ਸਰਕਾਰੀ ਮੁਲਾਜ਼ਮਾਂ ਨੇ ਸਰਕਾਰੀ ਕੰਮ—ਕਾਜ ਠੱਪ ਕਰਨ ਦੀ ਦਿੱਤੀ ਚੇਤਾਵਨੀ
ਚੰਡੀਗੜ੍ਹ ( ) ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਪੰਜਾਬ ਦੇ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਸੂਬਾ ਪੱਧਰੀ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਜੱਥੇਬੰਦੀ ਦੀ ਸੂਬਾ ਕੇਮਟੀ ਦਾ ਵਿਸਥਾਰ ਕਰ ਦਿੱਤਾ ਗਿਆ। ਸੂਬਾ ਪ੍ਰਧਾਨ ਵੱਲੋਂ ਸਰਕਾਰ ਦੀਆਂ ਖਾਸ ਤੌਰ ਤੇ ਵਿੱਤ ਮੰਤਰੀ ਦੀਆਂ ਕੋਝੀਆਂ ਚਾਲਾ ਦੀ ਨਖੇਦੀ ਕਰਦੇ ਹੋਏ ਭਵਿੱਖ ਇੱਕ ਵੱਡੇ ਸੰਘਰਸ਼ ਵੱਲ ਇਸ਼ਾਰਾ ਕਰਦੇ ਹੋਏ ਮਿਤੀ 15—03—2021 ਤੋਂ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਜਿਸ ਵਿੱਚ ਮਿਤੀ 15—03—2021 ਤੋਂ 19—03—2021 ਤੱਕ ਜਿਲ੍ਹਾ ਪੱਧਰੀ ਮੀਟਿੰਗਾਂ ਕੀਤੀਆ ਜਾਣਗੀਆਂ, ਮਿਤੀ 15—03—2021 ਤੋਂ 19—03—2021 ਤੱਕ ਸਮੂਹ ਜਿਲ੍ਹਾ ਕਾਰਜਕਾਰੀ ਕਮੇਟੀਆਂ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ । ਸਮੂਹ ਜਿਲ੍ਹਾ ਜਿਲਿ੍ਹਆਂ ਵਿੱਚ ਸਾਰੇ ਦਫਤਰਾਂ ਵਿੱਚ ਮਿਤੀ 22—03—2021 ਤੋਂ 24—03—2021 ਤੱਕ ਕਾਲੇ ਬਿੱਲੇ ਲਗਾਕੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ । ਮਿਤੀ 06—04—2021 ਨੂੰ ਸਮੂਹ ਜਿਲ੍ਹਾ ਹੈੱਡਕੁਆਟਰਾਂ ਦੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ । ਮਿਤੀ 25—03—2021 ਨੂੰ ਬਠਿੰਡਾ, 16—04—2021 ਨੂੰ ਪਟਿਆਲਾ ਵਿਖੇ ਅਤੇ ਮਿਤੀ 27—04—2021 ਨੂੰ ਜਲੰਧਰ ਵਿਖੇ ਸਾਂਝੀਆਂ ਮੰਗਾਂ ਸਬੰਧੀ ਫਰੰਟ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਵਿੱਚ ਸਮੂਲੀਅਤ ਕੀਤੀ ਜਾਵੇਗੀ।
ਪੀ.ਐਸ.ਐਮ.ਐਸ.ਯੂ. ਦੇ ਸੀਨੀਅਰ ਆਗੂ ਰਘਬੀਰ ਸਿੰਘ ਬਡਬਾਲ, ਅਮਰੀਕ ਸਿੰਘ ਸੰਧੂ, ਗੁਰਮੀਤ ਸਿੰਘ ਵਾਲੀਆ, ਹਰਬੰਤ ਸਿੰਘ, ਬਚਿੱਤਰ ਸਿੰਘ, ਅਤੇ ਪੰਜਾਬ ਸਿਵਲ ਸਕੱਤਰੇਤ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ, ਮਨਦੀਪ ਸਿੰਘ ਸਿੱਧੂ, ਗੁਰਮੇਲ ਸਿੰਘ ਵਿਰਕ ਅਤੇ ਮਨੋਹਰ ਲਾਲ ਵੱਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਸਖਤ ਵਿਰੋਧ ਕਰਦੇ ਹੋਏ ਸਰਕਾਰ ਨੂੰ ਚੇਤਾਵਨੀ ਦਿੱਤੀ ਜੇਕਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਜਲਦ ਨਹੀਂ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਿਵਲ ਸਕੱਤਰੇਤ ਤੋਂ ਲੈਕੇ ਪੰਜਾਬ ਸਰਕਾਰ ਦੇ ਵੱਖ ਵੱਖ ਡਾਇਰੈਕਟੋਰੇਟ, ਮੁੱਖ ਦਫਤਰ, ਜਿਲ੍ਹਾਂ ਹੈੱਡ ਕੁਆਰਟਰ, ਤਹਿਸੀਲ/ਬਲਾਕ ਪੱਧਰ ਤੇ ਸਾਰਾ ਸਰਕਾਰੀ ਤੰਤਰ ਠੱਪ ਦਰ ਦਿੱਤਾ ਜਾਵੇਗਾ ਜਿਸਦੀ ਨਿਰੋਲ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਮੀਟਿੰਗ ਵਿੱਚ ਸੁਖਵਿੰਦਰ ਸਿੰਘ ਸੰਧੂ, ਰਣਜੀਤ ਸਿੰਘ, ਰਾਜਬੀਰ ਸਿੰਘ, ਸੁਖਵਿੰਦਰ ਸਿੰਘ,ਜ਼ਸਵਿੰਦਰ ਸਿੰਘ, ਰਣਜੀਤ ਸਿੰਘ, ਸ਼੍ਰੀ ਅਮਿਤ ਕਟੋਚ, ਗੁਰਕੀਰਤ ਸਿੰਘ, ਅਮਿਤ ਅਰੋੜਾ, ਸੰਦੀਪ ਭੰਵਕ, ਸੁਰਜੀਤ ਸਿੰਘ, ਬਲਬੀਰ ਸਿੰਘ, ਦੇਸਰਾਜ ਗੁਰਜਰ, ਏ.ਪੀ. ਮੋਰੀਆ, ਪਿੱਪਲ ਸਿੰਘ, ਪ੍ਰਦੀਪ, ਆਦਿ ਮੌਜੂਦ ਸਨ।