90% ਕੰਟ੍ਰੋਵਰਸੀ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੁੰਦਾ- ਸਿੱਧੂ ਮੂਸੇਵਾਲਾ`
ਕੰਟ੍ਰੋਵਰਸੀ ਕਿੰਗ ਆਫ਼ ਪੰਜਾਬ, ਉਹ ਨਾਮ ਜੋ ਲੰਬੇ ਸਮੇਂ ਤੋਂ ਸਿੱਧੂ ਮੂਸੇਵਾਲਾ ਨਾਲ ਜੁੜਿਆ ਹੋਇਆ ਹੈ। ਕਰਨ ਔਜਲਾ ਨਾਲ ਉਸਦੀ ਕਦੇ ਨਾ ਖ਼ਤਮ ਹੋਣ ਵਾਲੀ ਲੜਾਈ ਤੋਂ ਲੈ ਕੇ ਏ ਕੇ 47 ਦੀ ਘਟਨਾ ਤੱਕ, ਉਹ ਹਮੇਸ਼ਾ ਹੀ ਸੁਰਖ਼ੀਆਂ ਚ ਰਹੇ ਹਨ। ਹਾਲਾਂਕਿ, ਆਪਣੀ ਅਨੁਮਾਨਿਤ ਤਸਵੀਰ ਦੇ ਉਲਟ, ਉਸਨੇ ਆਪਣੇ ਆਲੇ ਦੁਆਲੇ ਦੇ ਸਾਰੇ ਵਿਵਾਦਾਂ ‘ਤੇ ਆਪਣਾ ਪੱਖ ਸਪੱਸ਼ਟ ਕੀਤਾ।
ਜ਼ੀ ਪੰਜਾਬੀ ਦੇ ਸ਼ੋ ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ ਦੇ ਆਉਣ ਵਾਲੇ ਐਪੀਸੋਡ ਵਿੱਚ ਸਿੱਧੂ ਮੂਸੇਵਾਲਾ ਮਹਿਮਾਨ ਵਜੋਂ ਆਉਣਗੇ। ਇਹ ਪਹਿਲਾ ਮੌਕਾ ਹੈ ਜਦੋਂ ਸਿੱਧੂ ਜ਼ਿਆਦਾਤਰ ਵਿਸ਼ਿਆਂ ‘ਤੇ ਦਿਲ ਖੋਲ੍ਹ ਕੇ ਬੋਲੇ। ਆਪਣੇ ਮਾਂ-ਪਿਓ ਨਾਲ ਆਪਣੀ ਸਾਂਝ ਨੂੰ ਸਾਂਝਾ ਕਰਨ ਤੋਂ ਲੈ ਕੇ ਉਨ੍ਹਾਂ ਨੇ ਭਾਰਤ ਅਤੇ ਕਨੇਡਾ ਵਿੱਚ ਕੀਤੇ ਸੰਘਰਸ਼ਾਂ ਬਾਰੇ ਵੀ ਦੱਸਿਆ।
ਸਿੱਧੂ ਮੂਸੇਵਾਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਆਪਣੇ ਤਜ਼ਰਬਿਆਂ ਬਾਰੇ ਗੱਲ ਕਰਦਿਆਂ ਕਿਹਾ, “ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ, ਜ਼ਿਆਦਾਤਰ ਲੋਕ ਵਫ਼ਾਦਾਰ ਨਹੀਂ ਹੁੰਦੇ। ਹਰ ਕੋਈ ਹਰੇਕ ਦੇ ਨਾਲ ਚੰਗਾ ਬਣ ਕੇ ਰਹਿਣਾ ਚਾਹੁੰਦਾ ਹੈ। ਮੈਂਨੂੰ ਲਗਦਾ ਹੈ ਕਿ ਅਜਿਹਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਮੈਂਨੂੰ ਲਗਦਾ ਹੈ ਕਿ ਜੇ ਤੁਸੀਂ ਮੇਰੇ ਨਾਲ ਹੋ ਤਾਂ ਤੁਹਾਨੂੰ ਅੰਤ ਤਕ ਮੇਰੇ ਨਾਲ ਰਹਿਣਾ ਚਾਹੀਦਾ ਹੈ।”
ਵਿਵਾਦਾਂ ਵਿਚ ਸ਼ਾਮਲ ਹੋਣ ਬਾਰੇ ਆਪਣੇ ਵਿਚਾਰਾਂ ਦੀ ਚਰਚਾ ਕਰਦਿਆਂ ਸਿੱਧੂ ਮੂਸੇਵਾਲਾ ਨੇ ਜ਼ਿਕਰ ਕੀਤਾ, “ਮੈਂਨੂੰ ਇਕ ਬਹੁਤ ਮਾੜੇ ਵਿਅਕਤੀ ਵਜੋਂ ਪੇਸ਼ ਕੀਤਾ ਗਿਆ ਹੈ। ਜਦੋਂ ਵਿਵਾਦਾਂ ਦੀ ਗੱਲ ਆਉਂਦੀ ਹੈ, ਤਾਂ ਉਨ੍ਹਾਂ ਵਿਚੋਂ 90% ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਜ਼ਿਆਦਾਤਰ ਸਮਾਂ ਆਲੇ ਦੁਆਲੇ ਦੇ ਲੋਕ ਹੁੰਦੇ ਹਨ, ਜੋ ਉਨ੍ਹਾਂ ਵਿਡੀਓਜ਼ ਨੂੰ ਲੈਂਦੇ ਹਨ ਅਤੇ ਸਾਰੀਆਂ ਸਥਿਤੀਆਂ ਵਿਚ ਮੈਨੂੰ ਗਲਤ ਤਰੀਕੇ ਨਾਲ ਪੇਸ਼ ਕਰਦੇ ਹਨ। ”
ਸਿੱਧੂ ਮੂਸੇਵਾਲਾ ਤੋਂ ਇਲਾਵਾ ਮਨਕੀਰਤ ਔਲਖ ਸ਼ੋਅ ਵਿਚ ਸ਼ਾਮਲ ਹੋਣਗੇ।
‘ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ’, ਜ਼ੀ ਪੰਜਾਬੀ ‘ਤੇ ਸ਼ਨੀਵਾਰ-ਐਤਵਾਰ 8:30 ਵਜੇ ਤੋਂ 9:30 ਤੱਕ ਪ੍ਰਸਾਰਿਤ ਹੋ ਰਿਹਾ ਹੈ। .
पंजाब के कॉन्ट्रोवर्शियल किंग, नाम जो लंबे समय से सिद्धू मूसेवाला के साथ जुड़ा हुआ है। करण औजला के साथ अपनी कभी ना ख़त्म हो रही लड़ाई से लेकर एके 47 की घटना तक, वह हमेशा सुर्ख़ियों में रहे हैं। हालांकि, उनकी अनुमानित छवि के विपरीत, उन्होंने अपने आसपास के सभी विवादों पर अपना रुख स्पष्ट कर दिया।
ज़ी पंजाबी के शो ‘दिल दियां गल्लां विद सोनम बाजवा’ के आगामी एपिसोड में अतिथि के रूप में सिद्धू मूसेवाला होंगे। यह पहली बार है जब सिद्धू ने ज्यादातर विषयों पर अपने दिल की बात की। अपने माता-पिता के साथ अपने बंधन को साँझा करने से लेकर भारत और कनाडा में हुए अपने संघर्ष तक, सिद्धू ने रातों-रात स्टारडम का दावा करने वाले लोगों के बारे में स्पष्टीकरण दिया।
आगे पंजाबी संगीत उद्योग के साथ अपने अनुभवों के बारे में बात करते हुए, सिद्धू मूसेवाला ने कहा, “पंजाबी संगीत उद्योग में, ज्यादातर लोग वफादार नहीं हैं। हर कोई हर किसी के साथ अच्छा बनकर रहना चाहता है। मुझे लगता है कि ऐसा नहीं होना चाहिए, मुझे लगता है कि अगर आप मेरे साथ हैं तो आप अंत तक मेरे साथ रहें।”
विवादों में शामिल होने पर अपने विचारों पर चर्चा करते हुए, सिद्धू मूसेवाला ने उल्लेख किया, “मुझे एक बहुत बुरे व्यक्ति के रूप में पेश किया गया है। जब विवादों की बात आती है, तो उनमें से 90% से मेरा कोई लेना देना नहीं होता,और मैं उनमें शामिल नहीं हूं। ज्यादातर समय यह आसपास के लोगों का होता है, जो उन वीडियो को लेते हैं और मुझे सभी स्थितियों में गलत दिखाते हैं। ”
शो में सिद्धू मूसेवाला के अलावा मनकीरत औलख शामिल होंगे।
दिल दियां गल्लां विद सोनम बाजवा, जी-पंजाबी पर शनिवार-रविवार 8:30 Pm से 9:30 Pm पर प्रसारित हो रहा है।