Entertainment

ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਦੀ ਆਉਣ ਵਾਲੀ ਫਿਲਮ ‘ਪਾਣੀ ਚ ਮਧਾਣੀ’ ਦੀ ਡੱਬਿੰਗ ਹੋਈ ਸ਼ੁਰੂ

ਇਹ ਫਿਲਮ 21 ਮਈ 2021 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਚੰਡੀਗੜ੍ਹ 11 ਮਾਰਚ 2021.  ‘ਪਾਣੀ ਚ ਮਧਾਣੀ’ ਨੂੰ ਲੈਕੇ ਪਹਿਲਾਂ ਹੀ ਦਰਸ਼ਕਾਂ ਵਿੱਚ ਕਾਟੁ ਉਤਸੁਕਤਾ ਹੈ। ਗਿੱਪੀ ਗਰੇਵਾਲ ਦਾ ਨਵਾਂ ਅਵਤਾਰ ਸੁਰਖੀਆਂ ਬਣ ਰਿਹਾ ਹੈ ਅਤੇ ਨੀਰੂ ਬਾਜਵਾ ਦਾ ਸਦਾਬਹਾਰ ਸੁਹਜ ਫਿਰ ਤੋਂ ਵੱਡੇ ਪਰਦੇ ‘ਤੇ ਤੁਹਾਡੇ ਦਿਲਾਂ ਨੂੰ ਚੋਰੀ ਕਰਨ ਲਈ ਤਿਆਰ ਹੈ।

ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਤਕਰੀਬਨ ਇਕ ਦਹਾਕੇ ਬਾਅਦ ਇਕੱਠੇ ਕੰਮ ਕਰ ਰਹੇ ਹਨ ਅਤੇ ਪ੍ਰਸ਼ੰਸਕ ਇਸ ਬਹੁ-ਉਮੀਦ ਵਾਲੀ ਫਿਲਮ ਨੂੰ ਵੇਖ ਕੇ ਕਾਫ਼ੀ ਉਤਸ਼ਾਹਿਤ ਹਨ।

ਇਹ ਇੱਕ ਪੀਰੀਅਡ ਫਿਲਮ ਹੈ।

‘ਪਾਣੀ ਚ ਮਧਾਣੀ’ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਨੇ ਕੀਤਾ ਹੈ। ਮੁੱਖ ਜੋੜੀ ਤੋਂ ਇਲਾਵਾ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਫਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਸਾਰਾ ਪ੍ਰੋਜੈਕਟ ਮਨੀ ਧਾਲੀਵਾਲ, ਸੰਨੀ ਰਾਜ ਅਤੇ ਡਾ. ਪ੍ਰਭਜੋਤ ਸਿੰਘ ਸਿੱਧੂ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ।

ਫਿਲਮ ਦੀ ਸ਼ੂਟਿੰਗ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ। ਟੀਮ ਨੇ ਫਿਲਮ ਦੀ ਡੱਬਿੰਗ ਸ਼ੁਰੂ ਕਰ ਦਿੱਤੀ ਹੈ।

‘ਪਾਣੀ ਚ ਮਧਾਣੀ’ 21 ਮਈ 2021 ਨੂੰ ਰਿਲੀਜ਼ ਹੋਣ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!