Punjab
*ਤਨਖਾਹ ਨਾ ਮਿਲਣ ਤੇ ਕਰਮਚਾਰੀਆਂ ਔਖੇ : ਕੀਤਾ ਸੰਘਰਸ਼ ਦਾ ਐਲਾਨ*
*ਜਲਦ ਤਨਖਾਹ ਨਾ ਪਈ ਤਾਂ ਹੋਵੇਗਾ ਵੱਡਾ ਸੰਘਰਸ਼ : ਜਸਪ੍ਰੀਤ ਰੰਧਾਵਾ*
ਚੰਡੀਗੜ੍ਹ, 06 ਸਤੰਬਰ – ਪੰਜਾਬ ਸਰਕਾਰ ਦੇ ਕਰਮਚਾਰੀ ਤਨਖਾਹ ਨਾ ਮਿਲਣ ਕਾਰਨ ਸਰਕਾਰ ਤੋਂ ਕਾਫੀ ਔਖੇ ਦਿਖਾਈ ਦੇ ਰਹੇ ਹਨ। ਪੰਜਾਬ ਸਰਕਾਰ ਵਲੋਂ ਦਰਜ 4 ਕਰਮਚਾਰੀਆਂ ਨੂੰ ਤਨਖਾਹ ਜ਼ਾਰੀ ਕਰ ਦਿੱਤੀ ਹੈ , ਬਾਕੀ ਕਰਮਚਾਰੀ ਤਨਖਾਹ ਦੀ ਉਡੀਕ ਕਰ ਰਹੇ ਹਨ ।
ਪੰਜਾਬ ਸਿਵਲ ਸਕੱਤਰੇਤ ਸਟਾਫ਼ ਐਸੋਸੀਏਸ਼ਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਰੰਧਾਵਾ ਨੇ ਐਸੋਸੀਏਸ਼ਨ ਨਾਲ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਹੈ ਕਿ ਜੇ ਜਲਦ ਤੋਂ ਜਲਦ ਮੁਲਾਜ਼ਮਾਂ ਦੀ ਅਗਸਤ ਮਹੀਨੇ ਦੀ ਤਨਖਾਹ ਨਾ ਪਾਈ ਗਈ ਤਾਂ ਐਸੋਸੀਏਸ਼ਨ ਵੱਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਜੇ ਤਨਖਾਹਾਂ ਹਰ ਮਹੀਨੇ ਸਮੇਂ ਸਿਰ ਕਰੈਡਿਟ ਨਹੀਂ ਹੁੰਦੀਆਂ ਤਾਂ ਰੈਲੀਆਂ ਕਰਕੇ ਸਰਕਾਰ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਮੀਟਿੰਗ ਵਿਚ ਐਸੋਸੀਏਸ਼ਨ ਆਗੂ ਸੁਸ਼ੀਲ ਕੁਮਾਰ, ਮਿਥੁਨ ਚਾਵਲਾ, ਮਨਦੀਪ ਚੌਧਰੀ, ਸੰਦੀਪ ਕੁਮਾਰ, ਇੰਦਰਪਾਲ ਸਿੰਘ ਭੰਗੂ ਅਤੇ ਸੁਖਜੀਤ ਕੌਰ ਹਾਜ਼ਰ ਸਨ।