
ਅਨਮੋਲ ਗਗਨ ਮਾਨ ਦਾ ਖਰੜ ਵਿਧਾਨਸਭਾ ਤੋਂ ਵਿਧਾਇਕ ਦੇ ਤੌਰ ’ਤੇ ਇਸਤੀਫ਼ਾ, ਖਰੜ ਦੀ ਜਨਤਾ ਵੱਲੋਂ ਪੰਜ ਸਾਲ ਲਈ ਦਿੱਤੇ ਗਏ ਜਨਾਦੇਸ਼ ਨਾਲ ਧੋਖਾ ਅਤੇ ਗ਼ਦਾਰੀ ਹੈ।
ਚੰਡੀਗੜ੍ਹ, 19 ਜੁਲਾਈ : ਅਨਮੋਲ ਗਗਨ ਮਾਨ ਦਾ ਖਰੜ ਵਿਧਾਨਸਭਾ ਤੋਂ ਵਿਧਾਇਕ ਦੇ ਤੌਰ ’ਤੇ ਅਸਤੀਫਾ , ਖਰੜ ਦੀ ਜਨਤਾ ਵੱਲੋਂ ਪੰਜ ਸਾਲ ਲਈ ਦਿੱਤੇ ਗਏ ਜਨਾਦੇਸ਼ ਨਾਲ ਧੋਖਾ ਅਤੇ ਗ਼ਦਾਰੀ ਹੈ। ਇਹ ਕਹਿਣਾ ਹੈ ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਵਿਨੀਤ ਜੋਸ਼ੀ ਦਾ, ਜੋ ਪਿਛਲੇ ਚਾਰ ਸਾਲਾਂ ਤੋਂ ਖਰੜ ਦੀ ਜਨਤਾ ਦੀ ਸੇਵਾ ਵਿੱਚ ਲੱਗੇ ਹੋਏ ਹਨ।
ਅਨਮੋਲ ਤੋਂ ਪਹਿਲਾਂ ਬਣੇ ਵਿਧਾਇਕ ਕੰਵਰ ਸੰਧੂ ਚਾਰ ਸਾਲ ਲੋਗਾਂ ਵਿੱਚ ਨਹੀਂ ਆਏ, ਅਤੇ ਹੁਣ ਤਿੰਨ ਸਾਲ ਵਿੱਚ ਮੌਜੂਦਾ ਵਿਧਾਇਕ ਅਨਮੋਲ ਦਾ ਇਸਤੀਫ਼ਾ ਸਾਫ਼ ਦੱਸਦਾ ਹੈ ਕਿ ਆਪ ਪਾਰਟੀ ਖਰੜ ਨਾਲ ਬਾਰ-ਬਾਰ ਗਲਤ ਉਮੀਦਵਾਰ ਦੇ ਕੇ ਧੋਖਾ ਕਰ ਰਹੀ ਹੈ।
ਜੋਸ਼ੀ ਨੇ ਅੱਗੇ ਕਿਹਾ ਕਿ ਅਨਮੋਲ ਗਗਨ ਮਾਨ ਦੇ ਪਿਛਲੇ ਤਿੰਨ ਸਾਲ ਚਾਰ ਮਹੀਨੇ ਖਰੜ ਵਿਧਾਨਸਭਾ ਲਈ ਇੱਕ ਬੁਰੇ ਸੁਪਨੇ ਤੋਂ ਘਟ ਨਹੀਂ ਸੀ।
ਖਰੜ ਸ਼ਹਿਰ, ਕੁਰਾਲੀ, ਨਿਊ ਚੰਡੀਗੜ੍ਹ, ਨਯਾਗਾਂਵ ਮਿਊਂਸੀਪਲ ਕਮੇਟੀ ਅਤੇ ਜ਼ਿਆਦਾਤਰ ਪਿੰਡਾਂ ਦੇ ਲੋਕ ਆਪਣੀ ਵਿਧਾਇਕ (ਜੋ ਕੁਝ ਸਮਾਂ ਮੰਤਰੀ ਵੀ ਰਹੀ) ਦਾ ਚੇਹਰਾ ਵੇਖਣ ਲਈ ਤਰਸ ਗਏ ਸਨ।
ਜਿਸ ਦਿਨ ਉਹ ਨਿਕਲਦੀ ਸੀ, ਉਸ ਦਿਨ ਉਸ ਦੇ ਨਾਲ ਜੇਸੀਬੀ/ਪੀਲਾ ਪੰਜਾ ਹੁੰਦਾ ਸੀ ਅਤੇ ਲੋਕਾਂ ਦੀਆਂ ਦੁਕਾਨਾਂ ਤੇ ਘਰ ਤੋੜੇ ਜਾਂਦੇ ਸਨ।
ਜਦੋਂ ਝੰਝੇੜੀ ਦੇ ਕਿਸਾਨਾਂ ਦੀ ਜ਼ਮੀਨ ’ਤੇ ਪੰਜਾਬ ਸਰਕਾਰ ਨੇ ਗੈਰ-ਕਾਨੂੰਨੀ ਤਰੀਕੇ ਨਾਲ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਉਦੋਂ ਅਨਮੋਲ ਗਗਨ ਮਾਨ ਗਾਇਬ ਸੀ।
ਇਸੇ ਤਰ੍ਹਾਂ ਨਯਾਗਾਂਵ ਮਿਊਂਸੀਪੈਲਿਟੀ ਵਿੱਚ ਜਦੋਂ ਈਕੋ ਸੈਨਸਿਟਿਵ ਜ਼ੋਨ ਦਾ ਦਾਇਰਾ 100 ਮੀਟਰ ਤੋਂ ਵਧਾ ਕੇ ਤਿੰਨ ਕਿਲੋਮੀਟਰ ਕਰਨ ਕਾਰਨ ਹਜ਼ਾਰਾਂ ਘਰ ਟੁੱਟਣ ਵਾਲੇ ਸਨ, ਉਦੋਂ ਵੀ ਅਨਮੋਲ ਸ਼ੁਰੂ ਵਿੱਚ ਚੁੱਪ ਰਹੀ।
ਖਰੜ, ਕੁਰਾਲੀ, ਨਯਾਗਾਂਵ ਵਿੱਚ ਗਰਮੀਆਂ ਦੇ ਦਿਨਾਂ ਵਿੱਚ ਬਿਜਲੀ ਕੱਟ ਹੋਵੇ ਜਾਂ ਮੌਸਮੀ ਬਰਸਾਤ ਦੇ ਦਿਨਾਂ ਵਿੱਚ ਭਿਆਨਕ ਪਾਣੀ ਭਰੇ, ਜਦੋਂ-ਜਦੋਂ ਖਰੜ ਵਿਧਾਨਸਭਾ ਦੇ ਲੋਕਾਂ ’ਤੇ ਮੁਸੀਬਤ ਆਈ, ਅਨਮੋਲ ਗਗਨ ਮਾਨ ਗਾਇਬ ਰਹੀ।
ਜੋਸ਼ੀ ਨੇ ਤੰਜ ਕਸਦੇ ਹੋਏ ਕਿਹਾ: “ਜੇ ਸਿਆਸਤ ਛੱਡਣੀ ਹੀ ਸੀ, ਤਾਂ ਜੋਇਨ ਕਿਉਂ ਕਿਤੀ ਸੀ?
ਜੋਸ਼ੀ ਨੇ ਆਖ਼ਿਰ ਚ ਕਿਹਾ ਕਿ “ਆਪ ਪਾਰਟੀ ਵੱਲੋਂ ਖਰੜ ਨਾਲ ਦੂਜੀ ਵਾਰ ਲਗਾਤਾਰ ਧੋਖਾ ਕੀਤਾ ਗਿਆ ਹੈ; ਹੁਣ ਤੀਸਰੀ ਵਾਰ ਧੋਖਾ ਨਹੀਂ ਖਾਇਆ ਜਾਵੇਗਾ।”