ਚੰਡੀਗੜ੍ਹ ਦੀ ਡਿਸਟਰਿਕਟ ਕ੍ਰਾਈਮ ਸੈੱਲ ਫੁੱਲ ਫੋਰਮ ਵਿੱਚ ਚੱਲ ਰਹੀ ਹੈ। ਚੋਰ ਲੁਟੇਰਿਆਂ ਤੋਂ ਬਾਅਦ ਹੁਣ ਡੀਸੀਸੀ ਨੇ ਇੱਕ ਵਿਸ਼ੇਸ਼ ਆਪ੍ਰੇਸ਼ਨ ਦੇ ਤਹਤ ਸਨੈਚਰ ਗਿਰੋਹ ਅਤੇ ਇੱਕ ਵਾਹਨ ਚੋਰ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਹ ਅਪ੍ਰੇਸ਼ਨ ਐਸਐਸਪੀ ਕੰਵਰਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀਐਸਪੀ ਸੀਤਾ ਦੇਵੀ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਮਿੰਦਰ ਸਿੰਘ ਨੇ ਚਲਾਇਆ।
ਚੋਰੀ ਦੇ 19 ਮੋਬਾਈਲ ਫੋਨ, ਨਕਦੀ, ਪਰਸ, ਦਸਤਾਵੇਜ਼ ਅਤੇ ਵਾਹਨ ਬਰਾਮਦ
ਪੁਲੀਸ ਨੇ ਮੁਲਜ਼ਮਾਂ ਕੋਲੋਂ ਚੋਰੀ ਦੇ 19 ਮੋਬਾਈਲ ਫੋਨ, ਨਕਦੀ, ਪਰਸ, ਦਸਤਾਵੇਜ਼ ਅਤੇ ਵਾਹਨ ਬਰਾਮਦ ਕੀਤੇ ਹਨ। ਪਹਿਲੇ ਮਾਮਲੇ ਵਿੱਚ ਡਿਸਟ੍ਰਿਕਟ ਕ੍ਰਾਈਮ ਸੈੱਲ (ਡੀਸੀਸੀ) ਦੀ ਟੀਮ ਨੇ ਸਨੈਚਰ ਗਿਰੋਹ ਨੂੰ ਕਾਬੂ ਕੀਤਾ ਹੈ। ਸੈਕਟਰ 11 ਥਾਣੇ ਵਿੱਚ ਦਰਜ ਕੇਸ ਵਿੱਚ ਪੁਲੀਸ ਨੇ ਆਟੋ ਸਨੈਚਰ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਾਗਰ (24) ਵਾਸੀ ਪਿੰਡ ਧਨਾਸ, ਆਟੋ ਚਾਲਕ ਸੂਪ ਵਿਕਰੇਤਾ ਲਕਸ਼ਮਣ ਕੁਮਾਰ, ਰਾਜਾ (23) ਅਤੇ ਗੌਰਵ (24) ਜੋ ਨਾਈ ਦਾ ਕੰਮ ਕਰਦੇ ਹਨ ਵਜੋਂ ਹੋਈ ਹੈ।
ਸਨੈਚਰ ਗਿਰੋਹ ਕੋਲੋਂ ਇੱਕ ਪਰਸ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ ਬਰਾਮਦ
ਮੁਲਜ਼ਮਾਂ ਕੋਲੋਂ ਇੱਕ ਆਟੋ, 19 ਮੋਬਾਈਲ ਫ਼ੋਨ, 3000 ਰੁਪਏ ਨਕਦ, ਤਿੰਨ ਸਪਰਿੰਗ ਚਾਕੂ, ਆਧਾਰ ਕਾਰਡ, ਇੱਕ ਪਰਸ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ ਬਰਾਮਦ ਕੀਤੀਆਂ ਗਈਆਂ ਹਨ। 17 ਜਨਵਰੀ ਨੂੰ ਰਾਤ 11:45 ਵਜੇ ਪੀੜਤ ਰਾਕੇਸ਼ (ਸੂਪ ਵੇਚਣ ਵਾਲਾ) ਘਰ ਜਾ ਰਿਹਾ ਸੀ।
ਸੈਕਟਰ-15 ਨੇੜੇ ਤਿੰਨ ਵਿਅਕਤੀਆਂ ਨੇ ਉਸ ਨੂੰ ਸਿਗਰਟ ਪੀਣ ਲਈ ਕਿਹਾ। ਜਦੋਂ ਉਸਨੇ ਇਨਕਾਰ ਕੀਤਾ ਤਾਂ ਉਹ ਉਸਦਾ ਪਰਸ ਖੋਹ ਕੇ ਫਰਾਰ ਹੋ ਗਏ। 19 ਜਨਵਰੀ ਨੂੰ ਪੁਲੀਸ ਨੇ ਉਸ ਨੂੰ ਸੈਕਟਰ 37 ਸਥਿਤ ਬਤਰਾ ਸਿਨੇਮਾ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ। ਦੂਜੇ ਮਾਮਲੇ ਵਿੱਚ ਪੁਲੀਸ ਟੀਮ ਨੇ ਵਾਹਨ ਚੋਰੀ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਖ਼ਿਲਾਫ਼ ਸੈਕਟਰ 17 ਥਾਣੇ ਵਿੱਚ ਵਾਹਨ ਚੋਰੀ ਦਾ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਦੀ ਪਛਾਣ ਜੈ ਕੁਮਾਰ (37) ਵਾਸੀ ਪਿੰਡ ਖਾਨਪੁਰ ਕਲਾਂ, ਜ਼ਿਲ੍ਹਾ ਸ਼ਾਮਲੀ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਮੁਲਜ਼ਮ ਟੈਕਸੀ ਡਰਾਈਵਰ ਹੈ। ਪੁਲੀਸ ਨੇ ਉਸ ਕੋਲੋਂ ਚੋਰੀ ਦੀ ਐਕਟਿਵਾ ਬਰਾਮਦ ਕੀਤੀ ਹੈ।
ਪੀੜਤ ਸਿਧਾਰਥ ਗੌਤਮ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 19 ਅਕਤੂਬਰ 2024 ਨੂੰ ਉਸ ਦੀ ਐਕਟਿਵਾ ਉਸ ਦੇ ਘਰ ਦੇ ਬਾਹਰੋਂ ਚੋਰੀ ਹੋ ਗਈ ਸੀ। 18 ਜਨਵਰੀ ਨੂੰ ਪੁਲੀਸ ਨੇ ਮੁਲਜ਼ਮ ਨੂੰ ਸੈਕਟਰ-24, ਸਰਕਾਰੀ ਸਕੂਲ ਮੋੜ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਦੱਸਿਆ ਕਿ ਇਹ ਦੋਸ਼ੀ ਨਸ਼ੇ ਅਤੇ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰਨ ਲਈ ਚੋਰੀ ਅਤੇ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।