਗੱਲਬਾਤ ਕੀਤੀ ਅਤੇ ਲੋਕਾਂ ਦੀਆਂ ਸਮੱਸਿਆਂਵਾਂ ਸੁਣੀਆਂ। ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਦੋਵਾਂ ਮੁਲਕਾਂ ਦਰਮਿਆਨ ਚੱਲ ਰਹੀ ਜੰਗ ਨੂੰ ਦੇਖਦੇ ਹੋਏ ਕਿਸੇ ਵੀ ਤਰ੍ਹਾਂ ਦੀ ਜਰੂਰਤ ਪੈਣ ਤੇ ਉਹ ਦਿਨ ਰਾਤ ਤੁਹਾਡੇ ਨਾਲ ਖੜ੍ਹੇ ਹਨ। ਇਸਦੇ ਨਾਲ ਹੀ ਪਿੰਡ ਚੱਕ ਟਾਹਲੀ ਵਾਲਾ ਦੇ ਗੁਰੂਦੁਆਰਾ ਸਾਹਿਬ ਲਈ ਵੀ ਉਨ੍ਹਾਂ 50,000 ਪੰਜਾਹ ਹਜ਼ਾਰ ਰੁਪਏ ਨਗਦ ਰਾਸ਼ੀ ਸੇਵਾ ਵਜੋਂ ਭੇਂਟ ਕੀਤੀ। ਕਮਿਨਿਊਨਿਟੀ ਹਾਲ ਪਿੰਡ ਜੋਧਾ ਭੈਣੀ ਲਈ ਵੀ ਸਾਬਕਾ ਵਿਧਾਇਕ ਆਂਵਲਾ ਵੱਲੋਂ ਪੱਖੇ ਅਤੇ ਗੇਟ ਲਗਵਾਉਣ ਦਾ ਐਲਾਨ ਕੀਤਾ।
ਉਨ੍ਹਾਂ ਪਿੰਡ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਅਗਲੇ 2-4 ਦਿਨਾਂ ਦੇ ਅੰਦਰ ਹਾਲ ਵਿੱਚ ਪੱਖੇ ਲੱਗ ਜਾਣਗੇ। ਇਸਦੇ ਨਾਲ ਹੀ ਆਵਲਾ ਸਾਬ ਨੇ ਦੱਸਿਆ ਕਿ ਉਹਨਾਂ ਨੇ 2 ਐਂਬੂਲੈਂਸਾਂ ਸਰਹੱਦੀ ਖੇਤਰਾਂ ਵਿੱਚ ਖੜੀਆਂ ਕੀਤੀਆ ਹਨ। ਜਿੰਨ੍ਹਾਂ ਵਿੱਚ ਸਾਰੀ ਮੈਡੀਕਲ ਸਹੂਲਤ ਅਤੇ ਡਾਕਟਰੀ ਇਲਾਜ ਦੀ ਮੁੱਢਲੀ ਸਹੂਲਤ ਮੌਜੂਦ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਕੋਈ ਐਮਰਜੈਂਸੀ ਜਰੂਰਤ ਹੋਵੇ ਤਾਂ ਮੇਰੇ ਨਾਲ ਜਾਂ ਮੇਰੀ ਟੀਮ ਨਾਲ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਹੋ।
ਇਸ ਸਮੇਂ ਉਨ੍ਹਾਂ ਨਾਲ ਸ਼ੰਟੀ ਕਪੂਰ,ਵਿਕਾਸਦੀਪ ਚੌਧਰੀ ਪ੍ਰਧਾਨ ਨਗਰ ਕੌਂਸਲ ਜਲਾਲਾਬਾਦ, ਮੰਗਲ ਸਿੰਘ ਸਰਪੰਚ, ਸਰਪੰਚ ਬੂਟਾ ਸਿੰਘ ਚੱਕ ਟਾਹਲੀਵਾਲਾ ,ਸਾਬਕਾ ਸਰਪੰਚ ਕੇਵਲ ਸਿੰਘ, ਬਲਕਾਰ ਸਿੰਘ ਚੇਅਰਮੈਨ ਧਰਮੂਵਾਲਾ,ਮਨਜੀਤ ਸਿੰਘ ਭੰਬਾ ਉਤਾੜ ,ਹੁਸ਼ਿਆਰ ਸਿੰਘ ਸਾਬਕਾ ਚੇਅਰਮੈਨ,ਕਰਨੈਲ ਸਿੰਘ, ਸਾਬਕਾ ਸਰਪੰਚ ਉਮ ਸਿੰਘ ਸਾਬਕਾ ਸਰਪੰਚ, ਗੁਰਚਰਨ ਸਿੰਘ ਮੈਂਬਰ, ਅਲੋਕ ਪ੍ਰਧਾਨ ਸਿੰਘ, ਕਮਲ ਧੂੜੀਆ ਚੇਅਰਮੈਨ, ਬਿੱਲੂ ਸਿੰਘ ਸਾਬਕਾ ਸਰਪੰਚ, ਮਹਿੰਦਰ ਸਿੰਘ ਮੌਜੂਦਾ ਸਰਪੰਚ, ਲਖਵਿੰਦਰ ਸਿੰਘ, ਸਰਪੰਚ ਢਾਣੀ ਮਾਨ ਲੱਖਾ ਸਿੰਘ, ਸਾਬਕਾ ਮੈਂਬਰ ਆਦਿ ਵੀ ਇਸ ਸਮੇਂ ਹਾਜ਼ਰ ਸਨ।