
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਲਗਾਤਾਰ ਬੜ੍ਹਤ ਬਣਾਈ ਹੋਈ ਹੈ
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਲਗਾਤਾਰ ਬੜ੍ਹਤ ਬਣਾਈ ਹੋਈ ਹੈ । 4 ਗੇੜ ਚ ਵੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ । ਸੰਜੀਵ ਅਰੋੜਾ ਨੇ 10 ,064 ਵੋਟਾਂ ਮਿਲਿਆ ਹਨ । ਕਾਂਗਰਸ ਨੇ ਭਾਰਤ ਭੂਸ਼ਣ ਆਸ਼ੂ ਦੂਜੇ ਨੰਬਰ ਤੇ ਪਹੁੰਚ ਗਏ ਹਨ । ਜਿਨ੍ਹਾਂ ਨੂੰ 7421 ਵੋਟਾਂ ਮਿਲਿਆ ਹਨ । ਜਦੋ ਕੇ ਭਾਜਪਾ ਦੇ ਜੀਵਨ ਗੁਪਤਾ ਤੀਜੇ ਨੰਬਰ ਤੇ ਪਹੁੰਚ ਗਏ ਹਨ, ਜਿਨ੍ਹਾਂ ਨੂੰ 7193 ਵੋਟਾਂ ਮਿਲਿਆ ਹਨ । ਜਦੋ ਕੇ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ 2575 ਵੋਟਾਂ ਮਿਲਿਆ ਹਨ।
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਚ ਇਸ ਸਮੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਲਗਾਤਾਰ ਬੜ੍ਹਤ ਬਣਾਈ ਹੋਈ ਹੈ । ਜਿਸ ਨੂੰ ਲੈ ਪਾਰਟੀ ਵਰਕਰਾਂ ਵਿਚ ਭਾਰੀ ਜੋਸ਼ ਦੇਖਣ ਨੂੰ ਮਿਲ ਰਿਹਾ ਹੈ । ਇਸ ਸਮੇ ਲੋਕ ਚੋਣ ਨਤੀਜ਼ੇ ਦਾ ਇੰਤਜਾਰ ਕਰ ਰਹੇ ਹਨ ਆਪ ਵਰਕਰਾਂ ਦਾ ਕਹਿਣਾ ਹੈ ਕੇ ਸੰਜੀਵ ਅਰੋੜਾ ਦੀ ਜਿੱਤ ਪੱਕੀ ਹੈ। ਉਹ ਕਿਸੇ ਨੂੰ ਗ਼ਲਤ ਨਹੀਂ ਬੋਲਦੇ ਹਨ । ਸਭ ਨਾਲ ਪਿਆਰ ਨਾਲ ਗੱਲ ਕਰਦੇ ਹਨ। ਇਸ ਸਮੇ ਲਗਾਤਾਰ ਨਤੀਜੇ ਆ ਰਹੇ ਹਨ । ਹੁਣ ਤਕ ਚਾਰ ਰਾਊਂਡ ਦੇ ਨਤੀਜੇ ਆ ਚੁਕੇ ਹਨ ਅਜੇ 10 ਰਾਊਂਡ ਬਾਕੀ ਹਨ । ਆਮ ਆਦਮੀ ਪਾਰਟੀ ਵਲੋਂ ਰਾਜ ਸਭ ਮੈਂਬਰ ਸੰਜੀਵ ਅਰੋੜਾ ਨੂੰ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ ਸੰਜੀਵ ਅਰੋੜਾ ਨੂੰ ਚੋਥੇ ਰਾਊਂਡ ਚ 2844 ਵੋਟਾਂ ਦੀ ਲੀਡ ਮਿਲੀ ਹੋਈ ਹੈ