ਟਵਿਟਰ ‘ਤੇ ਕੇਜਰੀਵਾਲ ਦੀ ਫਰਜ਼ੀ ਵੀਡੀਓ ਸ਼ੇਅਰ ਕਰਨ ਦਾ ਮਾਮਲਾ: ਹਾਈਕੋਰਟ ਨੇ ‘ਆਪ’ ਸਮਰਥਕ ਦੀ FIR ‘ਤੇ ਚੁੱਕੇ ਸਖ਼ਤ ਸਵਾਲ
ਅਜਿਹਾ ਲਗਦਾ ਹੈ ਕਿ ਇਹ FIR ਸਿਰਫ ਆਪਣੇ ਸਿਆਸੀ ਵਿਰੋਧੀਆਂ ਤੋਂ ਬਦਲਾ ਲੈਣ ਲਈ ਦਰਜ ਕੀਤੀ ਗਈ ਹੈ: ਹਾਈਕੋਰਟ
ਦਿੱਲੀ ਭਾਜਪਾ ਆਗੂ ਖਿਲਾਫ ਮੋਹਾਲੀ ‘ਚ ਦਰਜ FIR ‘ਤੇ ਹਾਈਕੋਰਟ ਦੀ ਟਿੱਪਣੀ, FIR ‘ਤੇ ਰੋਕ
‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਕਥਿਤ ਫਰਜ਼ੀ ਵੀਡੀਓ ਟਵਿੱਟਰ ‘ਤੇ ਸ਼ੇਅਰ ਕਰਨ ਦੇ ਮਾਮਲੇ ‘ਚ ਦਿੱਲੀ ਭਾਜਪਾ ਦੇ ਬੁਲਾਰੇ ਨਵੀਨ ਜਿੰਦਲ ਖਿਲਾਫ ਮੋਹਾਲੀ ‘ਚ ‘ਆਪ’ ਸਮਰਥਕ ਵੱਲੋਂ ਦਰਜ ਕਰਵਾਈ ਗਈ FIR ‘ਤੇ ਹਾਈਕੋਰਟ ਨੇ 31 ਮਈ ਤੱਕ ਰੋਕ ਲਗਾਉਂਦੇ ਹੋਏ ਹਾਈ ਕੋਰਟ ਨੇ ਸਖਤ ਟਿੱਪਣੀਆਂ ਕੀਤੀਆਂ ਹਨ । ਹਾਈ ਕੋਰਟ ਨੇ ਕਿਹਾ ਕਿ ਪਹਿਲੀ ਨਜਰ ਵਿੱਚ ਇਹ FIR ਸਿਰਫ ਆਪਣੇ ਸਿਆਸੀ ਵਿਰੋਧੀ ਤੋਂ ਬਦਲਾ ਲੈਣ ਲਈ ਦਰਜ ਕੀਤੀ ਗਈ ਲੱਗਦੀ ਹੈ ।
ਹਾਈਕੋਰਟ ਨੇ ਇਸ ਐਫਆਈਆਰ ‘ਤੇ ਰੋਕ ਲਗਾਉਂਦੇ ਹੋਏ ਕਈ ਸਵਾਲ ਖੜ੍ਹੇ ਕੀਤੇ ਹਨ। ਹਾਈਕੋਰਟ ਨੇ ਕਿਹਾ ਕਿ ਜਿਸ ਵਿਅਕਤੀ ਨੇ FIR ਦਰਜ ਕਰਵਾਈ ਉਸਦੀ ਕੋਈ ਮਾਨਹਾਨੀ ਨਹੀਂ ਕੀਤੀ ਗਈ ਅਤੇ ਨਾ ਹੀ ਸ਼ਿਕਾਇਤਕਰਤਾ ਨੂੰ ਇਸ ਮਾਮਲੇ ਵਿੱਚ ਪੀਡ਼ਤ ਕਿਹਾ ਜਾ ਸਕਦਾ ਹੈ , ਅਜਿਹੇ ਵਿੱਚ FIR ਉਤੇ ਕਈ ਸਵਾਲ ਉਠਦੇ ਹਨ ।
ਹਾਈਕੋਰਟ ਨੇ ਇਹ ਵੀ ਕਿਹਾ ਕਿ ਜਿਸ ਵੀਡੀਓ ‘ਤੇ ਸ਼ੇਅਰ ਕਰਨ ਉਤੇ ਐੱਫ.ਆਈ.ਆਰ ਨੂੰਦਰਜ ਕੀਤੀ ਗਈ ਹੈ , ਉਹ ਪਹਿਲਾਂ ਤੋਂ ਹੀ ਪਬਲਿਕ ਡੋਮੇਨ ‘ਚ ਸੀ ਅਤੇ ਇਸ ਤੋਂ ਪਹਿਲਾਂ ਹੀ ਹੋਰਾਂ ਵਲੋਂ ਸ਼ੇਅਰ ਕੀਤੀ ਜਾ ਚੁੱਕੀ ਹੈ ਅਤੇ ਇਸ ਵੀਡੀਓ ਨੂੰ ਦੋਸ਼ੀ ਨਹੀਂ ਬਣਾਇਆ ਸੀ ਦੋਸ਼ੀ ਨੇ ਇਸ ਵੀਡੀਓ ਨੂੰ ਟਵਿਟਰ ‘ਤੇ ਸਾਂਝਾ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਹਾਈ ਕੋਰਟ ਨੇ ਆਪਣੇ ਅੰਤਰਿਮ ਹੁਕਮਾਂ ਵਿੱਚ ਕਿਹਾ ਕਿ ਇਸ ਐਫਆਈਆਰ ਦਰਜ ਕਰਨ ਵਿੱਚ ਬਹੁਤ ਤੇਜ਼ੀ ਦਿਖਾਈ ਗਈ ਹੈ। 6 ਅਪ੍ਰੈਲ ਰਾਤ 9:43 ਵਜੇ ਦੀ ਇਹ ਘਟਨਾ ਹੈ । ਸਵੇਰੇ 10:15 ਵਜੇ ਸ਼ਿਕਾਇਤ ਦਿੱਤੀ ਜਾਂਦੀ ਹੈ , ਜਨਰਲ ਡਾਇਰੀ ਦਾ ਹਵਾਲਾ 10:42 ਦਰਜ ਕਰਕੇ 11.ਵੱਜ ਕੇ 31 ਮਿੰਟ ਵਜੇ ਐਫਆਈਆਰ ਦਰਜ ਕਰ ਦਿੱਤੀ ਜਾਂਦੀ ਹੈ ਅਤੇ ਉਹ ਬਿਨਾ ਕਿਸੇ ਜਾਂਚ ਦੇ ਕੇ ਲਗਾਏ ਗਏ ਦੋਸ਼ ਸਹੀ ਹਨ ਜਾ ਗ਼ਲਤ ।
ਇਸ ਮਾਮਲੇ ਵਿੱਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਸਰਕਾਰ ਦੇ ਜਵਾਬ ਤੋਂ ਬਾਅਦ ਹੀ ਅੱਗੇ ਨਿਰਦੇਸ਼ ਦਿੱਤੇ ਜਾ ਸਕਦੇ ਹਨ , ਉਦੋਂ ਤੱਕ ਨਵੀਨ ਜਿੰਦਲ ਖ਼ਿਲਾਫ਼ ਦਰਜ ਇਸ ਐਫਆਈਆਰ ’ਤੇ ਹਾਈ ਕੋਰਟ ਵੱਲੋਂ ਰੋਕ ਲਾ ਦਿੱਤੀ ਗਈ ਹੈ।