
ਪੰਜਾਬ ਸਰਕਾਰ ਨੇ ਪੰਜਾਬ ਦੇ ਇਕ ਮੰਤਰੀ ਤੋਂ ਇਕ ਵਿਭਾਗ ਵਾਪਸ ਲੈ ਲਿਆ ਹੈ । ਇਹ ਵਿਭਾਗ ਇਸ ਲਈ ਵਾਪਸ ਲਿਆ ਗਿਆ ਹੈ ਕਿਉਂਕਿ ਇਹ ਵਿਭਾਗ ਅਸਲ ਵਿਚ ਹੈ ਹੀ ਨਹੀਂ ਸੀ । ਪੰਜਾਬ ਦੇ ਰਾਜਪਾਲ ਦੀ ਮੰਜੂਰੀ ਤੋਂ ਬਾਅਦ ਇਹ ਮਹਿਕਮਾ ਵਾਪਸ ਲੈ ਲਿਆ ਗਿਆ ਹੈ । ਇਸ ਵਿਭਾਗ ਦਾ ਅਸਤਿਤਵ ਹੀ ਨਹੀਂ ਸੀ ।
ਪੰਜਾਬ ਦੇ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਪੰਜਾਬ ਸਰਕਾਰ ਨੇ ਅਡਮਿੰਸਟ੍ਰੇਸ਼ਨ ਰਿਫੋਰਮ ਵਿਭਾਗ ਵਾਪਸ ਲੈ ਲਿਆ ਹੈ । ਸੂਤਰਾਂ ਦਾ ਕਹਿਣਾ ਹੈ ਕਿ ਮੁਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਦੇ ਰਾਜਪਾਲ ਨੂੰ ਲਿਖਿਆ ਗਿਆ ਸੀ ਕਿ ਇਹ ਵਿਭਾਗ ਅਸਲ ਵਿਚ ਹੈ ਹੀ ਨਹੀਂ ਹੈ । ਸੂਤਰਾਂ ਦਾ ਕਹਿਣਾ ਹੈ ਕੁਲਦੀਪ ਸਿੰਘ ਧਾਲੀਵਾਲ ਵਲੋਂ ਆਪਣੇ ਵਿਭਾਗ ਦੇ ਨਾਲ ਇਹ ਵਿਭਾਗ ਦਾ ਨਾਮ ਵੀ ਲਿਖਿਆ ਜਾਂਦਾ ਸੀ ਅਤੇ ਉਨ੍ਹਾਂ ਵੱਲ ਇਸ ਵਿਭਾਗ ਲਈ ਸਟਾਫ ਵੀ ਮੰਗਿਆ ਜਾ ਰਿਹਾ ਸੀ । ਜਦੋ ਇਸ ਬਾਰੇ ਪਤਾ ਚਲਾ ਕਿ ਪੰਜਾਬ ਸਰਕਾਰ ਅੰਦਰ ਅਜਿਹਾ ਕੋਈ ਵਿਭਾਗ ਹੀ ਨਹੀਂ ਤਾ ਇਹ ਵਿਭਾਗ ਵਾਪਸ ਲੈ ਲਿਆ ਗਿਆ । ਜਿਸ ਨੂੰ ਪੰਜਾਬ ਦੇ ਰਾਜਪਾਲ ਨੇ ਮੰਜੂਰੀ ਦੇ ਦਿੱਤੀ ਹੈ । ਪੰਜਾਬ ਦੇ ਮੁਖ ਮੰਤਰੀ ਵਲੋਂ ਜਦੋ ਵਿਭਾਗ ਵੰਡੇ ਜਾਂਦੇ ਹਨ ਤਾ ਰਾਜਪਾਲ ਵਲੋਂ ਮੰਜੂਰੀ ਦਿਤੀ ਜਾਂਦੀ ਹੈ । ਇਸ ਲਈ ਜਦੋ ਵਿਭਾਗ ਹੀ ਨਹੀਂ ਤਾ ਰਾਜਪਾਲ ਦੀ ਮੰਜੂਰੀ ਤੋਂ ਬਾਅਦ ਵਿਭਾਗ ਵਾਪਸ ਲੈ ਲਿਆ ਗਿਆ ਹੈ ।