ਪੰਜਾਬ ਵਿਧਾਨ ਸਭਾ ਵਿੱਚ ਬਾਗੀ ਵਿਧਾਇਕਾਂ ਦਾ ਮਾਮਲਾ ਉਠਿਆ, ਅਕਾਲੀ ਦਲ ਤੇ ਆਪ ਨੇ ਕੀਤੀ ਕਾਰਵਾਈ ਦੀ ਮੰਗ
ਪੰਜਾਬ ਵਿਧਾਨ ਸਭਾ ਵਿੱਚ ਆਪ ਤੋਂ ਬਾਗੀ ਹੋਏ ਉਮੀਦਵਾਰਾਂ ਦਾ ਮਾਮਲਾ ਜ਼ੀਰੋ ਕਾਲ ਦੇ ਦੌਰਾਨ ਉੱਠੀਆਂ । ਆਪ ਤੋਂ ਬਾਗੀ ਹੋਏ ਵਿਧਾਇਕ ਕੰਵਰ ਸੰਧੂ ਨੇ ਜ਼ੀਰੋ ਕਾਲ ਵਿੱਚ ਪਿਛਲੇ ਦਿਨੀਂ ਰਾਜਪਲ ਦੇ ਭਾਸ਼ਣ ਨੂੰ ਪਾੜਨ ਅਤੇ ਨਾਅਰੇਬਾਜ਼ੀ ਦਾ ਮਾਮਲਾ ਚੁਕਦੇ ਹੋਏ ਕਿਹਾ ਕਿ ਜੋ ਪ੍ਰਦਰਸ਼ਨ ਬਾਹਰ ਹੋ ਰਹੇ ਹਨ। ਉਹ ਹੀ ਅੰਦਰ ਹੋ ਰਹੇ ਹਨ।ਇਸ ਤੇ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਮੈਂ ਕਿਸੇ ਖ਼ਿਲਾਫ਼ ਬੋਲਣਾ ਨਹੀਂ ਚਾਹੁੰਦਾ ਹਾਂ। ਸਪੀਕਰ ਸਾਹਿਬ ਇਹਨਾਂ ਤੇ ਤੁਹਾਡੀ ਮੇਹਰਬਾਨੀ ਹੋ ਗਈ । ਚਾਰ ਪੰਜ ਐਮ ਐਲ ਏ ਕਦੇ ਇੱਧਰ ਤੇ ਕਦੇ ਉਧਰ ਜਾਂਦੇ ਹਨ। ਬਾਜਵਾ ਸਾਹਿਬ ਨੇ ਵੀ ਇੱਕ ਨੂੰ ਸ਼ਾਮਿਲ ਕਰਵਾਇਆ ਸੀ। ਸਪੀਕਰ ਸਾਹਿਬ ਤੁਸੀਂ ਵੀ ਸ਼ਾਮਿਲ ਕਰਵਾਇਆ ਸੀ।ਸੰਵਿਧਾਨ ਕਹਿੰਦਾ ਹੈ ਕਿ ਇਹਨਾਂ ਨੂੰ ਬਰਖ਼ਾਸਤ ਕੀਤਾ ਜਾਵੇ। ਨਹੀਂ ਤਾਂ ਦਲ ਬਦਲੁ ਕਨੂੰਨ ਦਾ ਕੀ ਫਾਇਦਾ ਹੈ।ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਲਿਖ ਕੇ ਦੇ ਚੁੱਕੇ ਹਾਂ ਕਿ ਇਹਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਪਰ ਅਜੇ ਤੱਕ ਕਾਰਵਾਈ ਨਹੀਂ ਹੋਈ। ਇਸ ਤੇ ਸਪੀਕਰ ਨੇ ਕਿਹਾ ਕਿ ਕਨੂੰਨ ਅਨੁਸਾਰ ਕਾਰਵਾਈ ਹੋਣੀ ਹੈ। ਤੁਸੀਂ ਇਸ ਮਾਮਲੇ ਵਿੱਚ ਕੋਰਟ ਜਾ ਸਕਦੇ ਹੋ।