Punjab
*ਪ੍ਰੋਟੈਕਟੀਜ ਦੀ ਸੁਰੱਖਿਆ ਕਿਸ ਅਧਾਰ ਤੇ ਵਾਪਸ ਲਈ ਗਈ , ਸੂਚੀ ਕਿਵੇਂ ਹੋਈ ਜਨਤਕ , ਹਾਈ ਕੋਰਟ ਵਲੋਂ ਪੰਜਾਬ ਸਰਕਾਰ ਤੋਂ ਜਵਾਬ ਤਲਬ*
ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਪੰਜਾਬ ਦੇ 424 ਲੋਕਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ ਹੁਣ ਹਾਈਕੋਰਟ ਨੇ ਸੋਮਵਾਰ ਨੂੰ ਪੰਜਾਬ ਸਰਕਾਰ ਤੋਂ ਜਵਾਬ ਤਲਬ ਕਰ ਲਿਆ ਹੈ ਕਿ ਕਿਸ ਅਧਾਰ ਤੇ ਸੁਰੱਖਿਆ ਵਾਪਸ ਲਈ ਗਈ ਇਸ ਜਾਣਕਾਰੀ ਸਰਕਾਰ ਹਾਈ ਕੋਰਟ ਨੂੰ ਅਗਲੀ ਤਰੀਕ ਉਤੇ ਸੀਲ ਕਵਰ ਵਿਚ ਦੇਵੇ ਅਤੇ ਨਾਲ ਹੀ ਇਹ ਦੱਸੇ ਕਿ ਜਿਨ੍ਹਾਂ ਦੀ ਸੁਰੱਖਿਆ ਵਾਪਸ ਲਈ ਗਈ ਉਨ੍ਹਾਂ ਦੀ ਸੂਚੀ ਕਿਵੇਂ ਜਨਤਕ ਹੋਈ ਹੈ ਪੰਜਾਬ ਸਰਕਾਰ ਇਸ ਦੀ ਜਾਣਕਾਰੀ 2 ਜੂਨ ਤਕ ਹਾਈ ਕੋਰਟ ਨੂੰ ਦੇਣੀ ਹੋਵੇਗੀ
ਹਾਈ ਕੋਰਟ ਨੇ ਇਹ ਆਦੇਸ਼ ਸਾਬਕਾ ਕਾਂਗਰਸ ਦੇ ਮੰਤਰੀ ਓ ਪੀ ਸੋਨੀ ਵਲੋਂ ਸੁਰੱਖਿਆ ਘੱਟ ਕੀਤੇ ਜਾਣ ਖਿਲਾਫ ਪਟੀਸ਼ਨ ਤੇ ਕਾਰਵਾਈ ਕਰਦੇ ਹੋਏ ਦਿੱਤੇ ਹਨ ਓਥੇ ਅਕਾਲੀ ਦਲ ਦੇ ਨੇਤਾ ਵੀਰ ਸਿੰਘ ਲੋਪੋਕੇ ਨੇ ਵੀ ਆਪਣੀ ਸੁਰੱਖਿਆ ਵਾਪਸ ਲਈ ਜਾਣ ਖਿਲਾਫ ਹਾਈ ਕੋਰਟ ਵਿਚ ਪਟੀਸ਼ਨ ਦਾਖਿਲ ਕੀਤੀ ਹੈ ਇਸ ਮਾਮਲੇ ਵਿਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ ਅਤੇ ਤੁਰੰਤ ਲੋਪੋਕੇ ਦੀ ਸੁਰੱਖਿਆ ਵਿਚ 2 ਸੁਰੱਖਿਆ ਕਰਮਚਾਰੀ ਤੈਨਾਤ ਕਰਨ ਦੇ ਆਦੇਸ਼ ਦਿੱਤੇ ਹਨ