
ਟ੍ਰਾਈਡੈਂਟ ਗਰੁੱਪ ਨੂੰ ਆਈ.ਬੀ.ਡੀ.ਏ 2025 ਵਿਖੇ 'ਬੈਸਟ ਇਨ-ਹਾਊਸ ਸਟੂਡੀਓ' ਅਵਾਰਡ ਨਾਲ ਸਨਮਾਨਿਤ ਕੀਤਾ ਗਿਆ
ਚੰਡੀਗੜ੍ਹ ਪੰਜਾਬ , 27 ਅਗਸਤ 2025 ; ਟ੍ਰਾਈਡੈਂਟ ਗਰੁੱਪ, ਜੋ ਕਿ ਟੈਕਸਟਾਈਲ ਅਤੇ ਪੇਪਰ ਖੇਤਰ ਵਿੱਚ ਅਗੇਤੀ ਗਲੋਬਲ ਨਿਰਮਾਤਾ ਅਤੇ ਨਿਰਯਾਤਕ ਹੈ, ਨੂੰ ਪ੍ਰਸਿੱਧ ਇੰਡੀਆਜ਼ ਬੈਸਟ ਡਿਜ਼ਾਈਨ ਅਵਾਰਡਜ਼ 2025 ‘ਚ ਬੈਸਟ ਇਨ-ਹਾਊਸ ਸਟੂਡਿਓ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਟ੍ਰਾਈਡੈਂਟ ਦੀ ਡਿਜ਼ਾਈਨ ਉਤਕ੍ਰਿਸ਼ਟਤਾ ਪ੍ਰਤੀ ਵਚਨਬੱਧਤਾ ਅਤੇ ਇਨੋਵੇਸ਼ਨ-ਆਧਾਰਿਤ ਡਿਜ਼ਾਈਨ ‘ਚ ਇਸ ਦੀ ਨੇਤ੍ਰਿਤਾ ਦੀ ਪੁਸ਼ਟੀ ਕਰਦਾ ਹੈ।
ਇੱਕ ਮਹੱਤਵਪੂਰਨ ਦੋਹਰੀ ਜਿੱਤ ਵਿੱਚ, ਟ੍ਰਾਈਡੈਂਟ ਗਰੁੱਪ ਨੂੰ ਗ੍ਰੇਟੈਸਟ ਆਫ ਆਲ ਟਾਈਮ (GOAT) – ਦ ਡਿਜ਼ਾਈਨ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਇਹ ਖ਼ਾਸ ਸਨਮਾਨ ਉਹਨਾਂ ਪਿਛਲੇ ਜੇਤੂਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਕਈ ਵਾਰ ਬੈਸਟ ਡਿਜ਼ਾਈਨ ਸਟੂਡਿਓ ਦਾ ਖ਼ਿਤਾਬ ਹਾਸਲ ਕੀਤਾ ਹੈ। ਟ੍ਰਾਈਡੈਂਟ ਨੇ ਇਹ ਉਪਲਬਧੀ 2021, 2022, 2023 ਅਤੇ 2025 ਵਿੱਚ ਬੈਸਟ ਇਨ-ਹਾਊਸ ਸਟੂਡਿਓ ਅਵਾਰਡ ਜਿੱਤ ਕੇ ਪ੍ਰਾਪਤ ਕੀਤੀ, ਜਿਸ ਨਾਲ ਇਸ ਦੀ ਡਿਜ਼ਾਈਨ ਵਿੱਚ ਲੰਬੇ ਸਮੇਂ ਦੀ ਪ੍ਰਭਾਵਸ਼ਾਲੀ ਹਿਸੇਦਾਰੀ ਅਤੇ ਲੀਡਰਸ਼ਿਪ ਸਾਬਤ ਹੋਈ।
ਇਹ ਅਵਾਰਡ ਡਿਜ਼ਾਈਨ ਇੰਡੀਆ ਸ਼ੋ ਦੇ 10ਵੇਂ ਸੰਸਕਰਣ ‘ਚ ਪ੍ਰਦਾਨ ਕੀਤੇ ਗਏ, ਜੋ ਦੇਸ਼ ਦੇ ਸਭ ਤੋਂ ਪ੍ਰਭਾਵਸ਼ਾਲੀ ਡਿਜ਼ਾਈਨ ਮਾਹਿਰਾਂ ਨੂੰ ਇਕੱਠਾ ਕਰਕੇ ਰਚਨਾਤਮਕਤਾ ਅਤੇ ਨਵਾਚਾਰ ਦਾ ਜਸ਼ਨ ਮਨਾਉਂਦਾ ਹੈ।
ਟ੍ਰਾਈਡੈਂਟ ਦਾ ਇਨ-ਹਾਊਸ ਡਿਜ਼ਾਈਨ ਸਟੂਡਿਓ 50 ਤੋਂ ਵੱਧ ਡਿਜ਼ਾਈਨਰਾਂ ਦੀ ਟੀਮ ‘ਤੇ ਆਧਾਰਿਤ ਹੈ, ਜੋ ਕਿ ਨੇਸ਼ਨਲ ਇੰਸਟੀਚਿਊਟ ਆਫ ਡਿਜ਼ਾਈਨ (NID), ਨੇਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨੋਲੋਜੀ (NIFT) ਅਤੇ ਹੋਰ ਪ੍ਰਮੁੱਖ ਭਾਰਤੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਸੰਬੰਧਤ ਹਨ। ਇਹ ਟੀਮ ਸਸਟੇਨੀਬਿਲਿਟੀ, ਕਹਾਣੀ ਕਹਿਣ ਦੀ ਕਲਾ ਅਤੇ ਗਲੋਬਲ ਟ੍ਰੈਂਡ ਰਿਸਰਚ ਨੂੰ ਜੋੜ ਕੇ ਉਹ ਉਤਪਾਦ ਤਿਆਰ ਕਰਦੀ ਹੈ ਜੋ ਖਪਤਕਾਰਾਂ ਵੱਲੋਂ ਬਹੁਤ ਪਸੰਦ ਕੀਤੇ ਜਾਂਦੇ ਹਨ। ਟੀਮ ਦੀਆਂ ਖ਼ਾਸ ਸਮਰੱਥਾਵਾਂ ਵਿੱਚ ਟ੍ਰੈਂਡ ਫੋਰਕਾਸਟਿੰਗ, ਸਰਫੇਸ ਪੈਟਰਨ ਵਿਕਾਸ, ਪ੍ਰਿੰਟ ਕ੍ਰਿਏਸ਼ਨ, ਪ੍ਰੋਡਕਟ ਇਨੋਵੇਸ਼ਨ ਅਤੇ ਵਿਜ਼ੂਅਲ ਸਟੋਰੀਟੈਲਿੰਗ ਸ਼ਾਮਲ ਹਨ।
ਇਸਦੇ ਕੁਝ ਮਹੱਤਵਪੂਰਨ ਡਿਜ਼ਾਈਨ ਪ੍ਰੋਜੈਕਟਾਂ ਵਿੱਚ ਵਸੰਤ ਕਲੇਕਸ਼ਨ, ਭਾਰਤ ਟੈਕਸ ਪ੍ਰੋਜੈਕਟ, ਪ੍ਰਕ੍ਰਿਤਿ ਕਲੇਕਸ਼ਨ ਅਤੇ ਹੋਰ ਪ੍ਰਭਾਵਸ਼ਾਲੀ ਪਹਿਲਕਦਮੀਆਂ ਸ਼ਾਮਲ ਹਨ।
ਟ੍ਰਾਈਡੈਂਟ ਗਰੁੱਪ, ਜੋ ਕਿ ਟੈਰੀ ਟੌਵਲ ਦਾ ਦੁਨੀਆ ਦਾ ਸਭ ਤੋਂ ਵੱਡਾ ਨਿਰਮਾਤਾ ਹੈ, ਨੇ ਟੈਕਸਟਾਈਲ, ਪੇਪਰ, ਕੈਮਿਕਲ ਅਤੇ ਐਨਰਜੀ ਖੇਤਰਾਂ ਵਿੱਚ ਉਦਯੋਗਕ ਮਾਪਦੰਡ ਸਥਾਪਿਤ ਕੀਤੇ ਹਨ। ਕੰਪਨੀ ਉਤਪਾਦਕਤਾ ਦੀ ਉਤਕ੍ਰਿਸ਼ਟਤਾ ਦੇ ਨਾਲ-ਨਾਲ ਡਿਜ਼ਾਈਨ ਥਿੰਕਿੰਗ, ਇਨੋਵੇਸ਼ਨ ਅਤੇ ਸਸਟੇਨੀਬਿਲਿਟੀ-ਕੇਂਦਰਿਤ ਦ੍ਰਿਸ਼ਟੀਕੋਣ ਲਈ ਵੀ ਜਾਣੀ ਜਾਂਦੀ ਹੈ।
ਇਸ ਸਨਮਾਨ ਨੇ ਟ੍ਰਾਈਡੈਂਟ ਦੀ ਡਿਜ਼ਾਈਨ ਅਤੇ ਸ਼ਿਲਪਕਲਾ ਰਾਹੀਂ ਰੋਜ਼ਾਨਾ ਜੀਵਨ ਨੂੰ ਬਿਹਤਰ ਬਣਾਉਣ ਦੀ ਵਚਨਬੱਧਤਾ ਨੂੰ ਸਾਬਤ ਕੀਤਾ ਅਤੇ ਭਾਰਤ ਦੇ ਡਿਜ਼ਾਈਨ ਅਤੇ ਮੈਨੂਫੈਕਚਰਿੰਗ ਖੇਤਰ ਵਿੱਚ ਇਸਦੇ ਅਗਵਾਈ ਭਰੇ ਸਥਾਨ ਨੂੰ ਦੁਬਾਰਾ ਮਜ਼ਬੂਤ ਕੀਤਾ।