Punjab

ਅਨੁਸੂਚਿਤ ਜਾਤੀ ਵਰਗ ਵਿਚੋ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਲਈ ਉਪ ਮੁੱਖ ਮੰਤਰੀ ਬਣਾਉਣ ਦੀ ਰਾਜਨੀਤਿਕ ਪਾਰਟੀਆਂ ਯਤਨਸ਼ੀਲ: ਕੈਂਥ

ਲੰਡਨ ਸਕੂਲ ਆਫ ਇਕਨਾਮਿਕਸ ਵਿਚ “ਦੀ ਪ੍ਰਬਲਮ ਆਫ ਦੀ ਰੁਪੀ : ਇਟਸ ਓਰੀਜਨ ਐਂਡ ਸਲੂਸ਼ਨ” ਨਾਮ ਦੀ ਥੀਸਸ ਕਾਰਨ ਦੁਨੀਆ ਭਰ ‘ਚ ਡਾਕਟਰ ਅੰਬੇਡਕਰ ਨੂੰ ਮਿਲੀ ਪ੍ਰਸਿੱਧੀ —– ਕੈਂਥਗੈਰ-ਬਰਾਬਰੀ ਨੂੰ ਸਿੱਖਿਅਤ ਹੋਕੇ ਖਤਮ ਕਰਨ ਦਲਿਤ ਨੌਜਵਾਨ —- ਕੈਂਥ

ਰਾਜਨੀਤਿਕ ਦਲਾਂ ਦਾ  ਵਤੀਰਾ ਅਨੁਸੂਚਿਤ ਜਾਤਾਂ ਉਤੇ ਅੱਤਿਆਚਾਰਾਂ ਪ੍ਰਤੀ ਨਿਰਾਸ਼ਾਜਨਕ —- ਕੈਂਥ

ਪਟਿਆਲਾ /ਚੰਡੀਗੜ੍ਹ ,14 ਅਪ੍ਰੈਲ   ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ  130 ਵੀਂ ਜਨਮਦਿਨ ਮਨਾਉਣ ਲਈ ਪਟਿਆਲਾ ਬੱਸ ਸਟੈਂਡ ਚੌਕ ਵਿਚ ਕੇਂਦ੍ਰਿਤ ਸਥਾਪਿਤ ਡਾਂ ਅੰਬੇਡਕਰ ਬੁੱਤ ਉੱਤੇ ਫੁੱਲਮਾਲਾ ਅਰਪਿਤ ਕਰਦਿਆਂ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਦੱਸਿਆ ਡਾਕਟਰ ਬਾਬਾ ਸਾਹਿਬ ਅੰਬੇਡਕਰ ਨਾਮ ਨਾਲ ਪ੍ਰਸਿੱਧ ਇੱਕ ਭਾਰਤੀ ਕਾਨੂੰਨਸਾਜ਼, ਅਰਥਸ਼ਾਸਤਰੀ, ਰਾਜਨੀਤੀਵਾਨ ਅਤੇ ਸਮਾਜ ਸੁਧਾਰਕ ਸਨ ਅਤੇ ਬਾਬਾ ਸਾਹਿਬ ਅੰਬੇਡਕਰ ਨੇ ਕੋਲੰਬੀਆ ਯੂਨੀਵਰਸਿਟੀ ਅਤੇ ਲੰਡਨ ਸਕੂਲ ਆਫ਼ ਇਕਨਾਮਿਕਸ ਵਿੱਚੋਂ ਅਰਥ ਸ਼ਾਸਤਰ ਵਿਚ ਡਾਕਟਰੇਟ ਪ੍ਰਾਪਤ ਕੀਤੀ ਅਤੇ ਕਾਨੂੰਨ, ਅਰਥ ਸ਼ਾਸਤਰ ਅਤੇ ਰਾਜਨੀਤਕ ਵਿਗਿਆਨ ਵਿਚ ਖੋਜ ਲਈ ਇਕ ਵਿਦਵਾਨ ਦੇ ਰੂਪ ਵਿਚ ਪ੍ਰਸਿੱਧੀ ਹਾਸਲ ਕੀਤੀ। ਆਪਣੇ ਸ਼ੁਰੂਆਤੀ ਕਰੀਅਰ ਵਿੱਚ, ਉਹ ਇੱਕ ਅਰਥਸ਼ਾਸਤਰੀ, ਪ੍ਰੋਫੈਸਰ ਅਤੇ ਵਕੀਲ ਸਨ। ਉਸ ਦੇ ਬਾਅਦ ਦੇ ਜੀਵਨ ਵਿੱਚ ਉਹ ਰਾਜਨੀਤਕ ਗਤੀਵਿਧੀਆਂ ਵਿੱਚ ਸ਼ਾਮਿਲ ਸਨ, ਉਹ ਭਾਰਤ ਦੀ ਆਜ਼ਾਦੀ ਲਈ ਪ੍ਰਚਾਰ ਅਤੇ ਗੱਲਬਾਤ, ਰਸਾਲੇ ਛਾਪਣ, ਰਾਜਨੀਤਿਕ ਅਧਿਕਾਰਾਂ ਦੀ ਵਕਾਲਤ ਕਰਨ ਵਿਚ ਸ਼ਾਮਲ ਹੋ ਗਏ ਅਤੇ ਬਹੁਜਨਾਂ ਲਈ ਸਮਾਜਿਕ ਆਜ਼ਾਦੀ, ਅਤੇ ਭਾਰਤ ਦੀ ਸਥਾਪਤੀ ਲਈ ਮਹੱਤਵਪੂਰਨ ਯੋਗਦਾਨ ਪਾਉਂਦੇ ਰਹੇ।ਸਮਾਜਿਕ ਭੇਦਭਾਵ ਦੇ ਖਿਲਾਫ ਪ੍ਰਚਾਰ ਕੀਤਾ, ਜਦਕਿ ਔਰਤਾਂ ਅਤੇ ਕਿਰਤ ਦੇ ਅਧਿਕਾਰਾਂ ਦਾ ਸਮਰਥਨ ਵੀ ਕੀਤਾ। ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ, ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਗਣਤੰਤਰ ਦੇ ਮੋਢੀ ਸਨ।

 ਕੈਂਥ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਰਗ ਨੂੰ ਰਾਜਨੀਤਕ ਦਲ ਆਪਣਾ ਵੋਟ ਬੈਂਕ ਬਣਾਉਣ ਲਈ ਯਤਨਸ਼ੀਲ ਹਨ ਅਤੇ ਇਹਨਾਂ ਦਲਿਤਾਂ ਨੂੰ ਭਰਮਾਉਣ ਆਉਂਦਿਆਂ ਵਿਧਾਨ ਸਭਾ ਚੋਣਾਂ ਲਈ ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰਨ ਵਿਚ ਯਤਨਸ਼ੀਲ ਹਨ ਪਰ ਪੰਜਾਬ ਵਿੱਚ ਅਨੁਸੂਚਿਤ ਜਾਤਾਂ ਦੀਆਂ ਬੱਚੀਆਂ ਨਾਲ ਮਾਰਚ,ਅਪ੍ਰੈਲ ਮਹੀਨੇ ਵਿਚ ਬਲਾਤਕਾਰ ਅਤੇ ਕਤਲ ਕਰਨ ਦੀਆਂ ਅਤਿਅੰਤ ਦੁੱਖਦਾਇਕ ਘਟਨਾਵਾਂ ਵਾਪਰਿਆ ਹਨ ਪਰ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਕੋਈ ਕਾਰਵਾਈ ਕਰਨ ਲਈ ਆਵਾਜ਼ ਉਠਾਉਣ ਦੀ ਹਿੰਮਤ ਨਹੀ ਕੀਤੀ ਸਗੋਂ ਮੂਕ ਦਰਸ਼ਕ ਬਣ ਕੇ ਤਮਾਸ਼ਬੀਨ ਬਣ ਗਏ ਹਨ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਸੌੜੀ ਸਿਆਸਤ ਕਰਨ ਵਾਲਿਆਂ ਨਿੰਦਿਆ ਕਰਦਾ ਹੈ।
ਕੈਂਥ ਨੇ ਕਿਹਾ ਕਿ  ਬਾਬਾ ਸਾਹਿਬ ਅੰਬੇਡਕਰ ਨੇ ਦੱਸਿਆ ਸੀ ਕਿ ਸਮਾਜਿਕ, ਰਾਜਨੀਤਕ, ਧਾਰਮਿਕ ਅਤੇ ਆਰਥਿਕ ਬਰਾਬਰੀ ਤੇ ਅਧਿਕਾਰ ਪ੍ਰਾਪਤ ਕਰਨ ਲਈ ਸਮਰਪਿਤ ਲੀਡਰਸ਼ਿੱਪ ਪੈਦਾ ਕਰਨ ਲਈ ਸੰਘਰਸ਼ ਕਰਨਾ ਪਵੇਗਾ ਅਤੇ ਦੱਬੇ ਕੁਚਲੇ ਨੂੰ ਸਿੱਖਿਅਤ ਕਰਕੇ ਹੀ ਤਰੱਕੀ ਕੀਤੀ ਜਾ ਸਕਦੀ ਹੈ

Related Articles

Leave a Reply

Your email address will not be published. Required fields are marked *

Back to top button
error: Sorry Content is protected !!