ਔਕਟੇਵ ਮੈਟਲ ਨੇ ਐਲਾਂਟੇ ਮਾਲ (ਚੰਡੀਗੜ੍ਹ) ਵਿੱਚ ਨਵਾਂ ਸ਼ੋਅਰੂਮ ਖੋਲ੍ਹਿਆ
ਔਕਟੇਵ ਮੈਟਲ ਨੇ ਐਲਾਂਟੇ ਮਾਲ (ਚੰਡੀਗੜ੍ਹ) ਵਿੱਚ ਨਵਾਂ ਸ਼ੋਅਰੂਮ ਖੋਲ੍ਹਿਆ
ਚੰਡੀਗੜ੍ਹ, 14 ਮਾਰਚ:
ਭਾਰਤ ਵਿੱਚ 1991 ਤੋਂ ਸ਼ੁਰੂ ਹੋਈ ਰੈਡੀਮੇਡ ਕੱਪੜਿਆਂ ਦੀ ਚੇਨ, ਔਕਟੇਵ ਨੇ ਐਲਾਂਟੇ ਮਾਲ (ਚੰਡੀਗੜ੍ਹ) ਵਿਚ ਆਪਣਾ 173ਵਾਂ ਸਟੋਰ ਖੋਲ੍ਹਿਆ ਹੈ। ਇਸਦਾ ਉਦਘਾਟਨ ਨੈਕਸਸ ਮਾਲ ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਅਨਿਲ ਮਲਹੋਤਰਾ ਵੱਲੋਂ ਕੀਤਾ ਗਿਆ।
ਔਕਟੇਵ ਬ੍ਰਾਂਡ ਸ਼੍ਰੀ ਬਲਬੀਰ ਕੁਮਾਰ ਦੀ ਪਹਿਲ ਸੀ ਜਿਸਨੂੰ ਮੈਨਸ ਵੀਅਰ ਨਾਲ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਵੱਲੋਂ ਹੁਣ ਵੁਮੈਨ ਅਤੇ ਜੂਨੀਅਰ ਬੁਆਇਜ਼ ਵੀਅਰ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ।ਆਉਂਦੇ ਸਰਦੀ ਦੇ ਮੌਸਮ ਵਿੱਚ ਔਕਟੇਵ ਵੱਲੋਂ ਜੂਨੀਅਰ ਗਰਲਜ਼ ਵੀਅਰ ਦਾ ਕੰਮ ਵੀ ਸ਼ੁਰੂ ਕੀਤਾ ਜਾਵੇਗਾ।
ਔਕਟੇਵ ਨੇ ਨਾ ਸਿਰਫ ਭਾਰਤੀ ਬਾਜ਼ਾਰ ਵਿੱਚ ਵੱਡਾ ਨਾਮ ਕਮਾਇਆ ਹੈ ਬਲਕਿ ਇਹ ਯੂ.ਏ.ਈ. ਵਿਚ ਇਕ ਚੰਗੀ ਤਰ੍ਹਾਂ ਸਥਾਪਤ ਬ੍ਰਾਂਡ ਵੀ ਹੈ ਜਿਸਦੇ ਉੱਥੇ 28 ਆਊਟਲੈੱਟ ਹਨ ਅਤੇ ਹੋਰ ਆਊਟਲੈੱਟ ਪ੍ਰਗਤੀ ਅਧੀਨ ਹਨ। ਨੈਰੋਬੀ ਅਤੇ ਕੀਨੀਆ ਨੇ ਵੀ ਔਕਟੇਵ ਬ੍ਰਾਂਡ ਵਿੱਚ ਵੱਡੀ ਦਿਲਚਸਪੀ ਵਿਖਾਈ ਹੈ ਅਤੇ ਔਕਟੇਵ ਵੱਲੋਂ ਓਥੇ ਵੀ ਇਹ ਸਟੋਰ ਸ਼ੁਰੂ ਕੀਤੇ ਗਏ ਹਨ।
ਆਪਣੇ ਨਵੇਂ ਟਰੈਂਡਜ਼ ਦੀਆਂ ਕੁਲੈਕਸ਼ਨਾਂ ਨਾਲ ਫੈਸ਼ਨ ਦੀ ਚੰਗੀ ਸਮਝ ਰੱਖਣ ਵਾਲੇ ਲੋਕਾਂ ਵਿੱਚ ਔਕਟੇਵ ਇੱਕ ਭਰੋਸੇਮੰਦ ਨਾਮ ਹੈ