
ਸਾਬਕਾ ਵਿਧਾਇਕ ਨੇ ਅੱਜ ਆਪਣਾ ਵਾਅਦਾ ਪੂਰਾ ਕਰਦੇ ਹੋਏ ਆਪਣੀ ਟੀਮ ਨੂੰ ਪੱਖੇ ਅਤੇ ਬੂਹੇ ਬਾਰੀਆਂ ਦੇ ਕੇ ਪਿੰਡ ਭੈਣੀ ਜੋਧਾਂ ਭੇਜਿਆ।
ਜਲਾਲਾਬਾਦ , 15 ਮਈ : ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਵੱਲੋਂ ਭਾਰਤ ਪਾਕਿਸਤਾਨ ਸਰਹੱਦ ਤੇ ਵਧੇ ਤਨਾਅ ਦੇ ਚਲਦਿਆਂ ਕੁੱਝ ਦਿਨ ਪਹਿਲਾਂ ਆਪਣੀ ਟੀਮ ਨਾਲ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ ਸੀ। ਜਿਸ ਦੌਰਾਨ ਪਿੰਡ ਜੋਧਾ ਭੈਣੀ ਵਾਸੀਆਂ ਵੱਲੋਂ ਕਮਿਊਨਿਟੀ ਹਾਲ ਲਈ ਪੱਖਿਆਂ ਅਤੇ ਬੂਹੇ ਬਾਰੀਆਂ ਦੀ ਮੰਗ ਰੱਖੀ ਗਈ ਸੀ। ਸਾਬਕਾ ਵਿਧਾਇਕ ਰਮਿੰਦਰ ਆਂਵਲਾ ਵੱਲੋਂ ਪਿੰਡ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਸੀ ਕਿ 2-3 ਦਿਨਾਂ ਵਿੱਚ ਕੰਮ ਹੋ ਸ਼ੁਰੂ ਹੋ ਜਾਵੇਗਾ।
ਸਾਬਕਾ ਵਿਧਾਇਕ ਨੇ ਅੱਜ ਆਪਣਾ ਵਾਅਦਾ ਪੂਰਾ ਕਰਦੇ ਹੋਏ ਆਪਣੀ ਟੀਮ ਨੂੰ ਪੱਖੇ ਅਤੇ ਬੂਹੇ ਬਾਰੀਆਂ ਦੇ ਕੇ ਪਿੰਡ ਭੈਣੀ ਜੋਧਾਂ ਭੇਜਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਰਮਿੰਦਰ ਆਂਵਲਾ ਸਾਬਕਾ ਵਿਧਾਇਕ ਹੋਣ ਦੇ ਬਾਵਜੂਦ ਵੀ ਇੱਕ ਮੌਜੂਦਾ ਵਿਧਾਇਕ ਦੀ ਤਰ੍ਹਾਂ ਕੰਮ ਕਰ ਰਹੇ ਹਨ। ਓਹਨਾਂ ਦੱਸਿਆ ਕਿ ਪਹਿਲਾਂ ਜਦੋਂ ਪਿੰਡ ਵਿੱਚ ਹੋਰ ਵਿਕਾਸ ਕਰਵਾਉਣ ਦੇ ਨਾਲ ਨਾਲ ਕਮਿਊਨਿਟੀ ਹਾਲ ਬਣਵਾਇਆ ਗਿਆ ਸੀ ਤਾਂ ਓਸਤੋਂ ਬਾਅਦ ਕਿਸੇ ਨੇ ਕਮਿਊਨਿਟੀ ਹਾਲ ਦੀ ਸਾਰ ਨਹੀਂ ਲਈ। ਜਦੋਂ ਆਂਵਲਾ ਸਾਬ ਨੇ ਪਿੰਡ ਵਿੱਚ ਦੁਬਾਰਾ ਚੱਕਰ ਲਗਾਇਆ ਤਾਂ ਕਮਿਊਨਿਟੀ ਹਾਲ ਦੇ ਹਾਲਾਤ ਦੇਖ ਕੇ ਜੋ ਵੀ ਸਮਾਨ ਦੀ ਕਮੀ ਮਹਿਸੂਸ ਹੋਈ ਉਹਨਾਂ ਨੇ ਆਪਣੀ ਟੀਮ ਨੂੰ ਤਰੁੰਤ ਹੀ ਦੇਣ ਦੇ ਹੁਕਮ ਜਾਰੀ ਕੀਤੇ।
ਪਿੰਡ ਵਾਸੀਆਂ ਵੱਲੋਂ ਰਮਿੰਦਰ ਆਂਵਲਾ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਮੌਜੂਦ ਸ਼ੰਟੀ ਕਪੂਰ,ਬਲਕਾਰ ਸਿੰਘ ਚੇਅਰਮੈਨ ਧਰਮੂਵਾਲਾ, ਮਨਜੀਤ ਸਿੰਘ ਭੰਬਾ ਵੱਟੂ,ਬਿੱਲੂ ਸਿੰਘ ਸਾਬਕਾ ਸਰਪੰਚ,ਲੱਖਾਂ ਸਿੰਘ, ਜੋਗਿੰਦਰ ਸਿੰਘ ਮੈਂਬਰ,ਜੰਗੀਰ ਮੈਂਬਰ, ਕਸ਼ਮੀਰ ਸਿੰਘ ਮੈਂਬਰ, ਹਰੀਸ਼ ਮੈਂਬਰ ਮੌਜੂਦ ਰਹੇ