*ਕਿਸਾਨੀ ਸੰਘਰਸ਼ ਦੌਰਾਨ ਪੰਜਾਬ ਦੀ ਇੱਕ ਬਜ਼ੁਰਗ ਮਹਿਲਾ ‘ਤੇ ਟਿੱਪਣੀ ਕਰਨ ਵਾਲੀ ਕੰਗਨਾ ਰਣੌਤ ਦੇ ਨੌਵੀਂ ਫਿਲਮ ਫਲਾਪ*
*ਫਿਲਮ ਅਦਾਕਾਰਾ ਪਾਇਲ ਰੋਹਤਗੀ ਨੇ ਕੰਗਨਾ ਨੂੰ ਮਾਰਿਆ ਤਾਨ੍ਹਾ*
ਖੇਤੀ ਕਨੂੰਨਾਂ ਖਿਲਾਫ ਖੇਤੀ ਸੰਘਰਸ਼ ਦੌਰਾਨ ਪੰਜਾਬ ਦੀ ਇੱਕ ਬਜ਼ੁਰਗ ਮਹਿਲਾ ‘ਤੇ ਭੱਦੀ ਟਿੱਪਣੀ ਕਰਨ ਵਾਲੀ ਕੰਗਨਾ ਰਣੌਤ ਨੂੰ ਆਖਿਰਕਾਰ ਵੱਡਾ ਝਟਕਾ ਲੱਗਿਆ ਹੈ । ਕੰਗਨਾ ਰਣੌਤ ਦੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਧਾਕੜ’ ਸਭ ਤੋਂ ਵੱਡੀ ਫਲਾਪ ਸਾਬਤ ਹੋਈ ਹੈ। ਇਹ ਕੰਗਨਾ ਰਣੌਤ ਦੀ ਲਗਾਤਾਰ ਨੌਵੀਂ ਫਲਾਪ ਫਿਲਮ ਬਣ ਗਈ ਹੈ।
ਧਾਕੜ ਤੋਂ ਪਹਿਲਾਂ, ਕੰਗਨਾ ਰਣੌਤ ਨੇ ਥਲਾਈਵੀ, ਪੰਗਾ, ਜਜਮੈਂਟਲ ਹੈ ਕਯਾ, ਮਣੀਕਰਣਿਕਾ: ਦਿ ਕਵੀਨ ਆਫ ਝਾਂਸੀ, ਸਿਮਰਨ, ਰੰਗੂਨ, ਕਟੀ ਬੱਟੀ ਅਤੇ ਆਈ ਲਵ NY ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ। ਇਨ੍ਹਾਂ ਵਿੱਚੋਂ ਇੱਕ ਵੀ ਫ਼ਿਲਮ ਹਿੱਟ ਨਹੀਂ ਹੋਈ।
ਹੁਣ ਫਿਲਮ ਧਾਕੜ ਫਲਾਪ ਹੋ ਗਈ ਹੈ। ਫਿਲਮ ‘ਧਾਕੜ’ ਨੇ ਸ਼ੁਰੂਆਤੀ ਅੰਕੜਿਆਂ ਮੁਤਾਬਕ ਪਹਿਲੇ ਦਿਨ ਸਿਰਫ 1.20 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਦੇ ਸਵੇਰ ਦੇ ਸ਼ੋਅ ਲਗਭਗ ਖਾਲੀ ਸਨ ਅਤੇ ਦੁਪਹਿਰ ਤੱਕ ਫਿਲਮ ਦੀ ਹਾਲਤ ਬਹੁਤ ਖਰਾਬ ਸੀ। ਕਰੀਬ 100 ਕਰੋੜ ਰੁਪਏ ਦੇ ਬਜਟ ‘ਚ ਬਣੀ ਇਹ ਫਿਲਮ ਛੇਵੇਂ ਦਿਨ ਤੱਕ ਸਿਰਫ 4 ਕਰੋੜ ਰੁਪਏ ਹੀ ਕਮਾ ਸਕੀ ਹੈ।
ਫਿਲਮ ਅਦਾਕਾਰਾ ਪਾਇਲ ਰੋਹਤਗੀ ਨੇ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ, ‘ਅਫਸੋਸ ਦੀ ਗੱਲ ਹੈ ਕਿ ਕਰਮ ਕਿਸੇ ਨੂੰ ਨਹੀਂ ਛੱਡਦਾ। ਜਿਸ ਨੂੰ 18 ਲੱਖ ਵੋਟਾਂ ਮਿਲੀਆਂ, ਨਾ ਤਾਂ ਉਸ ਨੇ ਫ਼ਿਲਮ ਦਾ ਪ੍ਰਚਾਰ ਕੀਤਾ ਤੇ ਨਾ ਹੀ ਉਸ ਦੇ ਵੋਟਰ ਫ਼ਿਲਮ ਦੇਖਣ ਆਏ। ਕੰਗਨਾ ਜੀ ਸੀਤਾ ਮਾਂ ‘ਤੇ ਫਿਲਮ ਬਣਾਉਣ ਜਾ ਰਹੀ ਹੈ ਅਤੇ ਸੀਤਾ ਮਾਂ ਦਾ ਮਜ਼ਾਕ ਉਡਾਉਣ ਵਾਲੇ ਵਿਅਕਤੀ ਨੂੰ ਵੀ ਰੋਲ ਦੇਵੇਗੀ ਕਿਉਂਕਿ ਉਸ ਨੇ ਆਪਣੀ ਆਬਜੈਕਟਿਵਿਟੀ ਦਿਖਾਉਣੀ ਹੈ।