
ਚੰਡੀਗੜ੍ਹ ਦੇ ਸੈਕਟਰ 21 ਸਥਿਤ ਦੰਦਾਂ ਦੇ ਡਾਕਟਰ ਮੋਹਿਤ ਧਵਨ ਕਿਡਨੈਪਿੰਗ ਕੇਸ ਚ ਸੀਬੀਆਈ ਨੇ ਉਸ ਸਮੇਂ ਦੇ ਇੰਸਪੈਕਟਰ ਸਣੇ 7 ਪੁਲਸ ਕਰਮਚਾਰੀਆਂ ਦੇ ਖਿਲਾਫ ਦਰਜ ਕਰ ਲਿਆ ਹੈ।
ਚੰਡੀਗੜ੍ਹ ਦੇ ਸੈਕਟਰ 21 ਸਥਿਤ ਦੰਦਾਂ ਦੇ ਡਾਕਟਰ ਮੋਹਿਤ ਧਵਨ ਕਿਡਨੈਪਿੰਗ ਕੇਸ ਚ ਸੀਬੀਆਈ ਨੇ ਉਸ ਸਮੇਂ ਦੇ ਇੰਸਪੈਕਟਰ ਸਣੇ 7 ਪੁਲਸ ਕਰਮਚਾਰੀਆਂ ਦੇ ਖਿਲਾਫ ਦਰਜ ਕਰ ਲਿਆ ਹੈ। ਸਭ ਤੋਂ ਪਹਿਲਾਂ updatepunjab.com ਕੋਲ FIR ਦੀ ਕਾਪੀ ਮੌਜੂਦ ਹੈ, ਹੋ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਂ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਸੀਬੀਆਈ ਨੇ ਆ FIR ਦਰਜ ਕੀਤੀ ਹੈ। ਸੀਬੀਆਈ ਇਸ ਮਾਮਲੇ ਵਿੱਚ ਪੁਲੀਸ ਮੁਲਾਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਵਰਨਣਯੋਗ ਹੈ ਕਿ ਦੋ ਸਾਲ ਪਹਿਲਾਂ ਡਾਕਟਰ ਮੋਹਿਤ ਧਵਨ ਨੇ ਚੰਡੀਗੜ੍ਹ ਪੁਲੀਸ ਦੇ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਤੇ ਹੋਰ ਪੁਲੀਸ ਮੁਲਾਜ਼ਮਾਂ ’ਤੇ ਅਗਵਾ ਕਰਨ ਦੇ ਦੋਸ਼ ਲਾਏ ਸਨ। ਜਨਵਰੀ 2022 ਵਿੱਚ, ਉਹ ਜ਼ਿਲ੍ਹਾ ਅਦਾਲਤ ਵਿੱਚ ਪੇਸ਼ੀ ਲਈ ਆਇਆ ਸੀ। ਉਸ ਦਾ ਦੋਸ਼ ਹੈ ਕਿ ਉਸ ਨੂੰ ਅਦਾਲਤ ਦੇ ਮੁੱਖ ਗੇਟ ਦੇ ਬਾਹਰ ਅਗਵਾ ਕਰ ਲਿਆ ਗਿਆ ਤਾਂ ਜੋ ਉਹ ਅਦਾਲਤ ਵਿੱਚ ਪੇਸ਼ ਨਾ ਹੋ ਸਕੇ। ਇਸ ਦੇ ਨਾਲ ਹੀ ਪੁਲੀਸ ਨੇ ਦਲੀਲ ਦਿੱਤੀ ਕਿ ਉਸ ਖ਼ਿਲਾਫ਼ ਸੈਕਟਰ-19 ਥਾਣੇ ਵਿੱਚ ਧੋਖਾਧੜੀ ਦਾ ਕੇਸ ਦਰਜ ਹੈ ਜਿਸ ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਡਾਕਟਰ ਦੇ ਅਗਵਾ ਦਾ ਮਾਮਲਾ ਸੁਪਰੀਮ ਕੋਰਟ ਪਹੁੰਚਿਆ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਡਾਕਟਰ ਧਵਨ ਦੇ ਦੋਸ਼ਾਂ ਦੀ ਜਾਂਚ ਲਈ ਐਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਸੀ। ਇਸ ਮਾਮਲੇ ਵਿੱਚ ਸੀਬੀਆਈ ਨੇ ਹੁਣ ਇੰਸਪੈਕਟਰ ਸੇਖੋਂ ਅਤੇ ਹੋਰ ਪੁਲੀਸ ਮੁਲਾਜ਼ਮਾਂ ਨੂੰ ਦਫ਼ਤਰ ਬੁਲਾ ਕੇ ਪੁੱਛਗਿੱਛ ਕੀਤੀ ਹੈ।
ਸੇਖੋਂ ਖਿਲਾਫ ਵੀ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਵੀ ਦਰਜ ਹੈ।
ਇੰਸਪੈਕਟਰ ਸੇਖੋਂ ਪਹਿਲਾਂ ਵੀ ਵਿਵਾਦਾਂ ਵਿੱਚ ਘਿਰ ਚੁੱਕੇ ਹਨ। ਪਿਛਲੇ ਸਾਲ ਉਸ ਦਾ ਨਾਮ ਰਿਸ਼ਵਤਖੋਰੀ ਦੇ ਇੱਕ ਮਾਮਲੇ ਵਿੱਚ ਸਾਹਮਣੇ ਆਇਆ ਸੀ। ਜਿਸ ਵਿੱਚ ਸੀਬੀਆਈ ਨੇ ਚੰਡੀਗੜ੍ਹ ਪੁਲੀਸ ਦੇ ਦੋ ਕਾਂਸਟੇਬਲਾਂ ਅਤੇ ਦੋ ਕਾਰੋਬਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ ਉਸ ਸਮੇਂ ਸੀਬੀਆਈ ਨੂੰ ਸੇਖੋਂ ਖ਼ਿਲਾਫ਼ ਸਬੂਤ ਨਹੀਂ ਮਿਲੇ ਸਨ। ਇਸ ਮਾਮਲੇ ਦੇ ਕੁਝ ਮਹੀਨਿਆਂ ਬਾਅਦ ਸੀਬੀਆਈ ਨੇ ਸੇਖੋਂ ਅਤੇ ਉਸ ਦੀ ਪਤਨੀ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਸੀ। ਸੀਬੀਆਈ ਨੇ 1 ਫਰਵਰੀ 2017 ਤੋਂ 28 ਫਰਵਰੀ 2021 ਤੱਕ ਦੀ ਮਿਆਦ ਲਈ ਉਸ ਦੀ ਆਮਦਨ ਅਤੇ ਖਰਚਿਆਂ ਦੀ ਜਾਂਚ ਕੀਤੀ ਸੀ। ਸੀਬੀਆਈ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਇਨ੍ਹਾਂ ਚਾਰ ਸਾਲਾਂ ਵਿੱਚ ਉਸ ਦੀ ਜਾਇਦਾਦ ਵਿੱਚ ਆਮਦਨ ਨਾਲੋਂ 80.30 ਫੀਸਦੀ ਦਾ ਵਾਧਾ ਹੋਇਆ ਹੈ।