ਆਈ ਜੀ ਕੁੰਵਰ ਵਿਜੇ ਪ੍ਰਤਾਪ ਸਮੇ ਤੋਂ ਪਹਿਲਾ ਰਿਟਾਇਰਮੈਂਟ ਲੈਣ ਲਈ ਮੁੱਖ ਮੰਤਰੀ ਨੂੰ ਮਨਾਉਣ ਵਿਚ ਕਾਮਯਾਬ, ਕਿਹਾ ਕਿ ਰਿਪੋਰਟ ਤਾਂ ਪਹਿਲਾ ਹੀ ਪਬਲਿਕ
ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਰਿਪੋਰਟ ਤਾਂ ਪਹਿਲਾ ਹੀ ਪਬਲਿਕ, ਚਲਾਨ ਪੇਸ਼ ਹੋ ਚੁਕੇ ਹਨ
ਪੰਜਾਬ ਦੇ ਸਿਆਸੀ ਲੀਡਰ ਜੋ ਬੇਅਦਬੀ ਮਾਮਲੇ ਦੀ ਰਿਪੋਰਟ ਪਬਲਿਕ ਕਰਨ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਪੰਜਾਬ ਦੇ ਦਬੰਗ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਾਫ ਕਰ ਦਿੱਤਾ ਹੈ ਕਿ ਰਿਪੋਰਟ ਤਾਂ ਪਹਿਲਾ ਹੀ ਪਬਲਿਕ ਹੋ ਚੁਕੀ ਹੈ । ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਚਲਾਨ ਕੋਰਟ ਵਿਚ ਪੇਸ਼ ਹੋ ਚੁਕਾ ਹੈ ,ਇਸ ਲਈ ਰਿਪੋਰਟ ਤਾਂ ਪਹਿਲਾ ਹੀ ਪਬਲਿਕ ਹੈ । ਜੋ ਚਲਾਨ ਵਿਚ ਹੈ , ਉਹ ਹੀ ਰਿਪੋਰਟ ਹੈ । ਕੋਈ ਦੇਖਣਾ ਚਾਹੁੰਦਾ ਹੈ ਤਾਂ ਮੇਰੇ ਦਫਤਰ ਵਿਚ ਆ ਕੇ ਦੇਖ ਸਕਦਾ ਹੈ ।
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਾਫ ਕਰ ਦਿੱਤਾ ਹੈ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਂਣ ਵਿਚ ਕਾਮਯਾਬ ਹੋ ਗਏ ਹਨ । ਮੁੱਖ ਮੰਤਰੀ ਸਹਿਮਤ ਹੋ ਗਈ ਹਨ । ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਨੌਕਰੀ ਤੋਂ ਬਾਅਦ ਵੀ ਸਰਕਾਰ ਦੀ ਮਦਦ ਕਰਦੇ ਰਹਿਣਗੇ ।
ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਅੱਜ ਸਮੇ ਤੋਂ ਪਹਿਲਾ ਸੇਵਾ ਮੁਕਤ ਹੋਣ ਲਈ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਾਦਨੋਰ ਨੂੰ ਮਿਲੇ ਹਨ । ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਸਮੇ ਤੋਂ ਪਹਿਲਾ ਸੇਵਾ ਮੁਕਤੀ ਮੰਗੀ ਸੀ ਪਰ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਅਪੀਲ ਨੂੰ ਰੱਦ ਕਰ ਦਿਤਾ ਸੀ । ਰਾਜਪਾਲ ਨੂੰ ਮਿਲਣ ਪੁੱਜੇ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕੇ ਉਹ ਹਰ ਮਹੀਨੇ ਰਾਜਪਾਲ ਨੂੰ ਮਿਲਦੇ ਹਨ । ਇਸ ਲਈ ਓਹਨਾ ਨੂੰ ਮਿਲਣ ਆਏ ਹਨ ਅਤੇ ਹਰ ਮਹੀਨੇ ਰਾਜਪਾਲ ਨੂੰ ਮਿਲਣਗੇ ।
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਸਮੇ ਤੋਂ ਪਹਿਲਾ ਰਿਟਾਇਰਮੈਂਟ ਲੈਣ ਲਈ ਮੁੱਖ ਮੰਤਰੀ ਨੂੰ ਮਨਾਉਣ ਵਿਚ ਕਾਮਯਾਬ ਹੋ ਗਏ ਹਨ । ਕੁੰਵਰ ਵਿਜੇ ਪ੍ਰਤਾਪ ਸਿੰਘ 1988 ਬੈਚ ਦੇ ਆਈ ਪੀ ਐਸ ਅਧਿਕਾਰੀ ਹਨ ।