Punjab
ਐਸ ਸੀ ਸਕਾਲਰਸ਼ਿਪ ਸਕੀਮ ਦੇ 209 ਕਰੋੜ ਜ਼ਾਰੀ : ਮਨਪ੍ਰੀਤ ਬਾਦਲ
ਪੰਜਾਬ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਜਿਹੜਾ ਪੈਸੇ ਕੇਂਦਰ ਸਰਕਾਰ ਜਾ ਪੰਜਾਬ ਸਰਕਾਰ ਦਾ ਹੈ। ਉਹ ਲੋਕਾਂ ਦਾ ਪੈਸੇ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਐਸ ਸੀ ਸਕਾਲਰਸ਼ਿਪ ਦੇ ਜੋ ਕੇਂਦਰ ਵਿਚੋਂ 309 ਕਰੋੜ ਰੁਪਏ ਸਨ। ਉਸ ਵਿਚੋਂ 209 ਕਰੋੜ ਜ਼ਾਰੀ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਕੇਂਦਰ ਸਰਕਾਰ ਨੇ 309 ਕਰੋੜ ਜ਼ਾਰੀ ਕੀਤੇ ਹਨ। ਉਹ ਜ਼ਾਰੀ ਨਹੀਂ ਕੀਤੇ ਗਏ ਹਨ। ਮਨਪ੍ਰੀਤ ਬਾਦਲ ਨੇ ਕਿਹਾ ਕਿ ਬਹੁਤ ਸਾਰੇ ਤਕਨੀਕੀ ਕਾਲਜ ਵਿੱਚ ਫੇਕ ਭਰਤੀ ਕੀਤੀ ਗਈ ਸੀ। ਇਸ ਤੋਂ ਇਲਾਵਾ ਕਾਲਜਾਂ ਦਾ ਆਡਿਟ ਚੱਲ ਰਿਹਾ ਸੀ। ਜਿਸ ਦੀ ਰਿਪੋਰਟ ਆ ਗਈ ਹੈ। ਇਸ ਲਈ ਹੁਣ 209 ਕਰੋੜ ਰੁਪਏ ਜ਼ਾਰੀ ਕਰ ਦਿੱਤੇ ਗਏ ਹਨ। ਮਨਪ੍ਰੀਤ ਬਾਦਲ ਨੇ ਕਿਹਾ ਕਿ ਜਿਹੜੇ ਕਾਲਜਾਂ ਨੇ ਵਿਦਿਆਰਥੀਆਂ ਦੀ ਡਿਗਰੀ ਰੋਕ ਰੱਖੀ ਹੈ। ਉਹਨਾਂ ਦੀ ਮਾਨਤਾ ਰੱਦ ਕੀਤੀ ਜਾਵੇਗੀ।