
ਕਪੂਰਥਲਾ ਵਿਧਾਇਕ ਵੱਲੋਂ ਕਪਾਹ ਦੇ ਬੀਜਾਂ ਉੱਤੇ ਸਬਸਿਡੀ ਦਾ ਸਵਾਗਤ, ਪਰ ਕਿਸਾਨਾਂ ਅਤੇ ਵਾਤਾਵਰਣ ਨੂੰ ਬਚਾਉਣ ਲਈ ਠੋਸ ਕਦਮਾਂ ਦੀ ਲੋੜ ਤੋਂ ਜ਼ੋਰ
ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਕਪਾਹ ਉਗਾਣ ਵਾਲੇ ਕਿਸਾਨਾਂ ਨੂੰ ਬਚਾਉਣ ਅਤੇ ਵਾਤਾਵਰਣ ਦੀ ਸੰਭਾਲ ਲਈ ਠੋਸ ਉਪਰਾਲੇ ਕਰਨ ਤਾਂ ਜੋ ਝੋਨੇ ਦੀ ਫ਼ਸਲ ਹਮੇਸ਼ਾ ਵਾਸਤੇ ਕਪਾਹ ਦਾ ਬਦਲ ਨਾ ਬਣ ਜਾਵੇ। ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰਾਂ ਨੂੰ ਅਪੀਲ ਕੀਤੀ ਕਿ ਬੋਲਗਾਰਡ-III ਕਿਸਮ ਦੇ ਬੀਜ ਕਿਸਾਨਾਂ ਨੂੰ ਜਲਦ ਮੁੱਹਈਆ ਕਰਵਾਏ ਜਾਣ, ਤਾਂ ਜੋ ਕਪਾਹ ਦੀ ਫਸਲ ਨੂੰ ਨੁਕਸਾਨ ਪਹੁੰਚਾ ਰਹੀ ਗੁਲਾਬੀ ਸੁੰਡੀ ਦੀ ਰੋਕਥਾਮ ਕੀਤੀ ਜਾ ਸਕੇ।
ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਪਾਹ ਬੀਜਾਂ ਦੀ ਖਰੀਦ ‘ਤੇ 33% ਸਬਸਿਡੀ ਦੇਣ ਦਾ ਫੈਸਲਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਕਪਾਹ ਦੀ ਫਸਲ ਨੂੰ ਬਚਾਉਣ ਲਈ ਹੋਰ ਸਾਰਥਕ ਉਪਰਾਲਿਆਂ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਇਹ ਕਪਾਹ ਦੀ ਫਸਲ ‘ਚ ‘ਚਿੱਟਾ ਸੋਨਾ’ ਕਿਹਾ ਜਾਂਦਾ ਹੈ ਜਿਸ ਨੇ ਵਿਸ਼ੇਸ਼ ਕਰਕੇ ਮਾਲਵਾ ਖੇਤਰ ਦੇ ਕਿਸਾਨਾਂ ਲਈ ਖੁਸ਼ਹਾਲੀ ਲਿਆਂਦੀ ਹੈ।
ਉਨ੍ਹਾਂ ਦੱਸਿਆ ਕਿ ਇਹ ਸਬਸਿਡੀ ਬੀਟੀ (BT)ਹਾਈਬ੍ਰਿਡ ਬੀਜਾਂ ‘ਤੇ ਲਾਗੂ ਹੋ ਰਹੀ ਹੈ ਪਰ ਇਹ ਕਿਸਮ ਹੁਣ ਗੁਲਾਬੀ ਸੁੰਡੀ ਵਿਰੁੱਧ ਪ੍ਰਭਾਵਸ਼ਾਲੀ ਨਹੀਂ ਰਹੀ ਵਿਧਾਇਕ ਨੇ ਦਸਿਆ ਕਿ ਪਿਛਲੇ ਸਾਲ ਕਪਾਹ ਦੇ ਹੇਠਾਂ ਆਉਣ ਵਾਲਾ ਖੇਤਰ ਘੱਟ ਕੇ ਕੇਵਲ 98,000 ਹੈਕਟੇਅਰ ਰਹਿ ਗਿਆ ਜੋ ਕਿ ਕਦੇ 8 ਲੱਖ ਹੈਕਟੇਅਰ ਤਕ ਬੀਜੀਆ ਗਿਆ ਸੀ ਜੋ ਕਿ ਕੁਲ ਖੇਤੀ ਹੇਠ ਰਕਬੇ ਦਾ 25% ਹੈ)।
ਉਨ੍ਹਾਂ ਕਿਹਾ ਕਿ ਸਾਨੂੰ ਇਸ ਮਾਮਲੇ ਵਿਚ ਗੰਭੀਰ ਸੋਚਣ ਦੀ ਲੋੜ ਹੈ ਤੇ ਬੋਲਗਾਰਡIII ਬੀਜਾਂ ਨੂੰ ਜਲਦ ਕਲੀਅਰ ਕਰਨਾ ਚਾਹੀਦਾ ਹੈ ਤਾਂ ਜੋ ਨਾ ਸਿਰਫ ਕਪਾਹ ਦੀ ਫਸਲ ਬਚਾਈ ਜਾ ਸਕੇ ਸਗੋਂ ਪੰਜਾਬ ਦੀ ਖੁਸ਼ਹਾਲੀ ਵਿੱਚ ਵੀ ਯੋਗਦਾਨ ਪਾਇਆ ਜਾ ਸਕੇ । ਉਨ੍ਹਾਂ ਕਿਹਾ ਕਿ ਇਨ੍ਹਾਂ ਬੀਜਾਂ ਦੀ ਕਾਸ਼ਤ ਵਾਸਤੇ ਕਲੀਅਰੈਂਸ ਕੇਂਦਰੀ ਬੀਜ ਸਮਿਤੀ ਵੱਲੋਂ ਆਉਣੀ ਬਾਕੀ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਇਸਦੇ ਟ੍ਰਾਇਲ ਦੂਸਰੇ ਸਾਲ ਵਿੱਚ ਹਨ।
ਵਿਧਾਇਕ ਨੇ ਦੱਸਿਆ ਕਿ ਬੋਲਗਾਰਡ-III ਬੀਜ ਆਸਟ੍ਰੇਲੀਆ ਤੇ ਬਰਾਜ਼ੀਲ ਵਿੱਚ ਉਤਪਾਦਨ ਹੇਠ ਹਨ ਅਤੇ ਉਥੇ ਦੇ ਕਿਸਾਨਾਂ ਇਸ ਤੋਂ ਵਧੀਆ ਲਾਭ ਲੈਣ ਰਹੇ ਹਨ ਉਨ੍ਹਾਂ ਪੁਛਿਆ ਕਿ “ਭਾਰਤ ਦੇ ਕਿਸਾਨ ਇਨ੍ਹਾਂ ਬੀਜਾਂ ਲਈ ਇੰਨੀ ਦੇਰ ਕਿਉਂ ਉਡੀਕਣ” । ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਮਿਹਨਤੀ ਹਨ ਤੇ ਦੱਖਣ-ਪੱਛਮੀ ਪੰਜਾਬ ਵਿੱਚ ਕਿਸਾਨ ਕਪਾਹ ਦੀ ਖੇਤੀ ਵਿਚ ਨਿਪੁੰਨ ਹੋ ਚੁੱਕੇ ਹਨ। “ਆਓ ਅਸੀਂ ਉਨ੍ਹਾਂ ਨੂੰ ਹਮੇਸ਼ਾ ਲਈ ਝੋਨੇ ਵੱਲ ਮੋੜਨ ਲਈ ਮਜਬੂਰ ਨਾ ਕਰੀਏ। “ਇਹ ਖੇਤਰ ਪਾਣੀ ਦੀ ਭਾਰੀ ਕਮੀ ਦਾ ਸ਼ਿਕਾਰ ਹੈ, ਕਪਾਹ ਇਥੇ ਦੀ ਮਿੱਟੀ ਅਤੇ ਮੌਸਮ ਲਈ ਸਭ ਤੋਂ ਉਚਿਤ ਫਸਲ ਹੈ। ਜੇਕਰ ਹਰੇਕ ਸਾਲ ਨੁਕਸਾਨ ਹੋਇਆ ਤਾਂ ਇਸ ਨਾਲ ਵਾਤਾਵਰਣ ਅਤੇ ਪੰਜਾਬ ਦੀ ਅਰਥਵਿਵਸਥਾ ਨੂੰ ਅਪੂਰਣਯੋਗ ਨੁਕਸਾਨ ਪਹੁੰਚੇਗਾ,” ਰਾਣਾ ਗੁਰਜੀਤ ਸਿੰਘ ਨੇ ਜੋਰ ਦਿੰਦੇ ਹੋਏ ਕਿਹਾ।