Punjab

ਮੁੱਖ ਮੰਤਰੀ ਕੈੰਪ ਦਾ ਹਾਈਕਮਾਂਡ ਨੂੰ ਸਾਫ ਸੰਦੇਸ਼, ਸਿੱਧੂ ਨੂੰ ਪ੍ਰਧਾਨ ਬਣਾਉਣ ਤੇ ਪਹਿਲਾਂ 2022 ਚੋਣਾਂ ਲਈ ਮੁੱਖ ਮੰਤਰੀ ਦੇ ਚੇਹਰੇ ਦਾ ਐਲਾਨ ਕੀਤਾ ਜਾਵੇ

ਮੁੱਖ ਮੰਤਰੀ ਕੈੰਪ ਦਾ ਮੰਨਣਾ, ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਐਲਾਨ ਤੋਂ ਪਹਿਲਾਂ 2022 ਚੋਣਾਂ ਲਈ ਮੁੱਖ ਮੰਤਰੀ ਦੇ ਚੇਹਰੇ ਦਾ ਐਲਾਨ ਹੋਵੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੈੰਪ ਦਾ ਮੰਨਣਾ ਹੈ 2022 ਦਾ ਵਿਧਾਨ ਸਭਾ ਚੋਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਲੜਿਆ ਜਾਵੇ।ਕੈਪਟਨ ਅਮਰਿੰਦਰ ਸਿੰਘ ਹੀ ਸਿਰਫ ਅਜਿਹੇ ਵਿਅਕਤੀ ਹਨ ਜੋ ਚੋਣ ਲੜਨ ਲਈ ਫੰਡ ਦਾ ਪ੍ਰਬੰਧ ਕਰ ਸਕਦੇ ਹਨ। ਇਹ ਨਾ ਹਾਈਕਮਾਂਡ ਕਰ ਸਕਦਾ ਹੈ। ਨਾ ਹੀ ਨਵਜੋਤ ਸਿੰਘ ਸਿੱਧੂ ਇਸ ਸਥਿਤੀ ਵਿੱਚ ਹੈ ਕਿ ਉਹ 2022 ਚੋਣਾਂ ਲਈ ਫੰਡ ਇਕੱਠਾ ਕਰ ਸਕੇ।

ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਘਰ ਹੋਈ ਬੈਠਕ ਵਿੱਚ ਸਾਰਿਆ ਨੇ ਮੁੱਖ ਮੰਤਰੀ ਵਿੱਚ ਭਰੋਸਾ ਜਤਾਇਆ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਅਤੇ ਉਸ ਦੇ ਸਮਰਥਕਾਂ ਇਸ ਗੱਲ ਤੇ ਸਹਿਮਤ ਹੋਏ ਕੇ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਜਾਵੇ। ਪਰ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਚੇਹਰੇ ਦਾ ਐਲਾਨ ਕਰ ਦਿੱਤਾ ਜਾਵੇ ਅਤੇ 2 ਕਾਰਜ਼ਕਾਰੀ ਪ੍ਰਧਾਨ ਲਗਾਏ ਜਾਣ ਜਿਹੜੇ ਮੁੱਖ ਮੰਤਰੀ ਦੇ ਨੇੜੇ ਹੋਣ। ਸੂਤਰਾਂ ਦਾ ਕਹਿਣਾ ਹੈ ਮੁੱਖ ਮੰਤਰੀ ਦੇ ਘਰ ਹੋਈ ਬੈਠਕ ਵਿੱਚ ਇਸ ਗੱਲ ਤੇ ਸਹਿਮਤੀ ਹੋਈ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!