Sports Minister Rana Sodhi mourns the sad demise of International Athlete Ishar Singh Deol
Chandigarh, March 7:
Punjab Sports and Youth Services Minister Rana Gurmit Singh Sodhi, on Sunday, condoled the sad demise of Ishar Singh Deol (91), an international athlete conferred with Dhyan Chand National Sports Award. The mortal remains of Mr. Deol, who passed away late last evening, were consigned to fire at Jalandhar today.
Sharing his heartfelt sympathy with the bereaved family, relatives and friends, Rana Sodhi prayed to the Almighty to grant eternal peace to the departed soul and give strength and courage to the family to bear the loss, saying that Mr. Deol won many medals for the country and the state since 1951 and awarded the Dhyan Chand National Award in 2009 for his lifelong contribution towards sports. “The passing away of Mr. Deol has created a huge void in the sports world, said the minister, adding that Deol was General Secretary of the Punjab Athletes Association for 30 consecutive years and Vice President of the Athletic Federation of India and a member of the Selection Committee for many years.
Mr. Deol, born on September 7, 1929 in village Ranguwal of district Ludhiana, had studied 10th from High School, Montgomery in Pakistan and graduated from Khalsa College, Amritsar. After Obtaining Athletics Coaching Certificate from NIS Patiala, he joined the Pepsu Police as an ASI for some time and then moved to State Sports College, Jalandhar, from where he retired as Principal (Executive) in 1987.
Deol competed in the first three Asian Games and won a bronze medal in the second Asian Games held in Manila, Philippines in 1954. During the International Athletic Meet-1957 in Montgomery, Pakistan, he set a new Asian record in Shot-put with 46 feet 11.2 inches throw. Deol continually participated in shot-put and discus throw events from 1951 to 1960. He won gold medals in the All India Police Meet for five consecutive years from 1952 to 1957 besides clinching gold at the first Asian Veteran Athletic Meet in Singapore in 1982. Apart from this, he performed duties on various prestigious positions in sports tournaments held at home and abroad.
ਖੇਡ ਮੰਤਰੀ ਰਾਣਾ ਸੋਢੀ ਵੱਲੋਂ ਕੌਮਾਂਤਰੀ ਅਥਲੀਟ ਈਸ਼ਰ ਸਿੰਘ ਦਿਉਲ ਦੇ ਅਕਾਲੇ ਚਲਾਣੇ `ਤੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ, 7 ਮਾਰਚ:
ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਧਿਆਨ ਚੰਦ ਕੌਮੀ ਖੇਡ ਸਨਮਾਨ ਨਾਲ ਨਿਵਾਜੇ ਗਏ ਕੌਮਾਂਤਰੀ ਅਥਲੀਟ ਸ੍ਰੀ ਈਸ਼ਰ ਸਿੰਘ ਦਿਉਲ (91) ਦੇ ਅਕਾਲ ਚਲਾਣੇ `ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬੀਤੀ ਦੇਰ ਸ਼ਾਮ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸ੍ਰੀ ਦਿਉਲ ਦਾ ਸਸਕਾਰ ਅੱਜ ਜਲੰਧਰ ਵਿਖੇ ਕੀਤਾ ਗਿਆ।
ਰਾਣਾ ਸੋਢੀ ਨੇ ਪਰਿਵਾਰ ਅਤੇ ਸਕੇ-ਸਬੰਧੀਆਂ ਨਾਲ ਦੁੱਖ ਸਾਂਝਾ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਉਨ੍ਹਾਂ ਕਿਹਾ ਕਿ ਸੰਨ 1951 ਤੋਂ ਖੇਡ ਪਿੜ ਵਿੱਚ ਆਪਣੀ ਖੇਡ ਵਿਖਾਉਂਦਿਆਂ ਦੇਸ਼ ਅਤੇ ਸੂਬੇ ਲਈ ਕਈ ਤਮਗ਼ੇ ਜਿੱਤਣ ਵਾਲੇ ਸ੍ਰੀ ਦਿਉਲ ਨੂੰ ਸੰਨ 2009 ਵਿੱਚ ਉਮਰ ਭਰ ਖੇਡਾਂ ਲਈ ਯੋਗਦਾਨ ਪਾਉਣ ਵਾਸਤੇ ਧਿਆਨ ਚੰਦ ਕੌਮੀ ਐਵਾਰਡ ਨਾਲ ਨਿਵਾਜਿਆ ਗਿਆ। ਲਗਾਤਾਰ 30 ਸਾਲ ਪੰਜਾਬ ਅਥਲੈਟਿਲਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਕਈ ਵਰ੍ਹੇ ਐਥਲੈਟਿਕਲ ਫ਼ੈਡਰੇਸ਼ਨ ਆਫ਼ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਤੇ ਚੋਣ ਕਮੇਟੀ ਦੇ ਮੈਂਬਰ ਰਹਿਣ ਵਾਲੇ, ਖਿਡਾਰੀਆਂ ਲਈ ਚਾਨਣ ਮੁਨਾਰੇ ਸ੍ਰੀ ਦਿਉਲ ਦੇ ਤੁਰ ਜਾਣ ਨਾਲ ਖੇਡ ਜਗਤ ਵਿੱਚ ਵੱਡਾ ਖਲਾਅ ਪੈਦਾ ਹੋ ਗਿਆ ਹੈ।
ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੰਗੂਵਾਲ 7 ਸਤੰਬਰ, 1929 ਨੂੰ ਜਨਮੇ ਸ੍ਰੀ ਦਿਉਲ ਨੇ ਐਨ.ਏ.ਸੀ. ਹਾਈ ਸਕੂਲ, ਮਿੰਟਗੁਮਰੀ, ਪਾਕਿਸਤਾਨ ਤੋਂ 10ਵੀਂ ਅਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਗਰੈਜੁਏਸ਼ਨ ਕੀਤੀ। ਐਨ.ਆਈ.ਐਸ. ਪਟਿਆਲਾ ਤੋਂ ਅਥਲੈਟਿਕਸ ਕੋਚਿੰਗ ਸਰਟੀਫ਼ਿਕੇਟ ਲਿਆ। ਉਨ੍ਹਾਂ ਥੋੜਾ ਚਿਰ ਪੈਪਸੂ ਪੁਲਿਸ ਵਿੱਚ ਬਤੌਰ ਏ.ਐਸ.ਆਈ. ਸੇਵਾ ਕੀਤੀ ਅਤੇ ਫਿਰ ਸਟੇਟ ਸਪੋਰਟਸ ਕਾਲਜ ਜਲੰਧਰ ਚਲੇ ਗਏ, ਜਿਥੋਂ ਉਹ 1987 ਵਿੱਚ ਪ੍ਰਿੰਸੀਪਲ (ਕਾਰਜਕਾਰੀ) ਸੇਵਾ ਮੁਕਤ ਹੋਏ।
ਸ੍ਰੀ ਦਿਉਲ ਨੇ ਪਹਿਲੀਆਂ ਤਿੰਨ ਏਸ਼ੀਆਈ ਖੇਡਾਂ ਵਿੱਚ ਹਿੱਸਾ ਲਿਆ ਅਤੇ ਫ਼ਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ 1954 ਦੌਰਾਨ ਹੋਈਆਂ ਦੂਜੀਆਂ ਏਸ਼ੀਆਈ ਖੇਡਾਂ `ਚ ਕਾਂਸੀ ਦਾ ਤਮਗ਼ਾ ਜਿੱਤਿਆ। 1957 `ਚ ਮਿੰਟਗੁਮਰੀ, ਪਾਕਿਸਤਾਨ ਵਿੱਚ ਹੋਈ ਕੌਮਾਂਤਰੀ ਅਥਲੈਟਿਕ ਮੀਟ ਵਿੱਚ ਉਨ੍ਹਾਂ ਨੇ 46 ਫ਼ੁਟ 11.2 ਇੰਚ ਗੋਲ਼ਾ ਸੁੱਟ ਕੇ ਏਸ਼ੀਆ ਦਾ ਨਵਾਂ ਰਿਕਾਰਡ ਕਾਇਮ ਕੀਤਾ। ਸ੍ਰੀ ਦਿਉਲ 1951 ਤੋਂ 1960 ਲਗਾਤਾਰ ਗੋਲ਼ਾ ਸੁੱਟਣ ਅਤੇ ਡਿਸਕਸ ਥਰੋਅ ਵਿੱਚ ਹਿੱਸਾ ਲੈਂਦੇ ਰਹੇ। ਉਹ ਪੰਜ ਸਾਲ ਲਗਾਤਾਰ ਆਲ ਇੰਡੀਆ ਪੁਲਿਸ ਮੀਟ ਵਿੱਚ 1952 ਤੋਂ 1957 ਤੱਕ ਸੋਨ ਤਮਗ਼ਾ ਫੁੰਡਦੇ ਰਹੇ। 1982 ਵਿੱਚ ਸਿੰਗਾਪੁਰ `ਚ ਪਹਿਲੀ ਏਸ਼ੀਅਨ ਵੈਟਰਨ ਅਥਲੈਟਿਕ ਮੀਟ ਦੌਰਾਨ ਉਨ੍ਹਾਂ ਨੇ ਗੋਲਡ ਮੈਡਲ ਜਿੱਤਿਆ। ਇਸ ਤੋਂ ਇਲਾਵਾ ਉਹ ਦੇਸ਼-ਵਿਦੇਸ਼ਾਂ ਵਿੱਚ ਹੋਏ ਵੱਖ-ਵੱਖ ਵਕਾਰੀ ਖੇਡ ਟੂਰਨਾਂਮੈਂਟਾਂ ਦੌਰਾਨ ਅਹਿਮ ਭੂਮਿਕਾਵਾਂ ਨਿਭਾਈਆਂ।