
ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ ਤਹਿਸੀਲਦਾਰ ਖਿਲਾਫ਼ ਜ਼ਮਾਨਤਯੋਗ ਵਰੰਟ ਜਾਰੀ
ਚੰਡੀਗੜ੍ਹ, 25 ਅਗਸਤ: ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ ਇਕ ਮਾਮਲੇ ਦੀ ਸੁਣਵਾਈ ਕਰਦਿਆਂ ਲੋਕ ਸੂਚਨਾ ਅਧਿਕਾਰੀ-ਕਮ- ਤਹਿਸੀਲਦਾਰ ਖਰੜ ਖਿਲਾਫ਼ ਜ਼ਮਾਨਤਯੋਗ ਵਰੰਟ ਜਾਰੀ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਭਗਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਕੰਸਾਲਾ, ਖਰੜ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਅਪੀਲ ਕੇਸ ਨੰਬਰ 6586 ਆਫ਼ 2023 ਦੀ ਸੁਣਵਾਈ ਦੌਰਾਨ ਰਾਜ ਸੂਚਨਾ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੰਧੂ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਪੇਸ਼ ਹੋਣ ਸਬੰਧੀ ਹੁਕਮਾਂ ਦੀ ਲੋਕ ਸੂਚਨਾ ਅਧਿਕਾਰੀ-ਕਮ- ਤਹਿਸੀਲਦਾਰ ਖਰੜ ਸ੍ਰੀਮਤੀ ਗੁਰਵਿੰਦਰ ਕੌਰ ਵੱਲੋਂ ਪਾਲਣਾ ਨਹੀਂ ਕੀਤੀ ਗਈ।
ਜਿਸ ਦੇ ਮੱਦੇਨਜ਼ਰ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸਿੰਘ ਸੰਧੂ ਵੱਲੋਂ ਐਸ.ਐਸ.ਪੀ. ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹਰਮਨਦੀਪ ਸਿੰਘ ਹਾਂਸ ਨੂੰ ਚਿੱਠੀ ਜਾਰੀ ਕਰਦਿਆਂ ਲੋਕ ਸੂਚਨਾ ਅਧਿਕਾਰੀ-ਕਮ- ਤਹਿਸੀਲਦਾਰ ਖਰੜ ਸ੍ਰੀਮਤੀ ਗੁਰਵਿੰਦਰ ਕੌਰ ਖਿਲਾਫ਼ ਜ਼ਮਾਨਤਯੋਗ ਵਰੰਟ ਜਾਰੀ ਕਰਦਿਆਂ 23-09-2025 ਨੂੰ ਸਵੇਰੇ 11:30 ਵਜੇ ਪੰਜਾਬ ਰਾਜ ਸੂਚਨਾ ਕਮਿਸ਼ਨ, ਚੰਡੀਗੜ੍ਹ ਵਿਖੇ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹਨਾਂ ਹੁਕਮਾਂ ਦੀ ਕਾਪੀ ਲੋੜੀਂਦੀ ਕਾਰਵਾਈ ਅਤੇ ਜਾਣਕਾਰੀ ਹਿੱਤ ਡਿਪਟੀ ਕਮਿਸ਼ਨਰ, ਮੋਹਾਲੀ ਨੂੰ ਵੀ ਭੇਜ ਦਿੱਤੀ ਗਈ ਹੈ।