
ਹਲਕਾ ਜਲਾਲਬਾਦ ਵਿਖੇ ਚਾਂਦੀ ਰਾਮ ਧਰਮਸ਼ਾਲਾ ਵਿੱਚ ਸ੍ਰੀ ਰਾਜੀਵ ਗਾਂਧੀ ਜੀ ਦੀ ਬਰਸੀ ਮੌਕੇ ਪਹਿਲਗਾਮ ਹਮਲੇ ਵਿੱਚ ਜੰਗ ਦੌਰਾਨ ਸ਼ਹੀਦ ਹੋਏ ਜਵਾਨਾਂ ਦੀ ਯਾਦ ਵਿੱਚ ਇੱਕ ਖੂਨਦਾਨ ਕੈਂਪ ਲਗਵਾਇਆ
ਰਾਜੀਵ ਗਾਂਧੀ ਦੀ ਬਰਸੀ ਮੌਕੇ ਪਹਿਲਗਾਮ ਹਮਲੇ ਵਿੱਚ ਜੰਗ ਦੌਰਾਨ ਸ਼ਹੀਦ ਹੋਏ ਜਵਾਨਾਂ ਦੀ ਯਾਦ ਵਿੱਚ ਇੱਕ ਖੂਨਦਾਨ ਕੈਂਪ
ਜਲਾਲਾਬਾਦ , 21 ਮਈ : ਅੱਜ ਇੱਥੇ ਹਲਕਾ ਜਲਾਲਬਾਦ ਵਿਖੇ ਚਾਂਦੀ ਰਾਮ ਧਰਮਸ਼ਾਲਾ ਵਿੱਚ ਰਾਜੀਵ ਗਾਂਧੀ ਦੀ ਬਰਸੀ ਮੌਕੇ ਪਹਿਲਗਾਮ ਹਮਲੇ ਵਿੱਚ ਜੰਗ ਦੌਰਾਨ ਸ਼ਹੀਦ ਹੋਏ ਜਵਾਨਾਂ ਦੀ ਯਾਦ ਵਿੱਚ ਇੱਕ ਖੂਨਦਾਨ ਕੈਂਪ ਲਗਵਾਇਆ ਗਿਆ। ਜਿਸ ਵਿੱਚ ਯੂਥ ਕਾਂਗਰਸ ਪੰਜਾਬ ਪ੍ਰਧਾਨ ਮੋਹਿਤ ਮਹਿੰਦਰਾ ਅਤੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਯੂਥ ਕਲੱਬ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਯੂਥ ਕਲੱਬਾਂ ਦੇ ਨੌਜਵਾਨ ਵੱਖ-ਵੱਖ ਪਿੰਡਾਂ ਸ਼ਾਮਲ ਹੋਏ। ਮੋਹਿਤ ਮੋਹਿੰਦਰਾ ਜੀ ਨੇ ਯੂਥ ਦੇ ਕਰਤੱਬਾਂ, ਜੁੰਮੇਵਾਰੀਆਂ, ਸਮਾਜਿਕ ਭਾਗੀਦਾਰੀ ਆਦਿ ਬਾਰੇ ਜਾਣਕਾਰੀ ਦਿੱਤੀ। ਜਿਸ ਵਿੱਚ ਉਹਨਾਂ ਕਿਹਾ ਕਿ ਪਾਰਟੀ ਦੀਆਂ ਨੀਹਾਂ ਯੂਥ ਤੇ ਖੜ੍ਹੀਆਂ ਹੁੰਦੀਆਂ ਹਨ। ਇਸ ਲਈ ਯੂਥ ਨੂੰ ਮਜ਼ਬੂਤ ਹੋਕੇ ਰਹਿਣ ਦੀ ਲੋੜ ਹੈ।
ਸਾਬਕਾ ਵਿਧਾਇਕ ਰਮਿੰਦਰ ਆਵਲਾ ਨੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਵਧਾਉਣ ਬਾਰੇ ਦਸਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਕੇ ਰਹਿਣ ਲਈ ਪ੍ਰੇਰਿਤ ਕੀਤਾ ਉਹਨਾਂ ਕਿਹਾ ਕਿ ਖੂਨ ਦਾਨ ਕਰਨਾ ਸਭ ਤੋਂ ਵੱਡਾ ਦਾਨ ਹੈ। ਅੱਜ ਜੋ ਨੌਜਵਾਨ ਖੂਨ ਦਾਨ ਕਰਨਗੇ ਉਹਨਾਂ ਨੂੰ ਦੇਖਦੇ ਹੋਏ ਜੋ ਨੌਜਵਾਨ ਨਸ਼ੇ ਕਰਦੇ ਹਨ ਉਹ ਵੀ ਅਗਲੀ ਵਾਰ ਨਸ਼ੇ ਛੱਡ ਕੇ ਖੂਨ ਦਾਨ ਕਰਨਗੇ।
ਇਸਦੇ ਨਾਲ ਹੀ ਯੂਥ ਕਾਂਗਰਸ ਦਾ ਪ੍ਰੋਗਰਾਮ ਕਰਵਾਉਣ ਵਾਲੇ ਅਸੈਂਬਲੀ ਪ੍ਰਧਾਨ ਮੌੜਾ ਸਿੰਘ ਭੁੱਲਰ, ਮਨਪ੍ਰੀਤ ਸਿੰਘ ਕਮਰਾ ਬਲਾਕ ਪ੍ਰਧਾਨ ਸ਼ਹਿਰੀ, ਅਮ੍ਰਿਤਪਾਲ ਸਿੰਘ ਬਾਠ ਬਲਾਕ ਦਿਹਾਤੀ ਪ੍ਰਧਾਨ, ਅਤੇ ਇਸ ਮੌਕੇ ਮੌਜੂਦ ਰਹੇ ਨਗਰ ਕੋਸਲ ਪ੍ਰਧਾਨ ਵਿਕਾਸਦੀਪ ਚੌਧਰੀ,ਦਲਵਿੰਦਰ ਸਿੰਘ ਬੱਬਲ ਚੇਅਰਮੈਨ,ਸ਼ੰਟੀ ਕਪੂਰ, ਬਲਕਾਰ ਸਿੰਘ ਚੇਅਰਮੈਨ ਧਰਮੂਵਾਲਾ,ਪੱਪੂ M.C, ਬਲਾਕ ਪ੍ਰਧਾਨ ਗੁਰੂ ਹਰਸਹਾਏ ਅਮਰੀਕ ਸਿੰਘ,ਕਰਤਾਰ ਸਿੰਘ, ਕੁਲਦੀਪ ਧਵਨ,ਗੋਰਾ ਸਰਪੰਚ ਜੋੜਕੀਆਂ, ਗਗਨ ਬੰਨਾ ਵਾਲਾ,ਗੁਰਲਾਲ ਸਰਪੰਚ ਘੱਟਿਆ ਵਾਲੀ, ਅਮਰੀਕ ਸਰਪੰਚ ਲੱਧੂਵਾਲਾ ਉਤਾੜ, ਦਵਿੰਦਰ ਚੁੱਘ ਅਰਨੀਵਾਲਾ ਆਦਿ ਹਾਜ਼ਰ ਸਨ।