Punjab
ਬਿਜਲੀ ਦੇ ਲੱਗ ਰਹੇ ਕੱਟਾ ਨੂੰ ਲੈ ਕੇ ਕਿਸਾਨ ਸੜਕਾਂ ਤੇ ਉਤਰੇ , ਅੰਮ੍ਰਿਤਸਰ ਵਿਚ ਪੁਲਿਸ ਨਾਲ ਭਿੜੇ ਕਿਸਾਨ
ਪੰਜਾਬ ਅੰਦਰ ਲੱਗ ਰਹੇ ਬਿਜਲੀ ਦੇ ਕੱਟਾ ਤੋਂ ਪ੍ਰੇਸ਼ਾਨ ਕਿਸਾਨ ਸੜਕਾਂ ਤੇ ਉਤਰ ਆਏ ਹਨ । ਕਿਸਾਨ ਬਿਜਲੀ ਦੇ ਕੱਟਾ ਤੋਂ ਪ੍ਰੇਸ਼ਾਨ ਬਿਜਲੀ ਮੰਤਰੀ ਹਰਭਜਨ ਸਿੰਘ ਦੇ ਘਰ ਦਾ ਘਿਰਾਓ ਕਰਨ ਲਈ ਵੱਧ ਰਹੇ ਹਨ । ਕਿਸਾਨਾਂ ਵੇਰੀਗੇਡ ਤੋੜ ਕੇ ਬਿਜਲੀ ਮੰਤਰੀ ਦੇ ਘਰ ਵੱਲ ਵੱਧ ਰਹੇ ਹਨ। ਇਸ ਦੌਰਾਨ ਪੁਲਿਸ ਵਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ । ਇਸ ਦੌਰਾਨ ਕਿਸਾਨ ਪੁਲਿਸ ਨਾਲ ਭਿੜ ਗਏ । ਕਿਸਾਨ ਬਿਜਲੀ ਮੰਤਰੀ ਦੇ ਘਰ ਦੇ ਨੇੜੇ ਪਹੁੰਚ ਗਏ ਹਨ । ਪੁਲਿਸ ਵਲੋਂ ਮੰਤਰੀ ਦੇ ਘਰ ਦੇ ਨੇੜੇ ਮਹਿਲਾ ਕਰਮਚਾਰੀਆਂ ਦੀ ਚੇਨ ਬਣਾ ਦਿੱਤੀ ਹੈ ।
ਕਿਸਾਨਾਂ ਦਾ ਕਿਹਾ ਹੈ ਕਿ ਬਿਜਲੀ ਦੇ ਕੱਟਾ ਨਾਲ ਆਮ ਲੋਕ ਵੀ ਪ੍ਰੇਸ਼ਾਨ ਹੋ ਰਹੇ ਹਨ । ਝੋਨੇ ਦਾ ਸੀਜਨ ਆ ਰਿਹਾ ਹੈ । ਕਿਸਾਨ ਨੂੰ ਸਿਰਫ 2 ਘੰਟੇ ਬਿਜਲੀ ਮਿਲ ਰਹੀ ਹੈ । ਕਿਸਾਨ ਮੰਗ ਕਰ ਰਹੇ ਹਨ ਕੇ ਖੇਤਾਂ ਨੂੰ ਬਿਜਲੀ ਦਿੱਤੀ ਜਾਵੇ । ਅੱਗੇ ਫੈਸਲਾ ਬੀਜਣੀਆਂ ਹਨ । ਕਿਸਾਨ ਝੰਡੇ ਲੈ ਕਿ ਪਹੁੰਚੇ ਹੋਏ ਹਨ । ਬਿਜਲੀ ਮੰਤਰੀ ਘਰ ਵਿਚ ਨਹੀਂ ਹਨ ਕਿਸਾਨਾਂ ਵਲੋਂ ਬੀਤੇ ਦਿਨ ਐਲਾਨ ਕੀਤਾ ਗਿਆ ਸੀ ।