
580 FIRs registered under NDPS between March 1 and March 4, 789 drug peddlers arrested: Aman Arora
ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਮਹਾਕੁੰਭ ਵਿਚ ਕੀਤਾ ਇਸ਼ਨਾਨ , ਸਪੀਕਰ ਕੁਲਤਾਰ ਸੰਧਵਾਂ ਅਤੇ ਸੰਸਦ ਮੈਂਬਰ ਮੀਤ ਹੇਅਰ ਨੇ ਵੀ ਸੰਗਮ ਵਿਚ ਲਾਈ ਡੁਬਕੀ
ਇਸ਼ਨਾਨ ਕਰਕੇ ਮੈਨੂੰ ਖੁਸ਼ੀ ਮਹਿਸੂਸ ਹੋਈ ਕਿਉਂਕਿ ਸਾਡੀ ਜ਼ਿੰਦਗੀ ਵਿਚ ਦੁਬਾਰਾ ਮਹਾਕੁੰਭ ਨਹੀਂ ਆਵੇਗਾ – ਅਮਨ ਅਰੋੜਾ
ਗੰਗਾ, ਯਮੁਨਾ ਅਤੇ ਸਰਸਵਤੀ ਦੇ ਸੰਗਮ ‘ਤੇ ਸ਼ਰਧਾ ਦੀ ਡੁਬਕੀ, ਪੰਜਾਬ ਦੇ ਆਗੂਆਂ ਨੇ ਕੀਤੀ ਅਰਦਾਸ
ਚੰਡੀਗੜ੍ਹ, 19 ਫਰਵਰੀ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਬੁੱਧਵਾਰ ਨੂੰ ਪ੍ਰਯਾਗਰਾਜ ਵਿੱਚ ਚੱਲ ਰਹੇ ਮਹਾਕੁੰਭ ਵਿੱਚ ਆਪਣੇ ਪਰਿਵਾਰ ਨਾਲ ਇਸ਼ਨਾਨ ਕੀਤਾ ਅਤੇ ਮਾਂ ਗੰਗਾ ਦੀ ਪੂਜਾ ਕੀਤੀ।
ਅਮਨ ਅਰੋੜਾ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸੰਗਰੂਰ ਤੋਂ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਗੰਗਾ-ਯਮੁਨਾ ਅਤੇ ਸਰਸਵਤੀ ਨਦੀਆਂ ਦੇ ਸੰਗਮ ਵਿੱਚ ਡੁਬਕੀ ਲਾਈ।
ਇਸ਼ਨਾਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਮਹਾਕੁੰਭ ‘ਚ ਇਸ਼ਨਾਨ ਕਰਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ। ਇਹ ਸਾਡੇ ਲਈ ਬਹੁਤ ਖੁਸ਼ਕਿਸਮਤੀ ਦੀ ਗੱਲ ਹੈ ਕਿਉਂਕਿ ਅਜਿਹਾ ਮਹਾਕੁੰਭ ਸਾਡੀ ਜ਼ਿੰਦਗੀ ਵਿਚ ਦੁਬਾਰਾ ਨਹੀਂ ਆਵੇਗਾ।
ਇਸ ਵਾਰ ਮਹਾਕੁੰਭ ਦਾ ਸੰਯੋਗ 144 ਸਾਲ ਬਾਅਦ ਬਣਿਆ ਹੈ ਕਿਉਂਕਿ 12 ਕੁੰਭਾਂ ਤੋਂ ਬਾਅਦ ਮਹਾਕੁੰਭ ਹੁੰਦਾ ਹੈ।ਜਦੋਂ ਕਿ ਕੁੰਭ ਦਾ ਸੰਯੋਗ 12 ਵਿੱਚ ਇੱਕ ਵਾਰ ਬਣਦਾ ਹੈ। ਅਰੋੜਾ ਨੇ ਕਿਹਾ, “ਮੈਂ ਮਾਂ ਗੰਗਾ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਬਹੁਤ ਖੁਸ਼ ਹਾਂ। ਮੈਂ ਦੇਸ਼ ਅਤੇ ਪੰਜਾਬ ਦੇ ਲੋਕਾਂ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਮਾਂ ਗੰਗਾ ਅੱਗੇ ਅਰਦਾਸ ਕੀਤੀ।”