ਲਾਰੈਂਸ ਇੰਟਰਵਿਊ ਮਾਮਲੇ ਚ ਪੰਜਾਬ ਸਰਕਾਰ ਨੇ ਪੀਪੀਐਸ ਅਧਿਕਾਰੀ ਗੁਰਸ਼ੇਰ ਸਿੰਘ ਸੰਧੂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿਤਾ ਹੈ । ਇਸ ਨੂੰ ਲੈ ਕੇ ਗ੍ਰਹਿ ਸਕੱਤਰ ਵਲੋਂ ਆਦੇਸ਼ ਜਾਰੀ ਕਰ ਦਿਤੇ ਗਏ ਹਨ । ਜਾਰੀ ਹੁਕਮ ਚ ਕਿਹਾ ਗਿਆ ਹੈ ਕੇ ਸਸ੍ਪੇੰਡ ਰਹੇ ਇਸ ਅਧਿਕਾਰੀ ਦੀ ਨੌਕਰੀ ਚ ਕੁਤਾਹੀ ਪਾਈ ਗਈ ਹੈ । ਉਹ ਆਪਣੀ ਡਿਊਟੀ ਨੂੰ ਸਹੀ ਢੰਗ ਨਾਲ ਨਿਭਾਉਣ ਚ ਫੇਲ ਰਿਹਾ ਹੈ । ਇਸ ਲਈ ਉਸਨੂੰ ਡੀ ਐਸ ਪੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਂਦਾ ਹੈ ।
ਪੀਪੀਐਸ ਅਧਿਕਾਰੀ ਗੁਰਸ਼ੇਰ ਸਿੰਘ ਸੰਧੂ ਨੇ ਚਾਰਜਸ਼ੀਟ ਲੈਣ ਤੋਂ ਮਨ੍ਹਾ ਕਰ ਦਿਤਾ । ਕਈ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਉਸ ਵਲੋਂ ਚਾਰਜਸੀਟ ਨਹੀਂ ਲਈ ਗਈ ਅਤੇ ਉਸ ਵਲੋਂ ਪੰਜਾਬ ਪੁਲਿਸ ਦੇ ਨਿਯਮ ਦੀਆਂ ਧੱਜੀਆਂ ਉਡਾਈਆਂ ਗਈਆਂ ਅਤੇ ਆਪਣੀ ਡਿਊਟੀ ਚ ਕੁਤਾਹੀ ਵਰਤੀ ਹੈ । ਇਸ ਲਈ ਪੀਪੀਐਸ ਅਧਿਕਾਰੀ ਗੁਰਸ਼ੇਰ ਸਿੰਘ ਸੰਧੂ ਨੂੰ ਡੀ ਐਸ ਪੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਂਦਾ ਹੈ ।