ਕੁਲਜੀਤ ਨਾਗਰਾ ਵਲੋਂ ਸਦਨ ਵਿੱਚ ਅਸਤੀਫਾ ਸਵੀਕਾਰ ਕਰਨ ਦੀ ਦੁਹਾਈ
ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਆਪਣੀ ਗੱਲ ਦੁਹਰਾਉਂਦੇ ਹੋਏ ਕਿਹਾ ਕਿ ਡਿਪਟੀ ਸਪੀਕਰ ਸਾਹਿਬ ਮੇਰਾ ਅਸਤੀਫਾ ਸਵੀਕਾਰ ਕਰ ਲਓ। ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਹਾਂ। ਕੁਲਜੀਤ ਨਾਗਰਾ ਨੇ ਕਿਹਾ ਜਿਸ ਸਮੇਂ ਖੇਤੀ ਬਿਲ ਪਾਸ ਹੋਏ ਸਨ ਤਾਂ ਮੈਂ ਅਸਤੀਫਾ ਦੇ ਦਿੱਤਾ ਸੀ। ਨਾਗਰਾ ਨੇ ਸਦਨ ਵਿੱਚ ਰਾਜਪਾਲ ਦੇ ਭਾਸ਼ਣ ਬੋਲਦਿਆਂ ਕਿਹਾ ਕਿ ਡਿਪਟੀ ਸਪੀਕਰ ਸਾਹਿਬ ਮੇਰਾ ਅਸਤੀਫਾ ਮਨਜ਼ੂਰ ਕਰ ਲਓ। ਇਸ ਤੋਂ ਪਹਿਲਾਂ ਨਾਗਰਾ ਨੇ ਕਿਹਾ ਕਿ ਕੁਝ ਲੋਕਾਂ ਨੇ ਅਪਣੇ ਫ਼ਰਜ਼ ਦੀ ਅਣਗਹਿਲੀ ਕੀਤੀ । ਭਾਈਵਾਲ ਪਾਰਟੀ ਦੀ ਕੇਂਦਰ ਵਿੱਚ ਸਰਕਾਰ ਸੀ । ਮੰਤਰੀ ਮੰਡਲ ਵਿੱਚ ਆਰਡੀਨੈਂਸ ਪਾਸ ਕੀਤਾ ਜਾਂਦਾ ਹੈ। ਸਾਡੀ ਭੈਣ ਬਾਹਰਲੀ ਯੂਨੀਵਰਸਿਟੀ ਵਿੱਚ ਪੜੀ ਹੈ। ਉਸਨੂੰ ਪਤਾ ਹੀ ਨਹੀਂ ਲੱਗਾ ਕਿ ਇਹ ਮੌਤ ਦਾ ਫ਼ਰਮਾਨ ਹੈ। ਉਹ ਮੰਤਰੀ ਮੰਡਲ ਵਿੱਚ ਆਇਆ। ਸਾਡੀ ਭੈਣ ਨੇ ਕਨੂੰਨ ਦੀ ਪੜੋਤਾ ਕੀਤੀ। ਜਦੋ ਪੰਜਾਬ ਵਿੱਚ ਘਰ ਘੇਰ ਲਏ, ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਕਿਹਾ ਕਿ ਹੁਣ ਤਾਂ ਸਰਕਾਰ ਛੱਡਣੀ ਪਏਗੀ। ਸਾਡੇ ਵਲੋਂ ਕੋਈ ਆਸ ਨਾ ਰੱਖਿਓ। ਫ਼ਿਰ ਰੋਂਦੇ ਰੋਂਦੇ ਅਸਤੀਫਾ ਆਇਆ ।