Punjab
ਹਰੀਸ਼ ਚੌਧਰੀ ਨੇ ਨਵਜੋਤ ਸਿੱਧੂ ਖਿਲਾਫ਼ ਕਾਰਵਾਈ ਲਈ ਹਾਈਕਮਾਨ ਨੂੰ ਚਿੱਠੀ ,ਸੋਨੀਆ ਗਾਂਧੀ ਨੇ ਅਨੁਸ਼ਾਸਨਿਕ ਕਮੇਟੀ ਦੀ ਸੱਦੀ ਬੈਠਕ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਖਿਲਾਫ਼ ਕਾਰਵਾਈ ਲਈ ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਚੌਧਰੀ ਨੇ ਹਾਈਕਮਾਨ ਨੂੰ ਚਿੱਠੀ ਲਿਖੀ ਹੈ। ਚਿਠੀ ਵਿਚ ਨਵਜੋਤ ਸਿੱਧੂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਸਿੱਧੂ ਤੇ ਪਾਰਟੀ ਅਨੁਸ਼ਾਸਨ ਭੰਗ ਕਰਨ ਦੇ ਇਲਜ਼ਾਮ ਹਨ। ਸਿੱਧੂ ਤੇ ਨਵੰਬਰ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਹਨ।
ਨਵਜੋਤ ਸਿੱਧੂ ਖਿਲਾਫ਼ ਲਿਖੀ ਚਿੱਠੀ ਤੇ ਕਾਂਗਰਸ ਪ੍ਰਧਾਨ ਰਾਜਾ ਵਰਰਿੰਗ ਨੇ ਕਿਹਾ ਮੈਂ ਚਿੱਠੀ ਤੇ ਕੁਝ ਨਹੀਂ ਕਹਿਣਾ ਜੋ ਅਨੁਸ਼ਾਸਨ ਭੰਗ ਕਰੇਗਾ, ਉਸਤੇ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਉਹ ਸਿੱਧੂ ਹੋਵੇ, ਚਾਹੇ ਰਾਜਾ ਵੜਿੰਗ ਹੋਵੇ। ਰਾਜਾ ਵੜਿੰਗ ਦੀ ਸਿਫਾਰਿਸ਼ ਤੇ ਸਿੱਧੂ ਖਿਲਾਫ਼ ਹਰੀਸ਼ ਚੌਧਰੀ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਗਈ। ਦੂਜੇ ਪਾਸੇ ਹਰੀਸ਼ ਚੋਧਰੀ ਦੇ ਚਿੱਠੀ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅਨੁਸ਼ਾਸਨਿਕ ਕਮੇਟੀ ਦੀ ਬੈਠਕ ਬੁਲਾ ਲਈ ਹੈ ।
ਸੋਨੀਆ ਗਾਂਧੀ ਨੇ ਕੇ ਸੀ ਵੇਨੂਗੋਪਾਲ ਨੂੰ ਜਿੰਮੇਵਾਰੀ ਸੌਂਪ ਦਿੱਤੀ ਹੈ