ਕੁੰਵਰ ਵਿਜੈ ਪ੍ਰਤਾਪ ਸਿੰਘ ਰਾਜਨੀਤੀ ਵਿਚ ਅਜਮਾ ਸਕਦੇ ਨੇ ਆਪਣੀ ਕਿਸਮਤ
ਪੰਜਾਬ ਦੇ ਸੀਨੀਅਰ ਆਈ ਪੀ ਐਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਰਾਜਨੀਤੀ ਵਿਚ ਆਪਣੀ ਕਿਸਮਤ ਅਜਮਾ ਸਕਦੇ ਹੈ । ਕੁੰਵਰ ਵਿਜੇ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ ਚੋਣ ਲੜ ਸਕਦੇ ਹਨ । ਸੂਤਰਾਂ ਦਾ ਕਹਿਣਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਅੰਮ੍ਰਿਤਸਰ ਦੇ ਐਸ ਐਸ ਪੀ ਰਹਿ ਚੁਕੇ ਹਨ । ਸਭ ਤੋਂ ਅਹਿਮ ਇਹ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਬੇਅਦਬੀ ਮਾਮਲੇ ਵਿਚ ਜਾਂਚ ਕਰ ਰਹੇ ਸਨ । ਇਸ ਲਈ ਓਹਨਾ ਸਾਰੇ ਪੱਖ ਜਾਣਦੇ ਹਨ ਬੇਅਦਬੀ ਦੇ ਮੁੱਦੇ ਤੇ ਉਨ੍ਹਾਂ ਕੋਲ ਕਾਫੀ ਕੁਝ ਹੈ । ਕੁੰਵਰ ਵਿਜੇ ਪ੍ਰਤਾਪ ਸਿੰਘ ਇਕ ਸੁਲਝੇ ਹੋਏ ਅਧਿਕਾਰੀ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਜੋ ਰੇਤ ਮਾਫੀਆ ਖਿਲਾਫ ਇਨਫੋਰਸਮੈਂਟ ਡਾਇਰੈਕਟਰ (ਮਾਈਨਿੰਗ ) ਦਾ ਗਠਨ ਕੀਤਾ ਹੈ । ਸਰਕਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਸ ਦਾ ਡਾਇਰੈਕਟਰ ਲਗਾਉਣਾ ਚਾਹ ਰਹੀ ਸੀ ਪਰ ਕੁਝ ਸਿਆਸੀ ਲੋਕਾਂ ਵਲੋਂ ਇਸ ਦਾ ਵਿਰੋਧ ਹੋਣ ਕਾਰਨ ਉਨ੍ਹਾਂ ਨੂੰ ਡਾਇਰੈਕਟਰ ਨਹੀਂ ਲਗਾਇਆ ਸੀ । ਇਸ ਲਈ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਵਿਰੋਧੀ ਹੀ ਨਹੀਂ ਡਰਦੇ ਕਿਤੇ ਨਾ ਕਿਤੇ ਸਰਕਾਰ ਦੇ ਅੰਦਰ ਬੈਠੇ ਕੁਝ ਸਿਆਸੀ ਲੋਕ ਵੀ ਡਰਦੇ ਹਨ ।
ਕੁੰਵਰ ਵਿਜੇ ਪ੍ਰਤਾਪ ਸਿੰਘ ਇਕ ਵੱਡਾ ਚੇਹਰਾ ਬਣ ਸਕਦੇ ਹਨ । ਇਸ ਦਾ ਕਾਰਨ ਹੈ ਕਿ ਬੇਅਦਬੀ ਮਾਮਲੇ ਵਿਚ ਜਾਂਚ ਦੇ ਚਲਦੇ ਕੁੰਵਰ ਵਿਜੇ ਪ੍ਰਤਾਪ ਤੇ ਆਮ ਜਨਤਾ ਨੂੰ ਕਾਫੀ ਭਰੋਸ਼ਾ ਹੈ । ਸਿਆਸਤ ਵਿਚ ਉਹ ਵੱਡਾ ਚੇਹਰਾ ਬਣ ਕੇ ਉਭਰਣਗੇ । ਸੂਤਰਾਂ ਦਾ ਕਹਿਣਾ ਹੈ ਕਿ ਅਗਰ ਉਹ ਰਾਜਨੀਤੀ ਵਿਚ ਆਉਂਦੇ ਹਨ ਤਾਂ ਜਨਤਾ ਸਾਹਮਣੇ ਅੰਦਰੂਨੀ ਪੋਲ ਖੋਲ ਸਕਦੇ ਹਨ ।