Punjab
ਪਰਖਕਾਲ ਦਾ ਸਮਾਂ ACP ਵਿੱਚ ਗਿਣਨ ਦਾ ਸਿੱਖਿਆ ਮਹਿਕਮੇ ਵੱਲੋਂ ਪੱਤਰ ਜਾਰੀ
ਅੱਜ ਪੰਜਾਬ ਟੀਚਰ ਐਂਡ ਐਜੂਕੇਸ਼ਨ ਵੈੱਲਫੇਅਰ ਐਸੋਸੀਏਸ਼ਨ ਦਾ ਵਫ਼ਦ ਸੂਬਾਈ ਆਗੂ ਸੁਨੀਲ ਮੋਹਾਲੀ ਦੀ ਅਗਵਾਈ ਵਿੱਚ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਨੂੰ ਅਧਿਆਪਕ ਮੰਗਾਂ ਦੇ ਸੰਬੰਧ ਵਿੱਚ ਉਹਨਾਂ ਦੇ ਮੋਹਾਲੀ ਦਫ਼ਤਰ ਵਿਖੇ ਮਿਲਿਆ।
ਵਫ਼ਦ ਵੱਲੋਂ ਮੰਗ ਰੱਖੀ ਗਈ ਕਿ ਪਿਛਲੇ ਦਿਨੀਂ ਵਿੱਤ ਵਿਭਾਗ ਵੱਲੋਂ ਪਰਖਕਾਲ ਦਾ ਸਮਾਂ ACP ਦੇ ਸਮੇਂ ਵਿੱਚ ਗਿਣਨ ਦਾ ਪੱਤਰ ਜਾਰੀ ਕੀਤਾ ਗਿਆ ਸੀ ਜੋ ਕਿ ਹੁਣ ਤੱਕ ਸਿੱਖਿਆ ਵਿਭਾਗ ਵੱਲੋਂ ਪਿੱਠਾਂਕਣ ਨਹੀਂ ਕੀਤਾ ਗਿਆ। ਜਿਸ ਕਰਕੇ ACP ਦੀ ਉਡੀਕ ਵਿੱਚ ਬੈਠੇ ਅਧਿਆਪਕ ਵਰਗ ਵਿੱਚ ਬੇਚੈਨੀ ਦਾ ਮਾਹੌਲ ਹੈ, ਕਿਉਂਕਿ ਪੱਤਰ ਜਾਰੀ ਹੋਏ ਬਿਨਾਂ ਸਕੂਲ ਮੁਖੀ ਸਿੱਖਿਆ ਵਿਭਾਗ ਵਿੱਚ ਚਾਰ ਸਾਲ ਦਾ ਸਮਾਂ ਪੂਰਾ ਕਰਨ ਦੇ ਬਾਵਜੂਦ ਵੀ ਅਧਿਆਪਕਾਂ ਦਾ ACP ਨਹੀਂ ਲਗਾ ਰਹੇ। ਜਿਸ ਕਾਰਨ ਸੰਬੰਧਿਤ ਅਧਿਆਪਕ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਿੱਖਿਆ ਸਕੱਤਰ ਵੱਲੋਂ ਮੌਕੇ ‘ਤੇ ਹੀ ਪਰਖਕਾਲ ਦੇ ਸਮੇਂ ਨੂੰ ਏ.ਸੀ.ਪੀ ਦੇ ਸਮੇਂ ਵਿੱਚ ਗਿਣਨ ਦਾ ਪੱਤਰ ਜਾਰੀ ਕਰਨ ਦੇ ਹੁਕਮ ਦਿੱਤੇ।